ਮਾਸਕੋ — ਉੱਤਰ ਕੋਰੀਆ ਨੂੰ ਲੈ ਕੇ ਜਾਰੀ ਤਣਾਅ ਵਿਚਾਲੇ ਰੂਸ ਨੇ ਆਪਣੀਆਂ ਮਿਜ਼ਾਈਲਾਂ ਰੱਖਿਆ ਤੰਤਰ (ਡਿਫੇਂਸ ਸਿਸਟਮ) ਨੂੰ ਹਾਈ ਅਲਰਟ 'ਤੇ ਰੱਖ ਦਿੱਤਾ ਹੈ। ਮਿਜ਼ਾਈਲ ਡਿਫੇਂਸ ਸਿਸਟਮ ਨਾਲ ਇੰਟਰ-ਕਾਂਟੀਨੇਂਟਲ ਬੈਲੇਸਟਿਕ ਮਿਜ਼ਾਈਲ ਜਾਂ ਹੋਰ ਬੈਲੇਸਟਿਕ ਮਿਜ਼ਾਈਲ ਦੇ ਹਮਲੇ ਨੂੰ ਵਿਚਾਲੇ ਹੀ ਤਬਾਹ ਕੀਤਾ ਜਾਂਦਾ ਹੈ।
ਰੂਸੀ ਸੰਸਦ ਦੇ ਉਪਰੀ ਸਦਨ ਦੇ ਇਕ ਮੈਂਬਰ ਵਿਕਟਰ ਓਜੇਰਾਏ ਨੇ ਕਿਹਾ ਹੈ ਕਿ ਹਵਾਈ ਫੌਜ ਅਤੇ ਹਵਾਈ ਖੇਤਰ ਸੁਰੱਖਿਆ ਬਲਾਂ ਨੂੰ ਫਾਰ ਈਸਟ ਇਲਾਕੇ 'ਚ ਮੁਸਤੈਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ, ''ਉੱਤਰ ਕੋਰੀਆ ਨੂੰ ਲੈ ਕੇ ਜੋ ਹੋ ਰਿਹਾ ਹੈ ਉਸ 'ਤੇ ਨਜ਼ਰ ਰੱਖੇ ਹੋਏ ਹਨ ਅਤੇ ਲਾਂਚ ਦੇ ਸੰਭਾਵਿਤ ਇਲਾਕਿਆਂ 'ਤੇ ਸਾਡਾ ਵਿਸ਼ੇਸ਼ ਧਿਆਨ ਹੈ।''
ਉੱਤਰ ਕੋਰੀਆ ਨੇ ਬੁੱਧਵਾਰ ਨੂੰ ਪ੍ਰਸ਼ਾਂਤ ਮਹਾਸਾਗਰ 'ਚ ਅਮਰੀਕੀ ਦੀਪ ਗੁਆਮ 'ਤੇ ਹਮਲੇ ਦੀ ਧਮਕੀ ਦਿੱਤੀ ਸੀ। ਪਿਛਲੇ 2 ਦਿਨਾਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ। ਦੋਹਾਂ ਦੇਸ਼ਾਂ ਵੱਲੋਂ ਹਮਲੇ ਸਬੰਧੀ ਬਿਆਨ ਆ ਰਹੇ ਹਨ। ਇਸ ਵਿਚਾਲੇ ਰੂਸ 'ਚ ਸਰਕਾਰੀ ਅਖਬਾਰ ਏਜੰਸੀ ਆਰ. ਆਈ. ਏ. ਨੋਵੋਸਤੀ ਨੇ ਵਿਕਟਰ ਓਜੇਰਾਏ ਦੇ ਹਵਾਲੇ ਤੋਂ ਲਿਖਿਆ ਹੈ ਕਿ ਰੂਸ ਦੇ ਸੁਦੂਰ ਪੂਰਬੀ ਇਲਾਕੇ ਫਾਰ ਈਸਟ 'ਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਹੈ। ਵਿਕਟਰ ਓਜੇਰਾਏ ਫੈਡਰੇਸ਼ਨ ਕਾਊਂਸਿਲ ਦੇ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਸੰਸਦ ਦੀ ਸੁਰੱਖਿਆ ਅਤੇ ਰੱਖਿਆ ਕਮੇਟੀ ਦੇ ਪ੍ਰਮੁੱਖ ਸਨ।
ਪਰ ਇਸ ਪੂਰੇ ਮਾਮਲੇ 'ਚ ਰੂਸ ਨੇ ਅਮਰੀਕਾ ਤੋਂ ਉੱਤਰ ਕੋਰੀਆ 'ਤੇ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਹੈ। ਰੂਸ ਦੀ ਸਰਕਾਰੀ ਮੀਡੀਆ ਏਜੰਸੀ ਟੇਸ ਦੀ ਰਿਪੋਰਟ ਮੁਤਾਬਕ, ''ਰੂਸ ਉਮੀਦ ਕਰਦਾ ਹੈ ਕਿ ਅਮਰੀਕਾ ਅਜਿਹਾ ਕਦਮ ਚੁੱਕਣ ਤੋਂ ਬਚੇਗਾ ਜਿਹੜਾ ਉੱਤਰ ਕੋਰੀਆ ਨੂੰ ਖਤਰਨਾਕ ਕਾਰਵਾਈ ਕਰਨ ਲਈ ਭੜਕਾ ਦੇਵੇ।'' ਸੰਯੁਕਤ ਰਾਸ਼ਟਰ 'ਚ ਰੂਸ ਰਾਜਦੂਤ ਵੈਜ਼ਿਲੀ ਨੋਵੇਜ਼ਿਆ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉੱਤਰ ਕੋਰੀਆ ਨੂੰ ਦਿੱਤੀ ਧਮਕੀ 'ਤੇ ਵੀ ਬਿਆਨ ਦਿੱਤਾ ਹੈ। ਨੇਵੋਜ਼ਿਆ ਨੇ ਕਿਹਾ, ''ਉਨ੍ਹਾਂ ਨੇ ਜੋ ਕਿਹਾ ਹੈ ਉਹ ਅਸੀਂ ਦੇਖਿਆ। ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ।
ਕੈਨੇਡਾ : ਐਲੇਵੇਅ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
NEXT STORY