ਮਿਲਾਨ/ਇਟਲੀ (ਸਾਬੀ ਚੀਨੀਆ) : ਇਟਲੀ ਦੇ ਸ਼ਹਿਰ ਮਾਰਕੇ ਦੀਆਂ ਸੰਗਤਾਂ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਪੁਰਬ ਭਗਵਾਨ ਵਾਲਮੀਕਿ ਸਭਾ ਮਾਰਕੇ ਦੇ ਸਹਿਯੋਗ ਨਾਲ ਚੈਸਾਪੋਲੰਬੋ ਕੋਲਫਾਨੋ (ਮਾਰਕੇ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ 'ਤੇ ਪੁੱਜੇ, ਜਿਨ੍ਹਾਂ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਉਪਰੰਤ ਯੂਰਪ ਦੀਆਂ ਵੱਖ-ਵੱਖ ਵਾਲਮੀਕਿ ਸਭਾਵਾਂ ਤੋਂ ਪੁੱਜੇ ਆਗੂਆਂ ਦਾ ਸਨਮਾਨ ਕੀਤਾ ਗਿਆ। ਵੀਰ ਅਜੇ ਔਜਲਾ ਤੇ ਸੋਨੂੰ ਖਹਿਰਾ ਨੇ ਵੀ ਹਾਜ਼ਰੀਆਂ ਭਰਦਿਆਂ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕੀਤਾ।
ਇਹ ਵੀ ਪੜ੍ਹੋ : ਬ੍ਰਿਟੇਨ ਸੰਕਟ: PM ਦੀ ਦੌੜ 'ਚ ਅੱਗੇ ਨਿਕਲੇ ਰਿਸ਼ੀ ਸੁਨਕ, ਇੰਨੇ ਸੰਸਦ ਮੈਂਬਰਾਂ ਦਾ ਮਿਲਿਆ ਸਮਰਥਨ
ਵੇਦਾਂਤਾਚਾਰੀਆ ਮਹੰਤ ਸਵਾਮੀ ਗੁਰੂਵੇਂਦਰ ਜੀ ਇਟਲੀ ਪੁੱਜੇ
ਨਿਰਮਲ ਆਸ਼ਰਮ ਹਜਾਰਾ ਜਲੰਧਰ ਤੋਂ ਵੇਦਾਂਤਾਚਾਰੀਆ ਮਹੰਤ ਸ਼੍ਰੀ ਸਵਾਮੀ ਗੁਰੂਵੇਂਦਰ ਜੀ ਦਾ ਇਟਲੀ ਦੇ ਸ਼ਹਿਰ ਲਵੀਨੀਊ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਸਵਾਮੀ ਗੁਰੂਵੇਂਦਰ ਜੀ ਨੂੰ ਸਨਾਤਨ ਧਰਮ ਮੰਦਰ ਦੀ ਕਮੇਟੀ ਲਵੀਨੀਊ ਵਾਲਮੀਕਿ ਧਰਮ ਸਮਾਜ ਯੂਰਪ ਦੇ ਪ੍ਰਧਾਨ ਦਲਬੀਰ ਭੱਟੀ ਅਤੇ ਇੰਡੋ ਇਟਾਲੀਅਨ ਕਲਚਰ ਐਂਡ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵੈਸ਼ਨੂੰ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਦੱਸਣਯੋਗ ਹੈ ਕਿ ਸਵਾਮੀ ਜੀ ਵਾਲਮੀਕਿ ਸਭਾ ਵੱਲੋਂ ਕਰਵਾਏ ਪ੍ਰੋਗਰਾਮ ਵਿਚ ਹਿੱਸਾ ਲੈਣ ਇੱਥੇ ਆਏ ਸਨ।
ਇਹ ਵੀ ਪੜ੍ਹੋ : PGI ਨੇ ਜਾਰੀ ਕੀਤੀ ਐਡਵਾਈਜ਼ਰੀ: ਦੀਵਾਲੀ 'ਤੇ ਡਾਕਟਰਾਂ ਦੀ ਐਮਰਜੈਂਸੀ ਡਿਊਟੀ ਵਧਾਈ, 24 ਘੰਟੇ ਕਰਨਗੇ ਕੰਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪ੍ਰਮਾਣੂ ਹਥਿਆਰਾਂ ਦੇ ਆਪਣੇ ਜ਼ਖੀਰੇ ਨੂੰ ਵਧਾ ਸਕਦੈ ਚੀਨ
NEXT STORY