ਰਿਆਦ (ਏ.ਐਫ.ਪੀ.)- ਸਾਊਦੀ ਸ਼ਾਸਨ ਦੀ ਆਲੋਚਨਾ ਕਰਨ ਵਾਲੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਪੈਦਾ ਹੋਈ ਨਾਰਾਜ਼ਗੀ ਦੇ ਮੱਦੇਨਜ਼ਰ, ਸਾਊਦੀ ਅਰਬ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਖੁਫੀਆ ਮੁਹਿੰਮਾਂ ਦੀ ਨਿਗਰਾਨੀ ਨੂੰ ਵਧਾਉਣ ਲਈ ਸਰਕਾਰੀ ਕੈਬਨਿਟਾਂ ਦਾ ਗਠਨ ਕਰ ਰਿਹਾ ਹੈ। ਸਾਊਦੀ ਸ਼ਾਸਨ ਨੇ ਕਿਹਾ ਕਿ ਤੁਰੰਤ ਉਪ ਖੁਫੀਆ ਮੁਖੀ ਅਹਿਮਦ ਅਲ-ਅਸਿਰੀ ਅਤੇ ਸ਼ਾਹੀ ਦਰਬਾਰ ਦੇ ਸਲਾਹਕਾਰ ਸਾਊਦ ਅਲ-ਕਹਿਤਾਨੀ ਦੀ ਅਗਵਾਈ ਵਿਚ ਇਕ ਮੁਹਿੰਮ ਤਹਿਤ 2 ਅਕਤੂਬਰ ਨੂੰ ਇਸਤਾਨਬੁਲ ਸਥਿਤ ਸਾਊਦੀ ਵਣਜ ਸਫਾਰਤਖਾਨੇ ਅੰਦਰ ਖਸ਼ੋਗੀ ਨੂੰ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਬਾਅਦ ਵਿਚ ਆਪਣੇ ਪੁੱਤਰ ਅਤੇ ਕ੍ਰਾਉ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਦੇਖਰੇਖ ਵਿਚ ਮੁੱਖ ਖੁਫੀਆ ਏਜੰਸੀ ਦੇ ਮੁੜਗਠਨ ਦਾ ਹੁਕਮ ਦਿੱਤਾ, ਜਿਨ੍ਹਾਂ ਨੂੰ ਪੱਤਰਕਾਰ ਦੇ ਕਤਲ ਨੂੰ ਲੈ ਕੇ ਸੰਸਾਰਕ ਪੱਧਰ 'ਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਪਰ ਸਾਊਦੀ ਸਰਕਾਰ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੈ ਕਿ ਉਹ ਉਸ ਗਤੀਵਿਧੀ ਵਿਚ ਸ਼ਾਮਲ ਸਨ। ਅਧਿਕਾਰਤ ਸਾਊਦੀ ਪ੍ਰੈਸ ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਕ੍ਰਾਊ ਪ੍ਰਿੰਸ ਦੀ ਪ੍ਰਧਾਨਗੀ ਵਾਲੀ ਇਕ ਕਮੇਟੀ ਨੇ ਰਾਸ਼ਟਰੀ ਸੁਰੱਖਿਆ ਨੀਤੀ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਅਤੇ ਮਨਜ਼ੂਰਸ਼ੁਦਾ ਪ੍ਰਕਿਰਿਆ ਦੇ ਫਾਰਮੈੱਟ ਖੁਫੀਆ ਮੁਹਿੰਮਾਂ ਦੇ ਸੰਚਾਲਨ ਯਕੀਨੀ ਕਰਨ ਲਈ ਤਿੰਨ ਵਿਭਾਗਾਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ।
ਅਮਰੀਕਾ ਦੀ ਚਿਤਾਵਨੀ : ਅੱਤਵਾਦੀ ਸਮੂਹਾਂ ਨੂੰ ਨਾ ਦਿਓ ਸਰਕਾਰੀ ਸਮਰਥਨ
NEXT STORY