ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਤੋਂ ਬਚਾਅ ਲਈ ਕਈ ਦੇਸ਼ਾਂ ਵਿਚ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਦੌਰਾਨ ਅਮਰੀਕਾ ਵਿਚ ਕੋਵਿਡ ਵੈਕਸੀਨ ਲੱਗਣ ਮਗਰੋਂ ਇਕ ਡਾਕਟਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਅਮਰੀਕਾ ਦੇ ਮਿਆਮੀ ਸ਼ਹਿਰ ਵਿਚ 56 ਸਾਲਾ ਗ੍ਰੇਗਰੀ ਮਾਇਕਲ ਦੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਵਾਉਣ ਦੇ 16 ਦਿਨ ਬਾਅਦ ਮੌਤ ਹੋ ਗਈ। ਡਾਕਟਰ ਗ੍ਰੇਗਰੀ ਦੀ ਪਤਨੀ ਹੇਇਦੀ ਨੇਕੇਲਮਾਨ ਨੇ ਕਿਹਾ ਕਿ 18 ਦਸੰਬਰ ਨੂੰ ਕੋਰੋਨਾ ਵੈਕਸੀਨ ਲੱਗਣ ਤੋਂ ਪਹਿਲਾਂ ਉਹਨਾਂ ਦੇ ਪਤੀ ਪੂਰੀ ਤਰ੍ਹਾਂ ਸਿਹਤਮੰਦ ਸਨ। ਡਾਕਟਰ ਗ੍ਰੇਗਰੀ ਦੀ ਐਤਵਾਰ ਸਵੇਰੇ ਅਚਾਨਕ ਰੋਗ ਪ੍ਰਤੀਰੋਧਕ ਸਮਰੱਥਾ ਨਾਲ ਜੁੜੀ ਦੁਰਲੱਭ ਬੀਮਾਰੀ ਹੋਣ ਦੇ ਬਾਅਦ ਹਾਰਟ ਅਟੈਕ ਨਾਲ ਮੌਤ ਹੋ ਗਈ।
ਉਹਨਾਂ ਦੀ ਪਤਨੀ ਦਾ ਮੰਨਣਾ ਹੈ ਕਿ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੇ ਕਿਤੇ ਨਾ ਕਿਤੇ ਇਸ ਬੀਮਾਰੀ ਨੂੰ ਪੈਦਾ ਕੀਤਾ। ਉਹਨਾਂ ਨੇ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਡਾਕਟਰ ਗ੍ਰੇਗਰੀ ਦੀ ਮੌਤ ਦਾ ਸਿੱਧਾ ਸੰਬੰਧ ਵੈਕਸੀਨ ਨਾਲ ਹੈ।ਇਸ ਦਾ ਕੋਈ ਹੋਰ ਕਾਰਨ ਨਹੀਂ ਹੋ ਸਕਦਾ।ਵੈਕਸੀਨ ਲੱਗਣ ਦੇ ਬਾਅਦ ਮੇਰੇ ਪਤੀ ਦੇ ਖੂਨ ਵਿਚ ਰਹੱਸਮਈ ਗੜਬੜੀ ਆ ਗਈ ਸੀ।ਹੇਇਦੀ ਨੇ ਕਿਹਾ ਕਿ ਡਾਕਟਰ ਗ੍ਰੇਗਰੀ ਪੂਰੀ ਤਰ੍ਹਾਂ ਸਿਹਤਮੰਦ ਸਨ। ਉਹ ਸਿਗਰਟ ਵੀ ਨਹੀਂ ਪੀਂਦੇ ਸਨ। ਕਦੇ-ਕਦੇ ਸ਼ਰਾਬ ਪੀ ਲੈਂਦੇ ਸਨ। ਉਹ ਕਸਰਤ ਕਰਦੇ ਸਨ ਅਤੇ ਸਮੁੰਦਰ ਵਿਚ ਗੋਤੇ ਲਗਾਉਂਦੇ ਸਨ। ਡਾਕਟਰਾਂ ਨੇ ਮੇਰੇ ਪਤੀ ਦੀ ਜਾਂਚ ਕੀਤੀ ਸੀ। ਇੱਥੋਂ ਤੱਕ ਕਿ ਕੈਂਸਰ ਦੀ ਵੀ ਜਾਂਚ ਕੀਤੀ ਗਈ ਅਤੇ ਉਹਨਾਂ ਅੰਦਰ ਕੋਈ ਵੀ ਗੜਬੜੀ ਨਹੀਂ ਪਾਈ ਗਈ।
ਫਾਈਜ਼ਰ ਨੇ ਕਹੀ ਇਹ ਗੱਲ
