ਇੰਟਰਨੈਸ਼ਨਲ ਡੈਸਕ (ਬਿਊਰੋ): ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਟਵੀਟ ਕਰਨ ਮਗਰੋਂ ਹੀ ਸੁਰਖੀਆਂ ਵਿਚ ਹੈ। ਬਾਰਬਾਡੋਸ ਵਿਚ ਇਕ ਮੱਧ ਵਰਗ ਪਰਿਵਾਰ ਤੋਂ ਨਿਕਲ ਕੇ ਸ਼ੋਹਰਤ ਦੇ ਸਿਖਰ 'ਤੇ ਪਹੁੰਚਣ ਵਾਲੀ ਰਿਹਾਨਾ ਨੇ ਪੌਪ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਤੀਜੀ ਐਲਬਮ ਨਾਲ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਉਹਨਾਂ ਨੂੰ ਇਸ ਐਲਬਮ ਲਈ ਸੌਂਗ ਅੰਬ੍ਰੈਲਾ ਲਈ ਪਹਿਲਾ ਗ੍ਰੈਮੀ ਐਵਾਰਡ ਮਿਲਿਆ ਸੀ।
ਬਣਇਆ ਗਰੁੱਪ
15 ਸਾਲ ਦੀ ਉਮਰ ਵਿਚ ਰਿਹਾਨਾ ਨੇ ਆਪਣੇ ਨਾਲ ਪੜ੍ਹਦੀਆਂ ਕੁੜੀਆਂ ਨਾਲ ਮਿਲ ਕੇ ਇਕ ਗਰਲ ਗਰੁੱਪ ਬਣਾਇਆ ਸੀ। ਉਹਨਾਂ ਨੇ ਸੰਗੀਤ ਨਿਰਮਾਤਾ ਇਵਾਨ ਰੋਜ਼ਰਸ ਨੂੰ ਆਡੀਸ਼ਨ ਦਿੱਤਾ ਸੀ ਜੋ ਆਪਣੀ ਪਤਨੀ ਨਾਲ ਬਾਰਬਾਡੋਸ ਆਏ ਸਨ। ਉਹ ਰਿਹਾਨਾ ਦੀ ਆਵਾਜ਼ ਤੋਂ ਕਾਫੀ ਪ੍ਰਭਾਵਿਤ ਹੋਏ ਸਨ। ਇਕ ਸਾਲ ਦੇ ਅੰਦਰ ਹੀ ਜਦੋਂ ਰਿਹਾਨਾ 16 ਸਾਲ ਦੀ ਸੀ ਤਾਂ ਉਹ ਬਾਰਬਾਡੋਸ ਛੱਡ ਕੇ ਅਮਰੀਕਾ ਚਲੀ ਗਈ ਸੀ ਅਤੇ ਉਹਨਾਂ ਨੇ ਇਕ ਐਲਬਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਮਗਰੋਂ ਰਿਹਾਨਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਰਿਹਾਨਾ ਦਾ ਬਚਪਨ
