ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨ ’ਚ ਨਸ਼ਿਆਂ ਦਾ ਬਹੁਤ ਜ਼ਿਆਦਾ ਰੁਝਾਨ ਵੱਧ ਜਾਣ ਕਾਰਨ ਪਾਕਿਸਤਾਨ ਸਰਕਾਰ ਨੇ ਲਾਹੌਰ ਸਥਿਤ ਏਸ਼ੀਆਂ ਦੀ ਸਭ ਤੋਂ ਵੱਡੀ ਅਫ਼ੀਮ ਤਿਆਰ ਕਰਨ ਵਾਲੀ ਫੈਕਟਰੀ ਨੂੰ 13 ਸਾਲ ਪਹਿਲਾਂ ਬੰਦ ਕਰ ਦਿੱਤਾ ਸੀ। ਉਦੋਂ ਇਸ ਫੈਕਟਰੀ ਨੂੰ ਇਹ ਕਹਿ ਕੇ ਬੰਦ ਕੀਤਾ ਗਿਆ ਸੀ, ਕਿ ਪਾਕਿਸਤਾਨ ਦੇ ਲੋਕ ਅਫੀਮ ਦੇ ਆਦਿ ਹੋ ਰਹੇ ਹਨ। ਸੂਤਰਾਂ ਅਨੁਸਾਰ ਇਸ ਫੈਕਟਰੀ ਨੂੰ ਇਕ ਮਹੀਨੇ ਦੇ ਅੰਦਰ ਫਿਰ ਤੋਂ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਗਈ ਹੈ ਅਤੇ ਇਸ ਫੈਕਟਰੀ ਦਾ ਕੰਟਰੋਲ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਦੇ ਕੋਲ ਰਹੇਗਾ।
ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ
ਜਾਣਕਾਰੀ ਦੇ ਅਨੁਸਾਰ ਫੈਕਟਰੀ ਦਾ ਪ੍ਰਸ਼ਾਸ਼ਨਿਕ ਕੰਮ ਵਿਭਾਗ ਦੇ ਕੋਲ ਰਹੇਗਾ ਅਤੇ ਆਬਕਾਰੀ ਤੇ ਕਰ ਵਿਭਾਗ ਦਾ ਲਾਹੌਰ ਦਾ ਕਮਿਸ਼ਨਰ ਇਸ ਦਾ ਮੈਨੇਜਰ ਹੋਵੇਗਾ। ਪੂਰੇ ਪਾਕਿਸਤਾਨ ਸਮੇਤ ਅਫਗਾਨਿਸਤਾਨ ਤੋਂ ਅਫੀਮ ਦੀ ਪੈਦਾਵਾਰ ਨੂੰ ਇਸ ਫੈਕਟਰੀ ਵਿਚ ਲਿਆਂਦਾ ਜਾਵੇਗਾ ਅਤੇ ਇਸ ਫੈਕਟਰੀ ਦੀ ਪ੍ਰਤੀਦਿਨ ਸਮਤਾ 640 ਕਿੱਲੋਂ ਹੋਵੇਗੀ । ਪਹਿਲੀ ਬੈਚ ਜੁਲਾਈ ਮਹੀਨੇ ’ਚ ਤਿਆਰ ਹੋਵੇਗਾ।
ਇਹ ਵੀ ਪੜ੍ਹੋ- ਮਾਂ ਦੀ ਦਵਾਈ ਲੈਣ ਗਏ ਨੌਜਵਾਨ ਪੁੱਤ ਦਾ ਬੇਰਹਿਮੀ ਨਾਲ ਕਤਲ, ਪੋਤੇ ਦਾ ਦੁੱਖ ਨਾ ਸਹਾਰਦੇ ਹੋਏ ਦਾਦੇ ਨੇ ਵੀ ਤੋੜਿਆ ਦਮ
ਜਾਣਕਾਰੀ ਦੇ ਅਨੁਸਾਰ ਕਹਿਣ ਨੂੰ ਤਾਂ ਇਸ ਫੈਕਟਰੀ ਤੋਂ ਤਿਆਰ ਹੋਣ ਵਾਲੀ ਅਫੀਮ ਨੂੰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੇਚਿਆ ਜਾਵੇਗਾ, ਪਰ ਅਸਲ ਵਿਚ ਇਸ ਫੈਕਟਰੀ ਵਿਚ ਅਫੀਮ ਦੇ ਇਲਾਵਾ ਹੈਰੋਇਨ ਆਦਿ ਵੀ ਤਿਆਰ ਕੀਤੀ ਜਾਣੀ ਹੈ ਜੋ ਭਾਰਤ ਵਿਚ ਤਸ਼ੱਕਰੀ ਕਰਕੇ ਭੇਜੀ ਜਾਵੇਗੀ। ਇਹੀ ਕਾਰਨ ਹੈ ਕਿ ਇਸ ਫੈਕਟਰੀ ਦਾ ਕੰਟਰੋਲ ਸਰਕਾਰ ਨੇ ਆਪਣੇ ਕੋਲ ਰੱਖਿਆ ਹੈ ਅਤੇ ਇਸ ਫੈਕਟਰੀ ਦੀ ਸੁਰੱਖਿਆ ਦੇ ਲਈ ਆਈ.ਐੱਸ.ਆਈ ਏਜੰਸੀ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਬਟਾਲਾ 'ਚ ਸ਼ਿਵ ਸੈਨਾ ਆਗੂ 'ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ
ਸੂਤਰਾਂ ਅਨੁਸਾਰ ਇਸ ਫੈਕਟਰੀ ਦੇ ਲਈ ਅਫੀਮ ਦੀ ਕੱਚੀ ਫਸਲ ਅਫਗਾਨਿਸਤਾਨ ਦੀ ਸੀਮਾ ਤੋਂ ਲੈ ਕੇ ਆਉਣ ਦੀ ਜ਼ਿੰਮੇਵਾਰੀ ਆਈ.ਐੱਸ.ਆਈ ਦੀ ਰਹੇਗੀ। ਉਹ ਟਰੱਕਾ ਤੋਂ ਅਫੀਮ ਦੀ ਖੇਤੀ ਲੈ ਕੇ ਲਾਹੌਰ ਆਏਗੀ। ਉਸ ਦੇ ਬਾਅਦ ਫੈਕਟਰੀ ਵਿਚ ਤਿਆਰ ਕੀਤੀ ਗਈ ਅਫੀਮ ਅਤੇ ਹੈਰੋਇਨ ਦਾ ਕੁਝ ਹਿੱਸਾ ਤਾਂ ਪਾਕਿਸਤਾਨ ਵਿਚ ਦਵਾਈ ਫੈਕਟਰੀਆਂ ਨੂੰ ਵੇਚਿਆ ਜਾਵੇਗਾ , ਜਦਕਿ ਜ਼ਿਆਦਾਤਰ ਹਿੱਸਾ ਭਾਰਤ ਵਿਚ ਭੇਜਣ ਦੀ ਯੋਜਨਾ ਹੈ। ਜਿਸ ਤੋਂ ਸਪਸ਼ੱਟ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੰਮ ’ਚ ਤੇਜ਼ੀ ਆਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅਮਰੀਕਾ ਅਤੇ ਕੈਨੇਡਾ ਨੇ ਟਾਈਟਨ ਪਣਡੁੱਬੀ ਡੁੱਬਣ ਦੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
NEXT STORY