ਅਮਰੀਕਾ ਵਿਚ ਡਾਕਟਰ ਦੀ ਮੌਤ ਹੋਣ 'ਤੇ ਫਾਈਜ਼ਰ ਕੰਪਨੀ ਨੇ ਆਪਣੀ ਸਫਾਈ ਦਿੱਤੀ। ਕੰਪਨੀ ਨੇ ਕਿਹਾ ਕਿ ਉਹਨਾਂ ਨੂੰ ਡਾਕਟਰ ਗ੍ਰੇਗਰੀ ਦੀ ਬਹੁਤ ਹੀ ਅਸਧਾਰਨ ਮੌਤ ਦੀ ਜਾਣਕਾਰੀ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਇਸ ਵੇਲੇ ਅਸੀਂ ਨਹੀਂ ਮੰਨਦੇ ਕਿ ਵੈਕਸੀਨ ਦਾ ਡਾਕਟਰ ਗ੍ਰੇਗਰੀ ਦੀ ਮੌਤ ਨਾਲ ਕੋਈ ਸਿੱਧਾ ਸੰਬੰਧ ਹੈ। ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਲੱਗਣ ਦੇ ਬਾਅਦ ਡਾਕਟਰ ਗ੍ਰੇਗਰੀ ਦੇ ਅੰਦਰ ਤੁਰੰਤ ਕਈ ਸਾਈਡ ਇਫੈਕਟ ਨਹੀਂ ਦੇਖਿਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 9 ਕਰੋੜ ਦੇ ਪਾਰ
ਭਾਵੇਂਕਿ ਤਿੰਨ ਦਿਨ ਬਾਅਦ ਜਦੋਂ ਡਾਕਟਰ ਨਹਾ ਰਿਹਾ ਸੀ, ਉਸ ਸਮੇਂ ਉਹਨਾਂ ਨੇ ਦੇਖਿਆ ਕਿ ਹੱਥਾਂ ਅਤੇ ਪੈਰਾਂ 'ਤੇ ਖੂਨ ਵਾਂਗ ਲਾਲ ਦਾਣੇ ਬਣੇ ਹੋਏ ਸਨ। ਜਦੋਂ ਉਹਨਾਂ ਨੇ ਖੁਦ ਹੀ ਆਪਣੇ ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿਚ ਆਪਣੀ ਜਾਂਚ ਕੀਤੀ ਤਾਂ ਹੋਰ ਡਾਕਟਰਾਂ ਨੂੰ ਪਤਾ ਚੱਲਿਆ ਕਿ ਉਹ ਪਲੇਟਲੇਟ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਇਸੇ ਹਸਪਤਾਲ ਵਿਚ ਡਾਕਟਰ ਗ੍ਰੇਗਰੀ ਨੂੰ ਟੀਕਾ ਲਗਾਇਆ ਗਿਆ ਸੀ। ਹੇਇਦੀ ਨੇ ਕਿਹਾ ਕਿ ਪਲੇਟਲੇਟਸ ਨੂੰ ਛੱਡ ਕੇ ਖੂਨ ਦੀ ਸਾਰੀ ਜਾਂਚ ਸਧਾਰਨ ਆਈ। ਪਲੇਟਲੇਟਸ ਜ਼ੀਰੋ ਤੱਕ ਪਹੁੰਚ ਗਏ।
ਪਹਿਲੀ ਵਾਰ ਡਾਕਟਰ ਗ੍ਰੇਗਰੀ ਦੀ ਜਾਂਚ ਕਰ ਰਹੇ ਡਾਕਟਰਾਂ ਨੇ ਸੋਚਿਆ ਕਿ ਇਹ ਗਲਤੀ ਨਾਲ ਹੋਇਆ ਹੈ। ਇਸ ਲਈ ਉਹਨਾਂ ਨੇ ਦੁਬਾਰਾ ਜਾਂਚ ਕੀਤੀ ਤਾਂ ਸਿਰਫ ਇਕ ਪਲੇਟਲੇਟ ਦਿਸਿਆ। ਇਸ ਦੇ ਬਾਵਜੂਦ ਵੀ ਡਾਕਟਰ ਗ੍ਰੇਗਰੀ ਸਧਾਰਨ ਸਨ ਅਤੇ ਊਰਜਾ ਭਰਪੂਰ ਸਨ। ਡਾਕਟਰਾਂ ਨੇ ਗ੍ਰੇਗਰੀ ਨੂੰ ਘਰ ਨਾ ਜਾਣ ਦੀ ਸਲਾਹ ਦਿੱਤੀ ਕਿਉਂਕਿ ਇਹ ਬਹੁਤ ਖਤਰਨਾਕ ਸਥਿਤੀ ਸੀ। ਇਸ ਨਾਲ ਉਹਨਾਂ ਦੇ ਦਿਮਾਗ ਵਿਚ ਖੂਨ ਵੱਗਣਾ ਸ਼ੁਰੂ ਹੋ ਜਾਂਦਾ ਅਤੇ ਮੌਤ ਹੋ ਜਾਂਦੀ। ਆਮਤੌਰ 'ਤੇ ਪਲੇਟਲੇਟਸ 150,000 ਤੋਂ 450,000 ਦੇ ਵਿਚ ਰਹਿੰਦੇ ਹਨ।
ਨੋਟ- ਫਾਈਜ਼ਰ ਵੈਕਸੀਨ ਲੱਗਣ ਦੇ 16 ਦਿਨ ਬਾਅਦ ਡਾਕਟਰ ਦੀ ਮੌਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਕੈਨੇਡਾ 'ਚ ਕਿਸਾਨੀ ਜੱਥੇਬੰਦੀਆਂ ਦੇ ਹੱਕ 'ਚ ਫਿਰ ਹੋਏ ਮੁਜ਼ਾਹਰੇ (ਤਸਵੀਰਾਂ)
NEXT STORY