ਰਿਹਾਨਾ ਦਾ ਬਚਪਨ ਕਾਫੀ ਮੁਸ਼ਕਲਾਂ ਭਰਪੂਰ ਰਿਹਾ। ਉਹਨਾਂ ਦੇ ਪਿਤਾ ਨਸ਼ੇ ਅਤੇ ਸ਼ਰਾਬ ਦੇ ਆਦੀ ਸਨ, ਜਿਸ ਕਾਰਨ ਰਿਹਾਨਾ ਦੀ ਮਾਂ ਅਤੇ ਉਹਨਾਂ ਦੇ ਪਿਤਾ ਦਾ ਤਲਾਕ ਹੋ ਗਿਆ ਸੀ। ਭਾਵੇਂਕਿ ਸਾਰੀਆਂ ਮੁਸ਼ਕਲਾਂ ਨਾਲ ਜੂਝਦੇ ਹੋਏ ਰਿਹਾਨਾ ਅੱਜ ਐਮਿਨੇਮ, ਕੇਲਵਿਨ ਹੈਰਿਸ, ਕੇਨੀ ਵੇਸਟ, ਜੇ-ਜੀ ਜਿਹੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ ਅਤੇ ਇਕ ਰਵਾਇਤੀ ਮਿਊਜ਼ਿਕ ਕਲਾਕਾਰ ਤੋਂ ਵੱਖ ਆਪਣੀ ਚੈਰਿਟੀ ਲਈ ਵੀ ਜਾਣੀ ਜਾਂਦੀ ਹੈ।
ਬਣਾਇਆ ਫਾਊਂਡੇਸ਼ਨ
ਸਾਲ 2006 ਵਿਚ ਜਦੋਂ ਰਿਹਾਨਾ ਸਿਰਫ 18 ਸਾਲ ਦੀ ਸੀ ਉਸ ਨੇ ਬਿਲੀਵ ਫਾਊਂਡੇਸ਼ਨ ਬਣਾਇਆ ਸੀ। ਇਹ ਪਬਲਿਕ ਸੰਸਥਾ ਕੈਂਸਰ, ਏਡਜ਼ ਅਤੇ ਲਿਊਕੇਮੀਆ ਜਿਹੀਆਂ ਬੀਮਾਰੀਆਂ ਨਾਲ ਜੂਝ ਰਹੇ ਬੱਚਿਆਂ ਦੀ ਮਦਦ ਕਰਦੀ ਹੈ। ਇਸ ਦੇ ਇਲਾਵਾ ਇਹ ਸੰਸਥਾਵਾਂ ਹਾਸ਼ੀਏ 'ਤੇ ਮੌਜੂਦ ਬੱਚਿਆਂ ਦੀ ਆਰਥਿਕ ਮਦਦ ਵੀ ਕਰਦੀਆਂ ਹਨ।
ਸਾਲ 2008 ਵਿਚ ਰਿਹਾਨਾ ਨੇ ਕਈ ਮਸ਼ਹੂਰ ਹਸਤੀਆਂ ਨੂੰ ਜੁਆਇਨ ਕਰਦੇ ਹੋਏ ਏਡਜ਼ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਇਕ ਫੈਸ਼ਨ ਮੁਹਿੰਮ ਵਿਚ ਹਿੱਸਾ ਲਿਆ ਸੀ। ਇਸ ਮੁਹਿੰਮ ਨੂੰ ਐੱਚ ਐਂਡ ਐੱਮ ਨਾਮ ਦੀ ਕੰਪਨੀ ਨੇ ਕਰਾਇਆ ਸੀ। ਇਸੇ ਸਾਲ ਰਿਹਾਨਾ ਨੇ ਇਕ ਟੀਵੀ ਸਪੈਸ਼ਲ 'ਸਟੈਂਡ ਅਪ ਟੂ ਕੈਂਸਰ' ਵਿਚ ਹਿੱਸਾ ਲਿਆ ਸੀ। ਕੈਂਸਰ ਰਿਸਰਚ ਲਈ ਕੀਤੇ ਜਾ ਰਹੇ ਇਸ ਪ੍ਰੋਗਰਾਮ ਲਈ ਇਹ ਸੰਸਥਾ 100 ਮਿਲੀਅਨ ਡਾਲਰ ਦੀ ਹੈਰਾਨੀਜਨਕ ਰਾਸ਼ੀ ਜੁਟਾਉਣ ਵਿਚ ਸਫਲ ਰਹੀ ਸੀ।
ਕੀਤੀ ਸੰਸਥਾ ਦੀ ਸਥਾਪਨਾ
