ਕੋਲੰਬੋ (ਭਾਸ਼ਾ)- ਚੀਨ ਵੱਲੋਂ ਬਣਾਇਆ ਗਿਆ ਪਾਕਿਸਤਾਨ ਦਾ ਨਵਾਂ ਜੰਗੀ ਬੇੜਾ ਪੀਐਨਐਸ ਤੈਮੂਰ ਸ਼ੁੱਕਰਵਾਰ ਨੂੰ ਕੋਲੰਬੋ ਬੰਦਰਗਾਹ ’ਤੇ ਪਹੁੰਚ ਗਿਆ ਅਤੇ ਇਹ ਪੱਛਮੀ ਸਾਗਰ ਵਿੱਚ ਸ੍ਰੀਲੰਕਾ ਦੀ ਜਲ ਸੈਨਾ ਨਾਲ ਸਾਂਝਾ ਅਭਿਆਸ ਕਰੇਗਾ। ਪਾਕਿਸਤਾਨੀ ਜੰਗੀ ਬੇੜੇ ਦੇ ਸ਼੍ਰੀਲੰਕਾ ਦੀ ਬੰਦਰਗਾਹ 'ਤੇ ਪਹੁੰਚਣ ਤੋਂ ਕੁਝ ਦਿਨ ਪਹਿਲਾਂ ਕੋਲੰਬੋ ਨੇ ਬੀਜਿੰਗ ਨੂੰ ਚੀਨੀ ਖੋਜ ਜਹਾਜ਼ ਯੂਆਨ ਵੈਂਗ 5 ਦੀ ਯਾਤਰਾ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਸੁਤੰਤਰਤਾ ਦਿਵਸ 'ਤੇ ਅਮਰੀਕਾ 'ਚ ਖਾਦੀ ਦੇ ਬਣੇ ਤਿਰੰਗੇ ਦਾ 'ਫਲਾਈ-ਪਾਸਟ' ਹੋਵੇਗਾ ਖਿੱਚ ਦਾ ਕੇਂਦਰ
ਜਹਾਜ਼ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੰਬਨਟੋਟਾ ਬੰਦਰਗਾਹ ਤੱਕ ਪਹੁੰਚਣਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ ਬੈਲਿਸਟਿਕ ਮਿਜ਼ਾਈਲਾਂ ਅਤੇ ਸੈਟੇਲਾਈਟ ਟਰੈਕਿੰਗ ਜਹਾਜ਼ਾਂ ਦੀ ਮੌਜੂਦਗੀ ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਬੰਗਲਾਦੇਸ਼ ਸਰਕਾਰ ਦੁਆਰਾ ਪੀਐਨਐਸ ਤੈਮੂਰ ਨੂੰ ਚਟਗਾਂਵ ਬੰਦਰਗਾਹ 'ਤੇ ਪਹੁੰਚਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸ਼੍ਰੀਲੰਕਾ ਨੇ ਜੰਗੀ ਬੇੜੇ ਨੂੰ ਕੋਲੰਬੋ ਬੰਦਰਗਾਹ 'ਤੇ ਪਹੁੰਚਣ ਦੀ ਇਜਾਜ਼ਤ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਵੰਡ ਸਮੇਂ ਵਿਛੜੇ ਭਾਰਤ-ਪਾਕਿ ਦੇ ਸੈਂਕੜੇ ਪਰਿਵਾਰਾਂ ਲਈ ਫਰਿਸ਼ਤਾ ਬਣਿਆ ਯੂਟਿਊਬਰ
ਆਨਲਾਈਨ ਨਿਊਜ਼ ਪੋਰਟਲ 'ਨਿਊਜ਼ ਫਸਟ' ਦੀ ਖ਼ਬਰ ਮੁਤਾਬਕ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੇ 15 ਅਗਸਤ ਤੱਕ ਕੋਲੰਬੋ ਤੱਟ 'ਤੇ ਮੌਜੂਦ ਰਹਿਣ ਦੀ ਸੰਭਾਵਨਾ ਹੈ। ਇਹ ਸ਼੍ਰੀਲੰਕਾਈ ਜਲ ਸੈਨਾ ਦੁਆਰਾ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦਰਮਿਆਨ ਸਹਿਯੋਗ ਅਤੇ ਸਦਭਾਵਨਾ ਨੂੰ ਵਧਾਉਣ ਲਈ ਆਯੋਜਿਤ ਕਈ ਸਮਾਗਮਾਂ ਵਿੱਚ ਹਿੱਸਾ ਲਵੇਗਾ। ਇਸ ਤੋਂ ਇਲਾਵਾ ਪੀਐਨਐਸ ਤੈਮੂਰ ਦੇ 15 ਅਗਸਤ ਨੂੰ ਰਵਾਨਗੀ ਤੋਂ ਪਹਿਲਾਂ ਪੱਛਮੀ ਸਾਗਰ ਵਿੱਚ ਸ਼੍ਰੀਲੰਕਾਈ ਜਲ ਸੈਨਾ ਦੇ ਨਾਲ ਇੱਕ ਜਲ ਸੈਨਾ ਅਭਿਆਸ ਕਰਨ ਦੀ ਉਮੀਦ ਹੈ। ਪੀਐਨਐਸ ਤੈਮੂਰ ਚੀਨ ਦੁਆਰਾ ਬਣਾਏ ਗਏ ਚਾਰ ਸ਼ਕਤੀਸ਼ਾਲੀ ਕਿਸਮ 054A/P ਜੰਗੀ ਜਹਾਜ਼ਾਂ ਵਿੱਚੋਂ ਦੂਜਾ ਹੈ। ਇਹ ਜਹਾਜ਼ 134 ਮੀਟਰ ਲੰਬਾ ਹੈ।
ਪੁਰਤਗਾਲ 'ਚ ਮੰਕੀਪਾਕਸ ਦੇ ਮਾਮਲਿਆਂ 'ਚ ਹੋਇਆ ਵਾਧਾ
NEXT STORY