ਲਾਹੌਰ (ਏਜੰਸੀ)— ਪਾਕਿਸਤਾਨ ਨੇ ਭਾਰਤ ਨੂੰ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਕਿਸ਼ਨਗੰਗਾ ਡੈਮ ਵਿਚ ਆ ਰਹੇ ਪਾਣੀ ਅਤੇ ਡੈਮ ਤੋਂ ਪਾਕਿਸਤਾਨ ਨੂੰ ਪਾਣੀ ਛੱਡਣ ਸਬੰਧੀ ਅੰਕੜੇ ਤੁਰੰਤ ਸਾਂਝੇ ਕੀਤੇ ਜਾਣ। ਮੀਡੀਆ ਵਿਚ ਆਈਆਂ ਰਿਪੋਰਟਾਂ ਅਨੁਸਾਰ ਪਾਣੀ ਦੇ ਅੰਕੜਿਆਂ ਸਬੰਧੀ ਮੰਗ ਦੇ ਨਾਲ ਹੀ ਪਾਕਿਸਤਾਨ ਨੇ ਡੈਮ ਦੇ ਮੁਆਇਨੇ ਲਈ ਟੀਮ ਭੇਜਣ ਬਾਰੇ ਭਾਰਤ ਤੋਂ ਤਰੀਕ ਵੀ ਮੰਗੀ ਹੈ।
ਸਿੰਧ ਦਰਿਆ ਦੇ ਪਾਣੀ ਸਬੰਧੀ ਦੋਵਾਂ ਦੇਸ਼ਾਂ ਦੇ ਜਲ ਕਮਿਸ਼ਨਾਂ ਦੀ 115ਵੀਂ ਮੀਟਿੰਗ ਦੌਰਾਨ ਜੰਮੂ ਕਸ਼ਮੀਰ ਵਿਚ ਜੇਹਲਮ ਅਤੇ ਕਿਸ਼ਨਗੰਗਾ ਦਰਿਆਵਾਂ 'ਤੇ ਬਣੇ ਕਿਸ਼ਨਗੰਗਾ ਡੈਮ ਦਾ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਮੁਆਇਨਾ ਕਰਨ ਲਈ ਭਾਰਤ ਸਹਿਮਤੀ ਜ਼ਾਹਰ ਕਰ ਚੁੱਕਾ ਹੈ। ਪਾਕਿਸਤਾਨ ਨੇ ਭਾਰਤੀ ਅਧਿਕਾਰੀਆਂ ਨੂੰ ਸਿੰਧ ਦਰਿਆ 'ਤੇ ਬਣੇ ਕੋਟਰੀ ਬੈਰਾਜ ਦੇ ਮੁਆਇਨੇ ਸਬੰਧੀ ਸਹਿਮਤੀ ਪ੍ਰਗਟਾਈ ਸੀ।
ਪਾਕਿਸਤਾਨ ਦੇ ਸਿੰਧ ਜਲ ਕਮਿਸ਼ਨਰ ਸਈਅਦ ਮੁਹੰਮਦ ਮੇਹਰ ਅਲੀ ਸ਼ਾਹ ਨੇ ਪਾਕਿਸਤਾਨ ਦੇ ਇਕ ਅਖਬਾਰ ਨੂੰ ਦੱਸਿਆ ਕਿ ਅਸੀਂ ਭਾਰਤੀ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਕਿਸ਼ਨਗੰਗਾ ਡੈਮ ਦੇ ਮੁਆਇਨੇ ਲਈ ਤਰੀਕ ਨਿਸ਼ਚਿਤ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜੇਹਲਮ ਘਾਟੀ ਵਿਚ ਆਪਣੇ ਖੇਤਰ ਵਿਚ ਪਾਣੀ ਲੈਂਦੇ ਹਾਂ ਪਰ ਆਪਣੀ ਲੋੜ ਦਾ ਪਤਾ ਲਾਉਣ ਲਈ ਭਾਰਤ ਤੋਂ ਅੰਕੜਿਆਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ, ਜੋ ਉਹ ਸਾਨੂੰ ਦਿੰਦਾ ਰਹਿੰਦਾ ਹੈ।
ਸਰਕਾਰੀ ਹੈਲੀਕਾਪਟਰਾਂ ਦੀ ਦੁਰਵਰਤੋਂ, ਨਵਾਜ਼ ਸ਼ਰੀਫ ਨੂੰ ਨੋਟਿਸ
NEXT STORY