ਨਵੀਂ ਦਿੱਲੀ: ਮਸ਼ਹੂਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਅਦਨਾਨ ਸਾਮੀ, ਜੋ ਹੁਣ ਭਾਰਤ ਦੇ ਨਾਗਰਿਕ ਹਨ, ਨੇ ਹਾਲ ਹੀ ਵਿਚ ਇਕ ਟੌਕ ਸ਼ੋਅ ਵਿਚ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਵੀਜ਼ਾ ਨਹੀਂ ਦਿੱਤਾ ਸੀ। ਦੱਸ ਦੇਈਏ ਕਿ ਅਦਨਾਨ ਸਾਮੀ ਨੇ 2016 ਵਿੱਚ ਪਾਕਿਸਤਾਨ ਦੀ ਨਾਗਰਿਕਤਾ ਛੱਡ ਕੇ ਭਾਰਤੀ ਨਾਗਰਿਕਤਾ ਅਪਣਾ ਲਈ ਸੀ। ਉਦੋਂ ਤੋਂ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਭਾਰਤ ਵਿੱਚ ਰਹਿ ਰਹੇ ਹਨ, ਜਦਕਿ ਉਨ੍ਹਾਂ ਦੀ ਮਾਂ ਪਾਕਿਸਤਾਨ ਵਿੱਚ ਰਹਿ ਰਹੀ ਸੀ।
ਇਹ ਵੀ ਪੜ੍ਹੋ: 24 ਸਾਲਾ ਮਸ਼ਹੂਰ ਬਿਊਟੀ ਇੰਨਫਲਾਂਸਰ ਦੀ ਮੌਤ, ਖਾਂਦੀ ਸੀ Lipstick ਸਣੇ ਕਈ ਮੇਕਅੱਪ ਪ੍ਰੋਡਕਟ
ਵੀਡੀਓ ਕਾਲ 'ਤੇ ਮਾਂ ਦੇ ਅੰਤਿਮ ਦਰਸ਼ਨ
ਅਦਨਾਨ ਨੇ ਭਾਵੁਕ ਹੋ ਕੇ ਦੱਸਿਆ ਕਿ ਉਨ੍ਹਾਂ ਦੀ ਮਾਂ ਦਾ 2024 ਵਿੱਚ ਦੇਹਾਂਤ ਹੋ ਗਿਆ ਸੀ। ਮਾਂ ਦੇ ਅੰਤਿਮ ਦਰਸ਼ਨ ਦੀ ਖ਼ਾਹਿਸ਼ 'ਚ ਉਨ੍ਹਾਂ ਨੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕੀਤੀ। ਭਾਰਤ ਸਰਕਾਰ ਨੇ ਤੁਰੰਤ ਹਮਦਰਦੀ ਦਿਖਾਈ ਅਤੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ ਪਰ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਅਦਨਾਨ ਸਾਮੀ ਨੇ ਕਿਹਾ, ਮੈਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਕਿ ਮੇਰੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਉਨ੍ਹਾਂ ਨੇ ਬੇਨਤੀ ਠੁਕਰਾ ਦਿੱਤੀ। ਮੈਨੂੰ ਵੀਡੀਓ ਕਾਲ ਰਾਹੀਂ ਆਪਣੀ ਮਾਂ ਦੇ ਅੰਤਿਮ ਦਰਸ਼ਨ ਕਰਨੇ ਪਏ।
ਇਹ ਵੀ ਪੜ੍ਹੋ: IPL 2025: RCB ਨੇ ਜਿੱਤਿਆ ਪਹਿਲਾ ਖਿਤਾਬ, ਪ੍ਰੀਤੀ ਜਿੰਟਾ ਦੀ ਅੱਖ ਹੋਈ ਨਮ
ਪਾਕਿਸਤਾਨ ਨਾਲ ਤਣਾਅ
ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਅਦਨਾਨ ਸਾਮੀ ਤੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਖਰਾਬ ਹੋ ਗਏ ਹਨ। ਕਈ ਵਾਰ ਉਹ ਪਾਕਿਸਤਾਨ ਸਰਕਾਰ ਉੱਤੇ ਗੰਭੀਰ ਇਲਜ਼ਾਮ ਲਾ ਚੁੱਕੇ ਹਨ, ਜਦਕਿ ਪਾਕਿਸਤਾਨ ਤੋਂ ਵੀ ਉਨ੍ਹਾਂ ਵਿਰੁੱਧ ਬਿਆਨਬਾਜ਼ੀ ਹੁੰਦੀ ਰਹੀ ਹੈ।
ਇਹ ਵੀ ਪੜ੍ਹੋ: ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੇ ਨਵੇਂ ਘਰ 'ਚ ਚੋਰੀ, ਨੌਕਰ ਹੀ ਨਿਕਲਿਆ ਚੋਰ
ਭਾਰਤ ਨੇ ਦਿਖਾਈ ਹਮਦਰਦੀ
ਅਦਨਾਨ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਭਾਰਤੀ ਸਰਕਾਰ ਤੋਂ ਪੁੱਛਿਆ ਕਿ "ਕੀ ਤੁਹਾਨੂੰ ਮੇਰੇ ਪਾਕਿਸਤਾਨ ਜਾਣ 'ਤੇ ਕੋਈ ਐਤਰਾਜ਼ ਤਾਂ ਨਹੀਂ?" ਤਾਂ ਉਨ੍ਹਾਂ ਨੂੰ ਜਵਾਬ ਮਿਲਿਆ: “ਇਹ ਤਾਂ ਤੁਹਾਡੀ ਮਾਂ ਦੀ ਮੌਤ ਦਾ ਮਾਮਲਾ ਹੈ, ਜ਼ਰੂਰ ਜਾਓ।”
ਇਹ ਵੀ ਪੜ੍ਹੋ: "ਸਾਡੇ ਬਗ਼ੈਰ ਨਹੀਂ ਚੱਲਦੀਆਂ ਪੰਜਾਬੀ ਫ਼ਿਲਮਾਂ...", ਇਫ਼ਤਿਖ਼ਾਰ ਠਾਕੁਰ ਨੇ ਮੁੜ ਉਗਲਿਆ ਜ਼ਹਿਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 75ਵੀਂ ਬਰਸੀ ਮੌਕੇ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਮੈਡੀਕਲ ਕੈਂਪ ਦਾ ਆਯੋਜਨ
NEXT STORY