ਲਾਹੌਰ— ਦੁਵੱਲੇ ਸਬੰਧਾਂ ਵਿਚ ਤਣਾਅ ਵਿਚਾਲੇ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ਤੋਂ ਅਗਾਊਂ ਇਜਾਜ਼ਤ ਨਾ ਲੈਣ 'ਤੇ ਇਥੇ ਇਕ ਟ੍ਰੇਨਿੰਗ ਇੰਸਟੀਚਿਊਟ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਦਾ ਨਿਰਧਾਰਿਤ ਭਾਸ਼ਣ ਆਖਰੀ ਮਿੰਟ ਵਿਚ ਰੱਦ ਕਰ ਦਿੱਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਚੱਕਰ ਨਾਲ ਸਬੰਧਤ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਭਾਸ਼ਾ ਨੂੰ ਦੱਸਿਆ ਕਿ ਭਾਰਤੀ ਹਾਈ ਕਮਿਸ਼ਨਰ ਬਿਸਾਰੀਆ ਨੂੰ ਵੀਰਵਾਰ ਨੂੰ ਨੈਸ਼ਨਲ ਸਕੂਲ ਆਫ ਪਬਲਿਕ ਪਾਲਿਸੀ (ਐੱਨ. ਐੱਸ. ਪੀ. ਪੀ.) ਵਿਚ ਭਾਸ਼ਣ ਲਈ ਸੱਦਾ ਦਿੱਤਾ ਗਿਆ ਸੀ। ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਵਾਲਾ ਇਹ ਇੰਸਟੀਚਿਊਟ ਅਕਾਦਮਿਕ ਵਿਦਵਾਨਾਂ, ਪੇਸ਼ੇਵਰਾਂ ਅਤੇ ਮੰਨੇ-ਪ੍ਰਮੰਨੇ ਮਹਿਮਾਨਾਂ ਨੂੰ ਨਿਯਮਿਤ ਤੌਰ 'ਤੇ ਮਹਿਮਾਨ ਵਜੋਂ ਭਾਸ਼ਣ ਦੇਣ ਲਈ ਸੱਦਾ ਦਿੰਦਾ ਹੈ। ਅਧਿਕਾਰੀ ਨੇ ਕਿਹਾ,''ਲਾਹੌਰ ਦੇ ਐੱਨ. ਐੱਸ. ਪੀ. ਪੀ. ਨੇ ਬਿਸਾਰੀਆ ਨੂੰ 4 ਅਕਤੂਬਰ ਨੂੰ ਮਹਿਮਾਨ ਵਜੋਂ ਭਾਸ਼ਣ ਲਈ ਸੱਦਾ ਦਿੱਤਾ ਸੀ ਪਰ ਭਾਰਤੀ ਹਾਈ ਕਮਿਸ਼ਨਰ ਨੂੰ ਬਾਅਦ ਵਿਚ ਦੱਸਿਆ ਕਿ ਉਨ੍ਹਾਂ ਦਾ ਭਾਸ਼ਣ ਰੱਦ ਕਰ ਦਿੱਤਾ ਗਿਆ ਹੈ।''
ਚੀਨ ਦੀ ਯਾਤਰਾ ਦੌਰਾਨ ਇੰਟਰਪੋਲ ਪ੍ਰਧਾਨ ਹੋਏ ਲਾਪਤਾ
NEXT STORY