ਤਾਈਪੇ: ਤਾਈਵਾਨ ਵਿੱਚ ਪਾਵਰ ਬੈਂਕ ਫਟਣ ਤੋਂ ਬਾਅਦ ਯਾਤਰੀਆਂ ਨਾਲ ਭਰੇ ਇੱਕ ਜਹਾਜ਼ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨੀ ਜ਼ਬਰਦਸਤ ਸੀ ਕਿ ਜਹਾਜ਼ 'ਚ ਬੈਠੇ ਯਾਤਰੀ ਘਬਰਾ ਕੇ ਚੀਕਣ ਲੱਗੇ। ਘਟਨਾ ਵਿੱਚ ਦੋ ਯਾਤਰੀਆਂ ਦੇ ਝੁਲਸਣ ਦੀ ਵੀ ਖ਼ਬਰ ਹੈ। ਖੁਸ਼ਕਿਸਮਤੀ ਨਾਲ, ਘਟਨਾ ਦੇ ਸਮੇਂ ਜਹਾਜ਼ ਟੇਕਆਫ ਦੀ ਉਡੀਕ ਕਰ ਰਿਹਾ ਸੀ। ਉਸ ਸਮੇਂ ਠੰਢ ਕਾਰਨ ਸਾਰੇ ਯਾਤਰੀ ਆਪਣੀਆਂ ਸੀਟਾਂ 'ਤੇ ਬੈਠੇ ਹੋਏ ਸਨ। ਘਟਨਾ ਦੀ ਵਾਇਰਲ ਵੀਡੀਓ ਵਿੱਚ ਯਾਤਰੀਆਂ ਨੂੰ ਅੱਗ ਦੀਆਂ ਲਪਟਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਹਾਜ਼ ਦੇ ਅੰਦਰ ਧੂੰਆਂ ਭਰਨ ਕਾਰਨ ਕਈ ਯਾਤਰੀਆਂ ਨੂੰ ਖੰਘਦੇ ਵੀ ਦੇਖਿਆ ਗਿਆ। ਇਸ ਦੌਰਾਨ ਫਲਾਈਟ ਅਟੈਂਡੈਂਟ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ।
ਇਹ ਵੀ ਪੜ੍ਹੋ: ਅਮਰੀਕਾ 'ਚ ਕਸੂਤਾ ਘਿਰੀ ਭਾਰਤੀ ਮੂਲ ਦੀ ਡਾਕਟਰ, ਕਰਨਾ ਪਵੇਗਾ 18.5 ਲੱਖ ਡਾਲਰ ਦਾ ਭੁਗਤਾਨ
ਟਵਿੱਟਰ 'ਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਫੁਟੇਜ ਮੰਗਲਵਾਰ ਰਾਤ ਤਾਈਵਾਨ ਦੇ ਤਾਓਯੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੂਟ ਕੀਤੀ ਗਈ ਸੀ। ਜਹਾਜ਼ ਤਾਈਵਾਨ ਤੋਂ ਸਿੰਗਾਪੁਰ ਲਈ ਉਡਾਣ ਭਰਨ ਲਈ ਤਿਆਰ ਸੀ ਜਦੋਂ ਪੋਰਟੇਬਲ ਮੋਬਾਈਲ ਫੋਨ ਚਾਰਜਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਚਾਲਕ ਦਲ ਦੇ ਮੈਂਬਰ ਯਾਤਰੀਆਂ ਨੂੰ ਬਚਾਉਂਦੇ ਹੋਏ ਦਿਖਾਈ ਦਿੱਤੇ। ਕੁਝ ਫਲਾਈਟ ਅਟੈਂਡੈਂਟਾਂ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਕੁਝ ਨੇ ਘਬਰਾਏ ਯਾਤਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਘਰ 'ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਪਤੀ-ਪਤਨੀ ਸਮੇਤ 4 ਬੱਚੇ
ਇਸ ਘਟਨਾ ਤੋਂ ਬਾਅਦ ਤਾਓਯੁਆਨ ਹਵਾਈ ਅੱਡੇ ਨੇ ਕਿਹਾ ਕਿ ਜਹਾਜ਼ ਨੂੰ ਅੱਗ ਲੱਗਣ ਕਾਰਨ 2 ਯਾਤਰੀ ਜ਼ਖ਼ਮੀ ਹੋ ਗਏ। ਇਨ੍ਹਾਂ ਦੋਵਾਂ ਯਾਤਰੀਆਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਹੱਥਾਂ 'ਤੇ ਮਾਮੂਲੀ ਜਖ਼ਮ ਅਤੇ ਚਿਹਰੇ 'ਤੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ 'ਚੋਂ ਇਕ ਪੋਰਟੇਬਲ ਚਾਰਜਰ ਦਾ ਮਾਲਕ ਸੀ। ਦੂਜਾ ਉਸ ਦੇ ਨਾਲ ਸਫ਼ਰ ਕਰ ਰਿਹਾ ਸਾਥੀ ਸੀ। ਜਹਾਜ਼ ਜ਼ਮੀਨ 'ਤੇ ਹੋਣ ਕਾਰਨ ਸਾਰੇ 189 ਯਾਤਰੀਆਂ ਨੂੰ ਜਹਾਜ਼ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਤੋਂ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਪੰਜਾਬੀ ਗੱਭਰੂ ਦੀ ਮੌਤ, ਕਬੱਡੀ ਦਾ ਉਭਰਦਾ ਖਿਡਾਰੀ ਸੀ ਟੇਰਨ ਸਿੰਘ
ਪਾਕਿਸਤਾਨ: ਚੌਧਰੀ ਪਰਵੇਜ਼ ਇਲਾਹੀ ਨੇ ਪੰਜਾਬ ਅਸੈਂਬਲੀ 'ਚ ਜਿੱਤਿਆ ਭਰੋਸੇ ਦਾ ਵੋਟ
NEXT STORY