ਵਾਸ਼ਿੰਗਟਨ (ਬਿਊਰੋ): ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਭਿਆਨਕ ਕਹਿਰ ਜਾਰੀ ਹੈ। ਇਸ ਮਹਾਮਾਰੀ ਨਾਲ ਲੜਨ ਵਿਚ ਮਦਦ ਕਰਨ ਲਈ ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਦੀ ਵੰਡ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਨਾਗਰਿਕ ਅਧਿਕਾਰ ਕਾਰਕੁੰਨ ਨੇਤਾ ਰੇਵ ਜੇਸੀ ਐੱਲ ਜੈਕਸਨ ਨੇ ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਦੇ ਨਾਲ ਰਾਸ਼ਟਰਪਤੀ ਬਾਈਡੇਨ ਤੋਂ ਭਾਰਤ ਲਈ 6 ਕਰੋੜ (60 ਮਿਲੀਅਨ) ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਵੰਡੇ ਜਾਣ ਦੀ ਅਪੀਲ ਕੀਤੀ।
ਦੋਹਾਂ ਨੇ ਭਰੋਸਾ ਦਿੱਤਾ ਕਿ ਮਦਦ ਜਾਰੀ ਹੈ। ਰੇਵ ਜੇਸੀ ਨੇ ਕਿਹਾ,''ਮਹਾਮਾਰੀ ਕਿਸੇ ਇਕ ਦੇਸ਼ ਲਈ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਖਤਰਾ ਹੈ। ਖਤਰੇ ਦਾ ਸਾਹਮਣਾ ਕਰਨ ਲਈ ਸਾਡੀ ਪ੍ਰਤੀਕਿਰਿਆ ਵਿਆਪਕ ਹੋਣੀ ਚਾਹੀਦੀ ਹੈ।'' ਇਸੇ ਤਰ੍ਹਾਂ ਭਾਰਤੀ-ਅਮਰੀਕੀ ਦੋਸਤੀ ਪਰੀਸ਼ਦ ਦੇ ਪ੍ਰਧਾਨ ਡਾਕਟਰ ਭਰਤ ਬਰਈ ਨੇ ਬਾਈਡੇਨ ਤੋਂ ਭਾਰਤ ਨੂੰ ਰੇਮਡੇਸਿਵਿਰ ਅਤੇ ਟੋਸੀਲਿਜੁਨੈਬ ਦੀ ਜਲਦ ਸਪਲਾਈ ਕਰਨ ਦੀ ਅਪੀਲ ਕੀਤੀ ਹੈ।
ਨੋਟ- ਜੈਕਸਨ ਅਤੇ ਕ੍ਰਿਸ਼ਨਾਮੂਰਤੀ ਨੇ ਬਾਈਡੇਨ ਨੂੰ 6 ਕਰੋੜ ਵੈਕਸੀਨ ਭਾਰਤ ਨੂੰ ਭੇਜਣ ਦੀ ਕੀਤੀ ਅਪੀਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਾਈਡੇਨ ਨੇ ਨੇਤਨਯਾਹੂ ਨੂੰ ਕਿਹਾ, ਤਣਾਅ 'ਚ ਮਹੱਤਵਪੂਰਨ ਤੌਰ 'ਤੇ ਕਮੀ ਲਿਆਓ
NEXT STORY