ਰਿਹਾਨਾ ਨੇ ਸਾਲ 2012 ਵਿਚ ਕਲਾਰਾ ਲਿਓਨੇਲ ਫਾਊਂਡੇਸ਼ਨ ਨਾਮ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਕਲਾਰਾ ਅਤੇ ਲਿਓਨੇਲ ਰਿਹਾਨਾ ਦੇ ਦਾਦਾ-ਦਾਦੀ ਦੇ ਨਾਮ ਹਨ। ਇਸ ਸੰਸਥਾ ਦਾ ਉਦੇਸ਼ ਬਾਰਬਾਡੋਸ ਵਿਚ ਰਹਿਣ ਵਾਲੇ ਲੋਕਾ ਨੂੰ ਪੜ੍ਹਾਈ ਅਤੇ ਸਿਹਤ ਨਾਲ ਜੁੜੀਆਂ ਸਹੂਲਤਾਂ ਮੁਹੱਈਆ ਕਰਾਉਣੀਆਂ ਹਨ। ਇਸ ਦੇ ਇਲਾਵਾ ਬਾਰਬਾਡੋਸ ਵਿਚ ਅਕਸਰ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨੂੰ ਵੀ ਇਹ ਸੰਸਥਾ ਰਾਹਤ ਦਿੰਦੀ ਹੈ।
ਰਿਹਾਨਾ ਨੇ ਬਾਰਬਾਡੋਸ ਦੇ ਕਵੀਨ ਐਲੀਜ਼ਾਬੇਥ ਹਸਪਤਾਲ ਵਿਚ ਮੌਡਰਨ ਰੇਡੀਓਥੇਰੇਪੀ ਦੇ ਸਾਮਾਨ ਲਈ 1.75 ਬਿਲੀਅਨ ਡਾਲਰ ਦਾਨ ਕੀਤੇ ਸਨ। ਸਾਲ 2013 ਵਿਚ ਰਿਹਾਨਾ ਇਕ ਲਿਪਸਟਿਕ ਮੁਹਿੰਮ ਵਿਚ ਸ਼ਾਮਲ ਹੋਈ ਸੀ। ਇਹ ਰਾਸ਼ੀ ਏਡਜ਼ ਨਾਲ ਜੂਝ ਰਹੀਆਂ ਬੀਬੀਆਂ ਅਤੇ ਬੱਚਿਆਂ ਲਈ ਸੀ। ਇਸ ਮੁਹਿੰਮ ਦੇ ਸਹਾਰੇ ਉਹ 60 ਮਿਲੀਅਨ ਡਾਲਰ ਦੀ ਰਾਸ਼ੀ ਜੁਟਾਉਣ ਵਿਚ ਸਫਲ ਰਹੀ ਸੀ।
ਗਲੋਬਲ ਪ੍ਰਾਜੈਕਟ ਵਿਚ ਹੋਈ ਸ਼ਾਮਲ
ਸਾਲ 2016 ਵਿਚ ਰਿਹਾਨਾ ਨੇ ਗਲੋਬਲ ਪਾਰਟਨਰਸ਼ਿਪ ਫੌਰ ਐਜੁਕੇਸ਼ਨ ਪ੍ਰਾਜੈਕਟ ਨਾਲ ਹੱਥ ਮਿਲਾਇਆ ਸੀ। ਗਲੋਬਲ ਪਾਰਟਨਰਸ਼ਿਪ ਆਫ ਐਜੁਕੇਸ਼ਨ ਦੇ ਬ੍ਰੈਂਡ ਅੰਬੈਸੇਡਰ ਦੇ ਤੌਰ 'ਤੇ ਸਾਲ 2018 ਵਿਚ ਉਹਨਾਂ ਨੇ ਬ੍ਰਿਟੇਨ, ਫਰਾਂਸ, ਆਸਟ੍ਰੇਲੀਆ ਅਤੇ ਨਾਰਵੇ ਨੂੰ ਇੰਟਰਨੈਸ਼ਨਲ ਐਜੁਕੇਸ਼ਨ ਕਾਨਫਰੰਸ ਵਿਚ ਸੰਬੋਧਨ ਕਰਦੇ ਹੋਏ 2 ਬਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਜੁਟਾਈ ਸੀ।
