ਇਸਲਾਮਾਬਾਦ— ਪਾਕਿਸਤਾਨ 'ਚ ਇਕ ਲਾੜੇ ਨੇ ਮਹਿਮਾਨਾਂ ਨੂੰ ਤੋਹਫੇ ਦੇ ਤੌਰ 'ਤੇ ਡਾਲਰ, ਰਿਆਲ ਤੇ ਬ੍ਰਾਂਡੇਡ ਮੋਬਾਇਲ ਫੋਨ ਦੇ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਮੁਲਤਾਨ ਦੇ ਸ਼ੁਜ਼ਾਬਾਦ ਇਲਾਕੇ ਦੇ ਨਿਵਾਸੀ ਮੁਹੰਮਦ ਅਰਸ਼ਦ ਨੇ ਪੰਜਾਬ ਸੂਬੇ ਦੇ ਖਾਨਪੁਰ 'ਚ ਇਕ ਔਰਤ ਨਾਲ ਵਿਆਹ ਕੀਤਾ। ਜਦੋਂ ਉਸ ਦਾ ਪਰਿਵਾਰ ਲਾੜੀ ਦੇ ਘਰ ਪਹੁੰਚਿਆ, ਉਦੋਂ ਉਨ੍ਹਾਂ ਨੇ ਲਾੜੀ ਦੇ ਘਰ ਬੈਠੇ ਮਹਿਮਾਨਾਂ ਨੂੰ ਤੋਹਫੇ ਵਜੋਂ ਡਾਲਰ, ਰਿਆਲ ਤੇ ਮੋਬਾਇਲ ਫੋਨ ਦੇਣੇ ਸ਼ੁਰੂ ਕੀਤੇ। ਇਕ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਲਾੜੇ ਦਾ ਪਰਿਵਾਰ ਮੰਚ 'ਤੇ ਖੜ੍ਹਾ ਹੈ ਤੇ ਮਹਿਮਾਨਾਂ ਨੂੰ ਤੋਹਫੇ ਵੰਡ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਖਬਰ ਦੇ ਫੈਲਣ 'ਤੇ ਖਾਨਪੁਰ ਦੇ ਹੋਰ ਵੀ ਰਹਿਣ ਵਾਲੇ ਲੋਕ ਇਸ ਮੌਕੇ ਦਾ ਫਾਇਦਾ ਚੁੱਕਣ ਲਈ ਵਿਆਹ 'ਚ ਦੌੜ ਪਏ। ਤੁਹਾਨੂੰ ਦੱਸ ਦਈਏ ਕਿ ਲਾੜੇ ਦੇ 8 ਭਰਾ ਹਨ, ਜਿਨ੍ਹਾਂ 'ਚ 4 ਅਮਰੀਕਾ ਤੇ ਹੋਰ ਸਾਊਦੀ ਅਰਬ 'ਚ ਰਹਿੰਦੇ ਹਨ।
ਪੁਲਾੜ ਯਾਤਰੀਆਂ ਦੀ ਸਿਹਤ 'ਤੇ ਪੈਣ ਵਾਲੇ ਅਸਰ ਨੂੰ ਸਮਝਣ ਲਈ ਖੋਜ ਪ੍ਰਸਤਾਵ ਮੰਗਵਾ ਰਿਹੈ ਨਾਸਾ
NEXT STORY