ਮਾਸਕੋ (ਵਾਰਤਾ): ਜਲਦ ਹੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਵਿਕਸਿਤ ਕਰਨ ਦਾ ਦਾਅਵਾ ਕਰ ਰਹੇ ਰੂਸ ਦੀ ਸੰਸਥਾ 'ਦੀ ਗਮਾਲੇ ਸਾਈਂਟਿਫਿਕ ਰਿਸਰਚ ਇੰਸੀਚਿਊਟ ਆਫ ਐਪੀਡੇਮਿਓਲੌਜੀ ਐਂਡ ਮਾਈਕ੍ਰੋਬਾਇਓਲੌਜੀ' ਦੇ ਪ੍ਰਮੁੱਖ ਅਲੈਗਜ਼ੈਂਡਰ ਗਿੰਸਬਰਗ ਨੇ ਕਿਹਾ ਹੈ ਕਿ ਬੱਚਿਆਂ ਲਈ ਇਸ ਸਾਲ ਕੋਰੋਨਾਵਾਇਰਸ ਦੀ ਵੈਕਸੀਨ ਆਉਣਦੀ ਆਸ ਨਹੀਂ ਹੈ। ਗਿੰਸਬਰਗ ਨੇ ਕਿਹਾ ਹੈ ਕਿ ਇਸ ਸਮੇਂ ਰੂਸ ਵਿਚ ਸਿਰਫ ਬਾਲਗ ਵਿਅਕਤੀਆਂ 'ਤੇ ਇਸ ਵੈਕਸੀਨ ਦਾ ਪਰੀਖਣ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਗੜ੍ਹ ਰਿਹਾ ਇਟਲੀ ਹੁਣ ਦੁਨੀਆ ਲਈ ਬਣਿਆ 'ਮਾਡਲ' ਦੇਸ਼
ਉਹਨਾਂ ਨੇ ਕਿਹਾ,''ਮੈਨੂੰ ਪੂਰੀ ਆਸ ਹੈ ਕਿ ਇਹ ਵੈਕਸੀਨ ਬੱਚਿਆਂ ਦੇ ਲਈ ਵੀ ਫਾਇਦੇਮੰਦ ਹੋਵੇਗੀ ਪਰ ਰੂਸ ਦੇ ਕਾਨੂੰਨ ਦੇ ਮੁਤਾਬਕ ਇਸ ਵੈਕਸੀਨ ਦੇ ਬਾਲਗ ਵਿਅਕਤੀਆਂ 'ਤੇ ਪਰੀਖਣ ਦੀ ਪ੍ਰਕਿਰਿਆ ਦਾ ਟ੍ਰਾਇਲ ਪੂਰਾ ਹੋ ਜਾਣ ਦੇ ਬਾਅਦ ਹੀ ਇਸ ਦਾ ਬੱਚਿਆਂ 'ਤੇ ਪਰੀਖਣ ਕੀਤਾ ਜਾ ਸਕਦਾ ਹੈ। ਇਸ ਸਮੇਂ ਵਿਚ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ 'ਤੇ ਇਸ ਵੈਕਸੀਨ ਦੇ ਤੀਜੇ ਪੜਾਅ ਦਾ ਪਰੀਖਣ ਕੀਤਾ ਜਾ ਰਿਹਾ ਹੈ।'' ਉੱਥੇ ਦੀ ਸੇਚੇਨੋਵ ਇੰਸਟੀਚਿਊਟ ਫੌਰ ਟ੍ਰਾਂਸਲੇਸ਼ਨ ਮੈਡੀਸਨ ਐਂਡ ਬਾਇਓਤਕਨਾਲੌਜੀ ਦੇ ਨਿਦੇਸ਼ਕ ਵਦਿਮ ਤਾਰਾਸੋਵ ਨੇ ਦੱਸਿਆ ਕਿ ਬੱਚਿਆਂ 'ਤੇ ਇਸ ਵੈਕਸੀਨ ਦਾ ਪਰੀਖਣ ਕਰਨ ਤੋਂ ਪਹਿਲਾਂ ਘੱਟ ਉਮਰ ਦੇ ਜਾਨਵਰਾਂ 'ਤੇ ਪਰੀਖਣ ਕੀਤਾ ਜਾਵੇਗਾ। ਇਸ ਦੇ ਬਾਅਦ ਹੀ ਬੱਚਿਆਂ 'ਤੇ ਇਸ ਵੈਕਸੀਨ ਦੇ ਪਰੀਖਣ ਦਾ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਕਿਹਾ,''ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਸ ਵੈਕਸੀਨ ਦੀ ਵਰਤੋਂ ਬੱਚਿਆਂ 'ਤੇ ਕੀਤੀ ਜਾਵੇਗੀ। ਬੱਚੇ ਕੋਰੋਨਾ ਦੇ ਜੋਖਮ ਵਾਲੇ ਸਮੂਹ ਵਿਚ ਨਹੀਂ ਹਨ।''
ਕੋਰੋਨਾ ਦਾ ਗੜ੍ਹ ਰਿਹਾ ਇਟਲੀ ਹੁਣ ਦੁਨੀਆ ਲਈ ਬਣਿਆ 'ਮਾਡਲ' ਦੇਸ਼
NEXT STORY