ਲੰਡਨ (ਭਾਸ਼ਾ)- ਰੂਸ ਦੁਆਰਾ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਯੂਕ੍ਰੇਨ ਦੇ ਨਾਲ ਹੋਏ ਅਨਾਜ ਸੌਦੇ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਨਾ ਦੇਣ ਦੇ ਖਦਸ਼ੇ ਨਾਲ ਦੁਨੀਆ ਭਰ ਵਿੱਚ ਚਿੰਤਾ ਵੱਧਦੀ ਜਾ ਰਹੀ ਹੈ। ਇਸ ਸਮਝੌਤੇ ਤਹਿਤ ਯੂਕ੍ਰੇਨ ਨੂੰ ਦੁਨੀਆ ਦੇ ਉਨ੍ਹਾਂ ਹਿੱਸਿਆਂ ਵਿੱਚ ਅਨਾਜ ਦੀ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿੱਥੇ ਭੁੱਖਮਰੀ ਦੀ ਸਥਿਤੀ ਹੈ। ਰੂਸ ਦੁਆਰਾ ਸੌਦੇ ਦੀ ਮਿਆਦ ਅੱਗੇ ਨਾ ਵਧਾਉਣ ਦੇ ਖਦਸ਼ੇ ਵਿਚਕਾਰ ਹੁਣ ਯੁੱਧ ਪ੍ਰਭਾਵਿਤ ਯੂਕ੍ਰੇਨ ਦੇ ਕਾਲੇ ਸਾਗਰ ਬੰਦਰਗਾਹਾਂ 'ਤੇ ਜਹਾਜ਼ ਨਹੀਂ ਪਹੁੰਚ ਰਹੇ ਹਨ ਅਤੇ ਭੋਜਨ ਦੀ ਬਰਾਮਦ ਘਟ ਰਹੀ ਹੈ।
ਤੁਰਕੀ ਅਤੇ ਸੰਯੁਕਤ ਰਾਸ਼ਟਰ ਨੇ ਪਿਛਲੀਆਂ ਗਰਮੀਆਂ ਵਿੱਚ ਇੱਕ ਵਿਸ਼ਵਵਿਆਪੀ ਭੋਜਨ ਸੰਕਟ ਨੂੰ ਦੂਰ ਕਰਨ ਲਈ ਵਿੱਚ ਵਿਚੋਲਗੀ ਕੀਤੀ ਸੀ ਅਤੇ ਉਸ ਨੇ ਅਨਾਜ ਅਤੇ ਖਾਦ ਨਿਰਯਾਤ ਕਰਨ ਲਈ ਜਹਾਜ਼ਾਂ ਦੀ ਸਹੂਲਤ ਲਈ ਰੂਸ ਨਾਲ ਵੱਖਰੇ ਤੌਰ 'ਤੇ ਸਮਝੌਤੇ 'ਤੇ ਹਸਤਾਖਰ ਵੀ ਕੀਤੇ ਹਨ। ਮਾਸਕੋ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਹ ਅਜੇ ਵੀ ਰੁਕਾਵਟ ਦਾ ਸਾਹਮਣਾ ਕਰ ਰਿਹਾ ਹੈ ਪਰ ਅੰਕੜੇ ਦਰਸਾਉਂਦੇ ਹਨ ਕਿ ਉਹ ਰਿਕਾਰਡ ਪੱਧਰ 'ਤੇ ਕਣਕ ਦੀ ਬਰਾਮਦ ਕਰ ਰਿਹਾ ਹੈ। ਰੂਸੀ ਅਧਿਕਾਰੀ ਲਗਾਤਾਰ ਕਹਿ ਰਹੇ ਹਨ ਕਿ ਕਾਲੇ ਸਾਗਰ ਰਾਹੀਂ ਅਨਾਜ ਬਰਾਮਦ ਸਮਝੌਤੇ ਨੂੰ ਵਧਾਉਣ ਦਾ ਕੋਈ ਆਧਾਰ ਨਹੀਂ ਹੈ, ਜਿਸ ਦਾ ਸੋਮਵਾਰ ਨੂੰ ਚੌਥੀ ਵਾਰ ਨਵੀਨੀਕਰਣ ਕੀਤਾ ਜਾਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ: ਪ੍ਰੈਕਟਿਸ ਪਰੇਡ 'ਚ ਪੰਜਾਬ ਰੈਜੀਮੈਂਟ ਨੇ ਬੁਲਾਈ 'ਫਤਿਹ' ਅਤੇ ਲਾਏ 'ਭਾਰਤ ਮਾਤਾ ਕੀ ਜੈ' ਦੇ ਨਾਅਰੇ (ਵੀਡੀਓ)
