ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਪ੍ਰਮੁੱਖ ਬੈਂਕ ਪੀ.ਐੱਨ.ਸੀ. ਬੈਂਕ ਆਪਣੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਤਨਖਾਹ ਵਧਾਉਣ ਵਾਲੀ ਇੱਕ ਨਵੀਂ ਯੂ.ਐੱਸ. ਵਿੱਤੀ ਕੰਪਨੀ ਹੈ। ਇਸ ਬੈਂਕ ਦੁਆਰਾ ਆਪਣੇ ਕਰਮਚਾਰੀਆਂ ਦੀ ਤਨਖਾਹ 'ਚ ਘੱਟੋ ਘੱਟ 18 ਡਾਲਰ ਪ੍ਰਤੀ ਘੰਟਾ ਤੱਕ ਵਾਧਾ ਕੀਤਾ ਜਾ ਰਿਹਾ ਹੈ। ਇਸ ਬੈਂਕ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਨਖਾਹ 'ਚ ਵਾਧਾ ਪੀ.ਐੱਨ.ਸੀ. ਕਰਮਚਾਰੀਆਂ ਦੇ ਨਾਲ ਨਾਲ ਬੀ.ਬੀ.ਵੀ.ਏ.ਯੂ.ਐੱਸ.ਏ. ਲਈ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਚੀਨ ਦਾ 'ਮਾਰਸ ਰੋਵਰ' ਸੰਚਾਰ ਰੁਕਾਵਟ ਕਾਰਨ 50 ਦਿਨ ਤੱਕ ਬੰਦ ਰਹੇਗਾ
ਬੇਸ ਲੈਵਲ ਪੀ.ਐੱਨ.ਸੀ. ਕਰਮਚਾਰੀ ਆਪਣੀ ਤਨਖਾਹ 'ਚ 15 ਡਾਲਰ ਪ੍ਰਤੀ ਘੰਟਾ ਤੋਂ ਵਧਾ ਕੇ 18 ਡਾਲਰ ਪ੍ਰਤੀ ਘੰਟਾ ਪ੍ਰਾਪਤ ਕਰਨਗੇ। ਬੈਂਕ ਦੇ ਅਨੁਸਾਰ ਲਗਭਗ 20,000 ਪੀ.ਐੱਨ.ਸੀ. ਅਤੇ ਬੀ.ਬੀ.ਵੀ.ਏ. ਕਰਮਚਾਰੀ ਆਪਣੀ ਬੇਸ ਪੇਅ 'ਚ ਵਾਧਾ ਪ੍ਰਾਪਤ ਕਰਨਗੇ। ਪਿਟਸਬਰਗ ਸਥਿਤ ਪੀ.ਐੱਨ.ਸੀ ਹੁਣ ਬੀ.ਬੀ.ਵੀ.ਏ. ਨੂੰ ਆਪਣੇ 'ਚ ਸ਼ਾਮਲ ਕਰਨ ਦੇ ਬਾਅਦ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ 'ਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਬੈਂਕ ਆਫ ਅਮਰੀਕਾ ਨੇ ਮਈ 'ਚ ਘੋਸ਼ਣਾ ਕੀਤੀ ਸੀ ਕਿ ਬੈਂਕ ਦੁਆਰਾ ਸਟਾਫ ਦੀ ਘੱਟੋ ਘੱਟ ਉਜਰਤ 2025 ਤੱਕ ਵਧਾ ਕੇ 25 ਡਾਲਰ ਪ੍ਰਤੀ ਘੰਟਾ ਕੀਤੀ ਜਾਵੇਗੀ ਅਤੇ ਪਿਛਲੇ ਸਾਲ ਸਾਰੇ ਕਰਮਚਾਰੀਆਂ ਨੂੰ 20 ਡਾਲਰ ਪ੍ਰਤੀ ਘੰਟਾ ਦੇਣ ਦਾ ਵੀ ਐਲਾਨ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੀ ਫੋਰੈਸਟ ਸਰਵਿਸ ਕਰੇਗੀ ਕੈਲੀਫੋਰਨੀਆ ਵਿਚਲੇ ਰਾਸ਼ਟਰੀ ਜੰਗਲਾਂ ਨੂੰ ਬੰਦ
NEXT STORY