ਸੈਨ ਫ੍ਰਾਂਸਿਸਕੋ-ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਹੁਣ ਕੁਝ ਹੀ ਦਿਨ ਬਚੇ ਹਨ ਪਰ ਸਪੱਸ਼ਟ ਹੈ ਕਿ ਮਹਾਮਾਰੀ ਦੇ ਚੱਲਦੇ ਰਿਜ਼ਲਟ ਆਉਣ ’ਚ ਦੇਰੀ ਹੋ ਸਕਦੀ ਹੈ। ਰਿਜ਼ਲਟ ’ਚ ਦੇਰੀ ਦਾ ਕਾਰਣ ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਅਮਰੀਕਾ ’ਚ ਨਾਗਰਿਕ ਅਸ਼ਾਂਤੀ ਦਾ ਖਦਸ਼ਾ ਜਤਾਇਆ ਹੈ। ਜ਼ੁਕਰਬਰਗ ਨੇ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਜੇਕਰ ਰਾਸ਼ਟਰਪਤੀ ਚੋਣਾਂ ’ਚ ਵੋਟਾਂ ਦੀ ਗਿਣਤੀ ’ਚ ਦੇਰੀ ਜਾਂ ਕਿਸੇ ਤਰ੍ਹਾਂ ਦੀ ਗੜਬੜੀ ਹੁੰਦੀ ਹੈ ਤਾਂ ਅਮਰੀਕਾ ’ਚ ਨਾਗਰਿਕ ਅਸ਼ਾਂਤੀ ਪੈਦਾ ਹੋ ਸਕਦੀ ਹੈ।
ਜ਼ੁਕਰਬਰਗ ਨੇ ਇਨ੍ਹਾਂ ਖਦਸ਼ਿਆਂ ਦੇ ਮੱਦੇਨਜ਼ਰ ਹੋਰ ਸੋਸ਼ਲ ਮੀਡੀਆ ਸਾਈਟਸ ਅਤੇ ਖਾਸ ਕਰਕੇ ਫੇਸਬੁੱਕ ਦੀ ਆਪਣੀ ਟੀਮ ਨੂੰ ਵੀ ਸਾਵਧਾਨ ਕੀਤਾ ਹੈ। ਜ਼ੁਕਰਬਰਗ ਨੇ ਇਸ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਸੋਸ਼ਲ ਮੀਡੀਆ ਲਈ ਅਗਨੀ-ਪ੍ਰੀਖਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਫੇਸਬੁੱਕ ਲਈ ਇਹ ਪ੍ਰੀਖਿਆ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੇ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਫੇਸਬੁੱਕ ’ਤੇ ਗਲਤ ਸੂਚਨਾਵਾਂ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਫੇਸਬੁੱਕ ਮੁਖੀ ਨੇ ਕਿਹਾ ਕਿ ਵੋਟਰਾਂ ’ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣ ਤੋਂ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਹੋਏ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਫੇਸਬੁੱਕ ’ਤੇ ਵੋਟਰਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਿਆ ਸੀ।
ਫੇਸਬੱਕ ’ਤੇ ਲੱਗ ਰਹੇ ਪੱਖਪਾਤ ਦੇ ਦੋਸ਼
ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਕ ਪੇਡ ਰਾਜਨੀਤਿਕ ਵਿਗਿਆਪਨ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਤੋਂ ਬਾਅਦ ਇਹ ਮਾਮਲਾ ਵਿਵਾਦਾਂ ’ਚ ਘਿਰ ਗਿਆ ਹੈ। ਵਿਰੋਧੀ ਧਿਰ ਨੇ ਫੇਸਬੁੱਕ ’ਤੇ ਆਪਣੀ ਚੋਣ ਕੈਂਪੇਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਦਰਅਸਲ, ਫੇਸਬੁੱਕ ਵੱਲੋਂ ਇਕ ਪੇਡ ਪਾਲੀਟੀਕਲ ਐਡ ਨੂੰ ਪਾਬੰਦੀਸ਼ੁਦਾ ਕਰਨ ਤੋਂ ਬਾਅਦ ਡ੍ਰੈਮੋ¬ਕ੍ਰੇਟਿਕ ਪਾਰਟੀ ਨੇ ਫੇਸਬੁੱਕ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ। ਫੇਸਬੁੱਕ ਦੇ ਪ੍ਰੋਡਕਟ ਮੈਨੇਜਰ ਰਾਬ ਲਿਦਰਨ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਕੁਝ ਵਿਗਿਆਪਨਾਂ ਨੂੰ ਗਲਤ ਤਰੀਕੇ ਨਾਲ ਤਾਂ ਬੈਨ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਨੇ ਪਿਛਲੀਆਂ ਚੋਣਾਂ ’ਚ ਦੋਸ਼ ਲੱਗਣ ’ਤੇ ਇਸ ਸਾਲ ਪਾਲੀਟੀਕਲ ਐਡ ਦੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ।
ਫੇਸਬੁੱਕ ਦੇ ਇਸ ਵਿਗਿਆਪਨ ’ਚ ਟਰੰਪ ਦੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ। ਇਸ ’ਤੇ ਡੈਮੋ¬ਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਦੇ ਮੀਡੀਆ ਐਡਵਾਈਜਰ ਮੇਗਨ ਕਲਾਸੇਨ ਨੇ ਦੋਸ਼ ਲਗਾਇਆ ਹੈ ਕਿ ਫੇਸਬੁੱਕ ਨੇ ਉਨ੍ਹਾਂ ਦੇ ਐਡ ਨੂੰ ਪਬਲਿਸ਼ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ’ਚ ਇਲੈਕਸ਼ਨ ਡੇਅ ਦਾ ਜ਼ਿਕਰ ਕੀਤਾ ਗਿਆ। ਮੇਗਨ ਕਲਾਸੇਨ ਨੇ ਟਰੰਪ ਦਾ ਸਕਰੀਨਸ਼ਾਟ ਟਵੀਟ ਕਰਦੇ ਹੋਏ ਫੇਸਬੁੱਕ ’ਤੇ ਪੱਖਪਾਤ ਦਾ ਦੋਸ਼ ਲਗਾਇਆ ਹੈ। ਉੱਥੇ, ਜੋ ਬਿਡੇਨ ਦੇ ਪਾਲੀਟੀਕਲ ਸਲਾਹਕਾਰ ਏਰਿਕ ਰੀਫ ਨੇ ਕਿਹਾ ਕਿ ਅਸੀਂ ਫੇਸਬੁੱਕ ਵੱਲੋਂ ਹਟਾਏ ਗਏ ਵਿਗਿਆਪਨ ਨੂੰ ਰਿਸਟੋਰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਕੋਰੋਨਾ ਆਫ਼ਤ : ਪਾਕਿਸਤਾਨ ਦੀਆਂ 11 ਅਦਾਲਤਾਂ ਸੀਲ
NEXT STORY