ਪੈਰਿਸ (ਬਿਊਰੋ): ਫਰਾਂਸ ਵਿਚ ਕੋਰੋਨਾ ਇਨਫੈਕਸ਼ਨ 'ਤੇ ਕਾਬੂ ਪਾਉਣ ਲਈ ਬਣਾਏ ਗਏ ਕਾਨੂੰਨ 'ਤੇ ਸਰਕਾਰ ਅਤੇ ਜਨਤਾ ਵਿਚਕਾਰ ਵਿਵਾਦ ਵੱਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਇਸ ਫ਼ੈਸਲੇ ਖ਼ਿਲਾਫ਼ ਰੋਜ਼ਾਨਾ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਦੇਸ ਦੇ ਅੰਦਰੂਨੀ ਮੰਤਰੀ ਗੇਰਾਲਡ ਹਾਰਮੇਨਿਨ ਦਾ ਕਹਿਣਾ ਹੈ ਕਿ ਪੁਲਸ ਨੇ 19 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਦਰਸ਼ਨਕਾਰੀ ਸਰਕਾਰ ਦੇ ਉਸ ਫ਼ੈਸਲੇ ਦਾ ਵਿਰੋਧ ਕਰ ਹਹੇ ਹਨ ਜਿਸ ਵਿਚ ਸਰਕਾਰ ਨੇ ਸੜਕ 'ਤੇ ਆਉਣ ਲਈ ਕੋਵਿਡ-19 ਪਾਸ ਨੂੰ ਪੂਰੇ ਦੇਸ਼ ਵਿਚ ਲਾਜ਼ਮੀ ਕੀਤਾ ਹੈ।
ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਹੁਣ ਸੜਕ 'ਤੇ ਆਉਣ ਤੋਂ ਪਹਿਲਾਂ ਇਹ ਪਾਸ ਲੈਣਾ ਜ਼ਰੂਰੀ ਹੋਵੇਗਾ।ਦੇਸ਼ਭਰ ਵਿਚ ਇਸ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਬੀ.ਐੱਫ.ਐੱਮ.ਟੀਵੀ ਬ੍ਰਾਡਕਾਸਟਰ ਮੁਤਾਬਕ ਦੇਸ਼ ਵਿਚ ਇਸ ਦੇ ਵਿਰੋਧ ਵਿਚ ਕਰੀਬ 204090 ਲੋਕ ਸੜਕਾਂ 'ਤੇ ਹਨ। ਪੈਰਿਸ ਵਿਚ ਹੀ ਕਰੀਬ 14 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਲੈਕੇ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਵਿਚ ਜੁਟੇ ਸਨ। ਡਾਰਮੇਨਿਨ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਹੈ ਕਿ ਸ਼ੁੱਕਰ ਹੈ ਕਿ ਪੁਲਸ ਨੇ ਪੂਰੇ ਦੇਸ਼ ਵਿਚ ਇਸ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਸਖ਼ਤ ਨਿਗਾਹ ਰੱਖੀ। ਇਸ ਦੌਰਾਨ ਕਰੀਬ 19 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਜਿਸ ਵਿਚੋਂ ਕਰੀਬ 10 ਪੈਰਿਸ ਵਿਚ ਹਨ।
ਪੜ੍ਹੋ ਇਹ ਅਹਿਮ ਖਬਰ -ਗਲਾਸਗੋ ਲਾਈਫ ਕਮਿਊਨਿਟੀ ਸਥਾਨਾਂ ਨੂੰ ਬੰਦ ਕਰਨ ਦੇ ਵਿਰੋਧ 'ਚ ਸੈਂਕੜੇ ਲੋਕਾਂ ਨੇ ਕੀਤਾ ਪ੍ਰਦਰਸ਼ਨ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜੁਲਾਈ ਦੇ ਮੱਧ ਵਿਚ ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਕਾਨੂੰਨ ਦੀ ਘੋਸ਼ਣ ਕੀਤੀ ਸੀ ਅਤੇ ਪਾਬੰਦੀਆਂ ਦਾ ਦਾਇਰਾ ਵਧਾਇਆ ਸੀ ਉਦੋਂ ਤੋਂ ਹੀ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਸ਼ਟਰਪਤੀ ਦਾ ਕਹਿਣਾ ਸੀ ਕਿ ਦੇਸ਼ ਵਿਚ ਕੋਰੋਨਾ ਦੀ ਗਤੀ ਨੂੰ ਰੋਕਣ ਲਈ ਇਹ ਬਹੁਤ ਜ਼ਰੂਰੀ ਕਦਮ ਹੈ। ਅਗਸਤ ਵਿਚ ਇਸ ਕਾਨੂੰਨ ਦੇ ਹੋਣ ਦੇ ਨਾਲ ਹੀ ਰੈਸਟੋਰੈਂਟ, ਬਾਰ, ਸ਼ਾਪਿੰਗ ਸੈਂਟਰ, ਜਹਾਜ਼ ਅਤੇ ਲੰਬੀ ਦੂਰੀ ਦੀਆਂ ਟਰੇਨਾਂ ਵਿਚ ਸਫਰ ਕਰਨ ਵਾਲਿਆਂ ਨੂੰ ਯਾਤਰਾ ਤੋਂ ਪਹਿਲਾਂ ਸਪੈਸ਼ਲ ਪਾਸ ਲੈਣਾ ਲਾਜ਼ਮੀ ਹੈ। ਇਹ ਪਾਸ ਉਹਨਾਂ ਲੋਕਾਂ ਨੂੰ ਮਿਲ ਸਕੇਗਾ ਜਿਹੜੇ ਜਾਂ ਤਾਂ ਹਾਲ ਹੀ ਵਿਚ ਕੋਰੋਨਾ ਤੋਂ ਠੀਕ ਹੋਏ ਹਨ ਅਤੇ ਜਿਹਨਾਂ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੈ ਜਾਂ ਫਿਰ ਉਹਨਾਂ ਨੂੰ ਜਿਹਨਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹੋਣ।
ਨਿਊਜ਼ੀਲੈਂਡ ਨੇ ਆਕਲੈਂਡ 'ਚ ਜਨਤਕ ਟੀਕਾਕਰਣ ਦੀ ਕੀਤੀ ਸ਼ੁਰੂਆਤ
NEXT STORY