ਮਾਸਕੋ (ਭਾਸ਼ਾ)— ਰੂਸ ਅਮਰੀਕਾ, ਯੂਰਪੀ ਯੂਨੀਅਨ ਦੇ ਦੇਸ਼ਾਂ, ਜਾਪਾਨ ਅਤੇ ਦੱਖਣੀ ਅਫਰੀਕਾ ਦੇ ਕਰੀਬ 30 ਉਪਗ੍ਰਹਿਆਂ ਨੂੰ ਲਾਂਚ ਕਰੇਗਾ। ਲਾਂਚ ਕਰਨ ਦਾ ਇਹ ਕੰਮ ਦੂਰ ਦੁਰਾਡੇ ਪੂਰਬ ਵਿਚ ਸਥਿਤ ਵੋਸਤੋਚੀ ਪੁਲਾੜ ਕੇਂਦਰ ਤੋਂ 27 ਦਸੰਬਰ ਨੂੰ ਹੋਵੇਗਾ। ਇਨ੍ਹਾਂ ਵਿਚ ਰੂਸ ਦੇ ਵੀ 2 ਉਪਗ੍ਰਹਿ ਸ਼ਾਮਲ ਹਨ। ਰੂਸੀ ਪੁਲਾੜ ਉਦਯੋਗ ਦੇ ਸੂਤਰਾਂ ਮੁਤਾਬਕ ਫ੍ਰੇਗੇਟ ਬੂਸਟਰ ਦੇ ਨਾਲ ਸੋਯੂਜ-2.1 ਏ ਕੈਰੀਅਰ ਰਾਕੇਟ ਦੋ ਰੂਸੀ ਉਪਗ੍ਰਹਿਆਂ ਕਾਨੋਪਾਸ-5 ਅਤੇ ਕਾਨੋਪਾਸ-6 ਦੇ ਨਾਲ-ਨਾਲ 26 ਛੋਟੇ ਵਿਦੇਸ਼ੀ ਉਪਗ੍ਰਹਿਆਂ ਨੂੰ ਪੁਲਾੜ ਵਿਚ ਸਥਾਪਿਤ ਕਰੇਗਾ।
ਸੂਤਰਾਂ ਮੁਤਾਬਕ ਕਾਨੋਪਾਸ ਉਪਗ੍ਰਹਿਆਂ ਨੂੰ 20 ਅਮਰੀਕੀ, 3 ਜਰਮਨ ਤੇ ਜਾਪਾਨ, ਸਪੇਨ, ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਦੇ ਸੈਟੇਲਾਈਟਾਂ ਨਾਲ ਲਾਂਚ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਵਾਸਤੋਚੀ ਪੁਲਾੜ ਕੇਂਦਰ ਦੇ ਇਨ੍ਹਾਂ ਸੈਟੇਲਾਈਟਾਂ ਨੂੰ 27 ਦਸੰਬਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 5:07 ਵਜੇ (ਭਾਰਤੀ ਸਮੇਂ ਮੁਤਾਬਕ 2:07 ਵਜੇ) ਲਾਂਚ ਕੀਤਾ ਜਾਵੇਗਾ।
ਈਸਟਰ ਆਈਲੈਂਡ 'ਚ ਲੱਗੇ ਭੂਚਾਲ ਦੇ ਝਟਕੇ
NEXT STORY