ਕੋਰੋਨਾ ਖ਼ਿਲਾਫ਼ ਲੜਨ ਵਿਚ ਦਿੱਤੀ ਆਰਥਿਕ ਮਦਦ
ਰਿਹਾਨਾ ਨੇ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿਚ 8 ਮਿਲੀਅਨ ਡਾਲਰ ਦਿੱਤੇ ਸਨ। ਇਸ ਦੇ ਇਲਾਵਾ ਉਹਨਾਂ ਨੇ ਕਲਾਰਾ ਲਿਵੋਨੇਲ ਫਾਊਂਡੇਸ਼ਨ ਦੇ ਸਹਾਰੇ ਨਿਊਯਾਰਕ ਦੇ ਲੋੜਵੰਦ ਲੋਕਾਂ ਨੂੰ 1 ਮਿਲੀਅਨ ਡਾਲਰ, ਲਾਸ ਏਂਜਲਸ ਵਿਚ ਰਹਿ ਰਹੇ ਲੋਕਾਂ ਨੂੰ 2.1 ਮਿਲੀਅਨ ਡਾਲਰ ਅਤੇ ਇਸ ਦੇ ਇਲਾਵਾ ਦੂਜੀਆਂ ਸੰਸਥਾਵਾਂ ਨੂੰ 5 ਮਿਲੀਅਨ ਡਾਲਰ ਦੀ ਮਦਦ ਦਿੱਤੀ ਸੀ। ਰਿਹਾਨਾ ਦੀ ਨੈੱਟ ਵਰਥ ਮਤਲਬ ਕੁੱਲ ਕਮਾਈ 600 ਮਿਲੀਅਨ ਡਾਲਰ (ਕਰੀਬ 4400 ਕਰੋੜ) ਹੈ ਅਤੇ ਉਹ ਸਿਰਫ ਸੰਗੀਤ ਦੇ ਸਹਾਰੇ ਹੀ ਨਹੀਂ ਸਗੋਂ ਮੈਕਅੱਪ ਅਤੇ ਲੌਂਜਰੀ ਬ੍ਰੈਂਡ ਦੇ ਸਹਾਰੇ ਵੀ ਕਮਾਈ ਕਰਦੀ ਹੈ। ਇਸ ਦੇ ਇਲਾਵਾ ਰਿਹਾਨਾ ਨੇ ਬੀਡ 2 ਬੀਟ ਐਡਸ, ਸਿਟੀ ਆਫ ਹੋਪ, ਫੀਡਿੰਗ ਅਮਰੀਕਾ, ਸੇਵ ਦੀ ਚਿਲਡਰਨ, ਯੂਨੀਸੇਫ, ਐਲਜ਼ਾਈਮਰ ਐਸੋਸੀਏਸ਼ਨ, ਲਿਵ ਅਰਥ, ਕਿਡਸ ਵਿਸ਼ ਨੈੱਟਵਰਕ, ਮਿਸ਼ਨ ਆਸਟ੍ਰੇਲੀਆ ਜਿਹੀਆਂ ਕਈ ਸੰਸਥਾਵਾਂ ਦੇ ਨਾਲ ਕੰਮ ਕੀਤਾ ਹੈ। ਰਿਹਾਨਾ ਨੂੰ ਆਪਣੇ ਚੈਰਿਟੀ ਵਰਕ ਲਈ ਪੀਟਰ ਹਿਊਮੇਨਿਟੇਰੀਅਨ ਐਵਾਰਡ ਵੀ ਮਿਲ ਚੁੱਕਾ ਹੈ।
ਹਾਂਗਕਾਂਗ ਵਾਸੀਆਂ ਦੀ ਸਮੱਸਿਆ ਵਧੀ, ਚੀਨ ਬ੍ਰਿਟਿਸ਼ ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ
NEXT STORY