ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਦੇਰ ਰਾਤ ਲਾਈਵ ਹੋ ਕੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅਮਰੀਕਾ ਇਸ ਮਿਸ਼ਨ 'ਚ ਸਫਲ ਰਿਹਾ ਹੈ। ਪੇਸ਼ੇਵਰ ਤਰੀਕੇ ਨਾਲ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ, ਜਿਸ 'ਚ ਸਾਥੀਆਂ ਨੇ ਸਾਡਾ ਸਹਿਯੋਗ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਜੋ ਕੀਤਾ ਉਹ ਮਾਣ ਵਾਲੀ ਗੱਲ ਹੈ ਅਤੇ ਉਸ ਨੂੰ ਭੁੱਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੇ ਅਫਗਾਨਿਸਤਾਨ ਛੱਡਣਾ ਚਾਹੁੰਦੇ ਸੀ ਅਸੀਂ ਉਨ੍ਹਾਂ ਦੀ ਮਦਦ ਕੀਤੀ। ਇਸ ਸਮੇਂ ਵੀ ਅਫਗਾਨਿਸਤਾਨ 'ਚ 100 ਤੋਂ 200 ਅਮਰੀਕੀ ਨਾਗਰਿਕ ਮੌਜੂਦ ਹਨ ਜਦਕਿ 1 ਲੱਖ 25 ਹਜ਼ਾਰ ਲੋਕ ਉਥੋ ਸੁਰੱਖਿਅਤ ਕੱਢੇ ਗਏ ਹਨ।
ਇਹ ਵੀ ਪੜ੍ਹੋ : ਫਰਿਜ਼ਨੋ ਰੈੱਡ ਕਰਾਸ ਦੇ ਵਲੰਟੀਅਰ ਤੂਫ਼ਾਨ ਇਡਾ ਦੇ ਮੱਦੇਨਜ਼ਰ ਸਹਾਇਤਾ ਲਈ ਪਹੁੰਚੇ ਲੁਈਸਿਆਨਾ
ਰਾਸ਼ਟਰਪਤੀ ਜੋਅ ਬਾਈਡੇਨ ਨੇ ਅੱਗੇ ਕਿਹਾ ਕਿ ਕਾਬੁਲ ਛੱਡਣ ਤੋਂ ਇਲਾਵਾ ਤੋਂ ਕੋਈ ਦੂਜਾ ਵਿਕਲਪ ਨਹੀਂ ਸੀ ਕਿਉਂਕਿ ਅਸੀਂ ਅਮਰੀਕਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਪਿਛਲੇ 2 ਦਹਾਕਿਆਂ ਤੱਕ ਅਫਗਾਨਿਸਤਾਨ 'ਚ ਕਈ ਘਟਨਾਵਾਂ ਹੋਈਆਂ। ਅਫਗਾਨਿਸਤਾਨ 'ਚ ਭ੍ਰਿਸ਼ਟਾਚਾਰ ਦਾ ਕਾਫੀ ਬੋਲ-ਬਾਲਾ ਰਿਹਾ ਪਰ ਸਾਡੀ ਮੌਜੂਦੀ 'ਚ ਲੰਬੇ ਸਮੇਂ ਤੱਕ ਸ਼ਾਂਤੀ ਰਹੀ।
ਇਹ ਵੀ ਪੜ੍ਹੋ : ਅਮਰੀਕਾ ਦੀ PNC ਬੈਂਕ ਕਰੇਗੀ ਸਟਾਫ ਦੀ ਤਨਖਾਹ 'ਚ ਵਾਧਾ
ਬਾਈਡੇਨ ਨੇ ਕਿਹਾ ਕਿ ਤਾਲਿਬਾਨ ਦੀ ਮਿਲਟਰੀ ਤਾਕਤ ਉਥੇ ਮਜ਼ਬੂਤ ਹੈ। ਅਸੀਂ 3 ਲੱਖ ਫੌਜੀਆਂ ਨੂੰ ਗ੍ਰਹਿ ਯੁੱਧ ਲਈ ਤਿਆਰ ਕੀਤੀ ਸੀ। ਜਿਹੜੇ ਲੋਕ ਆਉਣਾ ਚਾਹੁੰਦੇ ਹਨ ਅਸੀਂ ਉਨ੍ਹਾਂ ਨੂੰ ਲਿਆਵਾਂਗੇ। ਸਾਡੀ ਵਿਦੇਸ਼ ਨੀਤੀ ਦੇਸ਼ ਹਿੱਤ 'ਚ ਹੋਣੀ ਚਾਹੀਦੀ ਹੈ। ਸਾਡੇ ਮੂਲ ਸਿਧਾਂਤ ਅਮਰੀਕਾ ਮੁਤਾਬਕ ਹੋਣੇ ਚਾਹੀਦੇ ਹਨ ਅਤੇ ਸਾਡਾ ਮੁੱਖ ਟੀਚਾ ਅਮਰੀਕਾ ਦਾ ਬਚਾਅ ਹੈ। ਅਸੀਂ ਅਫਗਾਨਿਸਤਾਨ 'ਚ ਔਰਤਾਂ ਤੇ ਬੱਚਿਆਂ ਦੀ ਮਦਦ ਕਰਦੇ ਰਹਾਂਗੇ ਅਤੇ ਮਨੁੱਖੀ ਅਧਿਕਾਰਾਂ ਲਈ ਲੜਦੇ ਰਹਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਰਿਜ਼ਨੋ ਰੈੱਡ ਕਰਾਸ ਦੇ ਵਲੰਟੀਅਰ ਤੂਫ਼ਾਨ ਇਡਾ ਦੇ ਮੱਦੇਨਜ਼ਰ ਸਹਾਇਤਾ ਲਈ ਪਹੁੰਚੇ ਲੁਈਸਿਆਨਾ
NEXT STORY