ਮਿਲਾਨ (ਸਾਬੀ ਚੀਨੀਆ)- ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਤਿਉਹਾਰ ਤੀਆਂ ਨੂੰ ਮਨਾਉਣ ਦੇ ਲਈ ਇਟਲੀ ਦੀਆਂ ਬਹੁਤ ਸਾਰੀਆਂ ਪੰਜਾਬਣਾਂ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਇਕੱਠੀਆਂ ਹੋਈਆਂ। ਜਿੱਥੇ ਇਨਾਂ ਪੰਜਾਬਣਾਂ ਨੇ ਗਿੱਧੇ ਨਾਲ ਕਮਾਲ ਕਰ ਦਿੱਤੀ ਅਤੇ ਬੋਲੀਆਂ ਤੇ ਪੰਜਾਬੀ ਲੋਕ ਤੱਥਾਂ ਨਾਲ ਮਾਹੌਲ ਨੂੰ ਤੀਆਂ ਦੇ ਰੰਗ ਵਿੱਚ ਰੰਗ ਦਿੱਤਾ।
ਤੀਆਂ ਦੇ ਇਸ ਮੇਲੇ ਦੌਰਾਨ ਯੂ.ਕੇ. ਤੋਂ ਪੁੱਜੀ ਬਲਜੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਨਰਿੰਦਰ ਕੌਰ, ਬਲਜੀਤ ਕੌਰ ਅਤੇ ਅਮਰਜੀਤ ਕੌਰ ਨੇ ਮਿੱਠੀ ਅਵਾਜ਼ ਵਿੱਚ "ਤੀਆਂ ਦਾ ਸੰਧਾਰਾ" ਗੀਤ ਗਾਇਆ। ਚਰਨਜੀਤ ਕੌਰ, ਸੰਦੀਪ ਕੌਰ, ਨਰਿੰਦਰ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਨੀਸੀ, ਨੇਹਾ, ਰੂਪ, ਖੁਸ਼ੀ, ਮੋਨਿਕਾ, ਜੋਤੀ, ਸੁਮਨ, ਹਰਤੇਜ ਕੌਰ ਆਦਿ ਨੇ ਗਿੱਧੇ ਵਿੱਚ ਭਾਗ ਲਿਆ।
ਬ੍ਰਿਟੇਨ ਦੀ ਵਪਾਰ ਮੰਤਰੀ ਕੇਮੀ ਨੇ ਸ਼ੁਰੂ ਕੀਤੀ ਜੈਪੁਰ ’ਚ ‘ਅਲਾਈਵ ਵਿਦ ਅਪਾਰਚਿਊਨਿਟੀ’ ਮੁਹਿੰਮ
NEXT STORY