ਰੂਸ ਪਹਿਲਾਂ ਹੀ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ ਦੇ ਰਿਹਾ ਹੈ ਅਤੇ ਪਹਿਲਾਂ ਸਮਝੌਤੇ ਵਿੱਚ ਨਿਰਧਾਰਤ ਚਾਰ ਮਹੀਨਿਆਂ ਦੀ ਬਜਾਏ ਇਸ ਸਮਝੌਤੇ ਨੂੰ ਦੋ-ਦੋ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਦੇਸ਼ ਇਸ ਸਮਝੌਤੇ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕ੍ਰੇਨ ਅਤੇ ਰੂਸ ਦੋਵੇਂ ਕਣਕ, ਜੌਂ, ਬਨਸਪਤੀ ਤੇਲ ਅਤੇ ਹੋਰ ਭੋਜਨ ਉਤਪਾਦਾਂ ਦੇ ਪ੍ਰਮੁੱਖ ਸਪਲਾਇਰ ਹਨ, ਜਿਨ੍ਹਾਂ 'ਤੇ ਅਫਰੀਕਾ, ਮੱਧ ਪੂਰਬ ਅਤੇ ਏਸ਼ੀਆ ਦੇ ਕੁਝ ਦੇਸ਼ ਨਿਰਭਰ ਹਨ। ਸਮਝੌਤੇ ਦੇ ਤਹਿਤ ਯੂਕ੍ਰੇਨ ਨੂੰ 3.28 ਕਰੋੜ ਮੀਟ੍ਰਿਕ ਟਨ (36.2 ਮਿਲੀਅਨ ਟਨ) ਅਨਾਜ ਭੇਜਣ ਦੀ ਆਗਿਆ ਹੈ, ਜਿਸ ਵਿੱਚੋਂ ਅੱਧਾ ਵਿਕਾਸਸ਼ੀਲ ਦੇਸ਼ਾਂ ਲਈ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਰਿਸਰਚ ਫੈਲੋ ਜੋਸੇਫ ਗਲਾਬਰ ਨੇ ਕਿਹਾ ਕਿ ''ਰੂਸ ਜੇਕਰ ਇਸ ਸੌਦੇ 'ਤੇ ਅੱਗੇ ਵਧਦਾ ਹੈ ਤਾਂ ਦੁਨੀਆ ਤੋਂ ਚੰਗਾ ਹੁੰਗਾਰਾ ਮਿਲੇਗਾ।'' ਜੇਕਰ ਉਹ ਮਿਆਦ ਨਹੀਂ ਵਧਾਉਂਦਾ ਤਾਂ ਮੈਨੂੰ ਲੱਗਦਾ ਹੈ ਕਿ ਜਨਤਕ ਧਾਰਨਾ ਅਤੇ ਗਲੋਬਲ ਸਦਭਾਵਨਾ ਦੇ ਰੂਪ ਵਿੱਚ ਇਸ ਦਾ ਭੁਗਤਾਨ ਕਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ ਦੇ ਸੰਸਦ ਕੰਪਲੈਕਸ ’ਚ ਮਨਾਇਆ ਗਿਆ ‘ਪਹਿਲਾ ਭਾਰਤੀ ਸੁਤੰਤਰਤਾ ਦਿਵਸ ਸਮਾਰੋਹ’
NEXT STORY