ਤਿਰੂਵਨੰਤਪੁਰਮ-ਕੇਰਲ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 3,297 ਨਵੇਂ ਮਰੀਜ਼ ਮਿਲੇ ਹਨ ਅਤੇ 43 ਇਨਫੈਕਟਿਡਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸੂਬੇ 'ਚ ਇਸ ਮਹਾਮਾਰੀ ਦੇ ਕੁੱਲ ਮਾਮਲੇ 52,02,765 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 44,407 'ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ 52,570 ਨਮੂਨਿਆਂ ਦੀ ਜਾਂਚ ਕੀਤੀ ਹੈ ਅਤੇ ਪੰਜ ਸਥਾਨਕ ਸਵੈ-ਸਰਕਾਰੀ ਸੰਸਥਾਵਾਂ ਦੇ 6 ਵਾਰਡਾਂ 'ਚ ਹਫ਼ਤਾਵਾਰੀ ਇਨਫੈਕਸ਼ਨ ਦਰ 10 ਫੀਸਦੀ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : 'ਜੇਕਰ ਪੱਛਮ ਨੇ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਰੂਸ ਵੀ ਚੁੱਕ ਸਕਦੈ ਕਦਮ'
ਵਿਭਾਗ ਮੁਤਾਬਕ 3609 ਹੋਰ ਮਰੀਜ਼ ਇਨਫੈਕਸ਼ਨ ਤੋਂ ਉਭਰੇ ਹਨ ਜਿਸ ਤੋਂ ਬਾਅਦ ਇਨਫੈਕਸ਼ਨ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 51,37,619 ਪਹੁੰਚ ਗਈ ਹੈ। ਵਿਭਾਗ ਦੇ ਨੇ ਇਕ ਬਿਆਨ 'ਚ ਕਿਹਾ ਕਿ ਫਿਲਹਾਲ ਸੂਬੇ 'ਚ 31,901 ਮਰੀਜ਼ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਹਨ ਜਿਨ੍ਹਾਂ 'ਚ ਸਿਰਫ਼ 8.2 ਫੀਸਦੀ ਹਸਪਤਾਲਾਂ 'ਚ ਦਾਖਲ ਹਨ। ਪਿਛਲੇ 24 ਘੰਟਿਆਂ 'ਚ ਸਭ ਤੋਂ ਜ਼ਿਆਦਾ 708 ਮਾਮਲੇ ਤਿਰੂਵਨੰਤਪੁਰਮ ਜ਼ਿਲ੍ਹੇ 'ਚ ਮਿਲੇ ਹਨ।
ਇਹ ਵੀ ਪੜ੍ਹੋ : ਮਿਸਰ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਇਸ ਤੋਂ ਬਾਅਦ ਐਰਨਾਕੁਲਮ ਜ਼ਿਲ੍ਹੇ 'ਚ 437 ਅਤੇ ਕੋਝੀਕੋਡ 'ਚ 378 ਮਾਮਲੇ ਮਿਲੇ ਹਨ। ਵਿਭਾਗ ਨੇ ਜਾਰੀ ਬਿਆਨ 'ਚ ਕਿਹਾ ਕਿ ਅੱਜ ਹੋਈਆਂ 43 ਮੌਤਾਂ ਤੋਂ ਇਲਾਵਾ, ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਆਧਾਰ ਮਿਲੀਆਂ ਅਪੀਲਾਂ ਤੋਂ ਬਾਅਦ 175 ਮੌਤਾਂ ਨੂੰ ਕੋਵਿਡ-19 ਦੇ ਕਾਰਨ ਹੋਈਆਂ ਮੌਤਾਂ ਮੰਨੀਆ ਗਈਆਂ ਹਨ। ਜੋ ਲੋਕ ਅੱਜ ਇਨਫੈਕਟਿਡ ਪਾਏ ਗਏ ਹਨ ਉਨ੍ਹਾਂ 'ਚ 19 ਬਾਹਰਲੇ ਸੂਬੇ ਤੋਂ ਆਏ ਹਨ।
ਇਹ ਵੀ ਪੜ੍ਹੋ : ਇਟਲੀ ਦੇ ਮਿਲਾਨ 'ਚ ਆਇਆ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਸਰਕਾਰ ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਪੂਰਾ ਸਹਿਯੋਗ ਦੇਵੇਗੀ : ਸਿਰਸਾ
NEXT STORY