ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਸੋਸ਼ਲ ਸਾਈਟ ਫੇਸਬੁੱਕ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਫੇਸਬੁੱਕ ਅਕਾਊਂਟ ਤੋਂ ਬਲੂ ਟਿਕ (ਨੀਲਾ ਨਿਸ਼ਾਨ) ਹਟਾ ਦਿੱਤਾ। ਭਾਵੇਂਕਿ ਇਹ ਖਬਰ ਵਾਇਰਲ ਹੋਣ ਦੇ ਬਾਅਦ ਇਮਰਾਨ ਦੇ ਅਕਾਊਂਟ 'ਤੇ ਫਿਰ ਤੋਂ ਬਲੂ ਟਿਕ ਆ ਗਿਆ। ਇਸ ਸਮੇਂ ਇਮਰਾਨ ਖਾਨ ਦੇ ਲੱਗਭਗ 1 ਕਰੋੜ ਫਾਲੋਅਰਜ਼ ਹਨ। ਇੱਥੇ ਦੱਸ ਦਈਏ ਕਿ ਫੇਸਬੁੱਕ ਪ੍ਰਮਾਣਿਤ ਅਕਾਊਂਟਾਂ ਨੂੰ 'ਬਲੂ ਟਿਕ' ਦਿੰਦਾ ਹੈ।
ਇਮਰਾਨ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਯਤ ਖਾਨ ਨੇ ਇਮਰਾਨ ਖਾਨ ਦੇ ਫੇਸਬੁੱਕ ਪੇਜ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਜਿਸ ਵਿਚ 'ਬਲੂ ਟਿਕ' ਗਾਇਬ ਸੀ। ਭਾਵੇਂਕਿ ਬਾਅਦ ਵਿਚ ਬਲੂ ਟਿਕ ਵਾਪਸ ਦਿਖਾਈ ਦੇਣ ਲੱਗਾ। ਅਜਿਹਾ ਹੋਣ ਪਿੱਛੇ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- 100 ਸਾਲ ਪਹਿਲਾਂ ਸਪੈਨਿਸ਼ ਫੂਲ ਦੇਖ ਚੁੱਕੇ ਸ਼ਖਸ ਨੇ ਮਨਾਇਆ 116ਵਾਂ ਜਨਮਦਿਨ
100 ਸਾਲ ਪਹਿਲਾਂ ਸਪੈਨਿਸ਼ ਫਲੂ ਦੇਖ ਚੁੱਕੇ ਸ਼ਖਸ ਨੇ ਮਨਾਇਆ 116ਵਾਂ ਜਨਮਦਿਨ
NEXT STORY