ਵਾਸ਼ਿੰਗਟਨ— ਅਮਰੀਕਾ ਨੇ ਇਕ ਵਾਰ ਫਿਰ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਸਣੇ ਖੇਤਰੀ ਸਾਂਝੀਦਾਰਾਂ ਨੂੰ ਚਿਤਾਵਨੀ ਦਿੱਤੀ ਹੈ। ਪੈਂਟਾਗਨ ਨੇ ਕਿਹਾ ਹੈ ਕਿ ਅੱਤਵਾਦ ਨੂੰ ਸਰਕਾਰੀ ਸਮਰਥਨ ਦਿੱਤਾ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਮਰੀਕਾ ਨੇ ਅਫਗਾਨਿਸਤਾਨ 'ਚ ਸੁਰੱਖਿਆ ਸਾਹਮਣੇ ਚੁਣੌਤੀ ਬਣੇ ਤੇ ਪਾਕਿਸਤਾਨ 'ਚ ਖੁੱਲੇਆਮ ਘੁੰਮ ਰਹੇ ਅੱਤਵਾਦੀਆਂ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ।
ਪੈਂਟਾਗਨ ਨੇ ਅਮਰੀਕੀ ਕਾਂਗਰਸ 'ਚ ਸੌਂਪੀ ਗਈ ਅਫਗਾਨਿਸਤਾਨ 'ਤੇ ਆਧਾਰਿਤ ਜੂਨ ਤੋਂ ਨਵੰਬਰ 2018 ਦੇ ਵਿਚਾਲੇ ਦੇ ਸਮੇਂ ਲਈ ਆਪਣੀ ਛਮਾਹੀ ਰਿਪੋਰਟ 'ਚ ਕਿਹਾ ਕਿ ਪਾਕਿਸਤਾਨ 'ਚ ਹੱਕਾਨੀ ਤੇ ਤਾਲਿਬਾਨੀ ਨੈੱਟਵਰਕ ਦਾ ਖੁੱਲੇਆਮ ਘੁੰਮਣਾ ਅਜੇ ਵੀ ਜਾਰੀ ਹੈ। ਪੈਂਟਾਗਨ ਦਾ ਇਹ ਬਿਆਨ ਉਸ ਖਬਰ ਤੋਂ ਬਾਅਦ ਆਇਆ, ਜਿਸ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਯੋਜਨਾ ਬਣਾ ਰਹੇ ਹਨ।
ਪੈਂਟਾਗਨ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਅਫਗਾਨਿਸਤਾਨ ਵਿਦੇਸ਼ਾਂ ਦੇ ਸਮਰਥਨ ਵਾਲੇ ਕੱਟੜਪੰਥ ਕਾਰਨ ਆਪਣੀ ਸੁਰੱਖਿਆ ਪ੍ਰਤੀ ਲਗਾਤਾਰ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਮੁਤਾਬਕ ਹੱਕਾਨੀ ਨੈੱਟਵਰਕ ਅਫਗਾਨਿਸਤਾਨ ਸਰਕਾਰ ਤੇ ਪੂਰਬੀ ਅਫਗਾਨਿਸਤਾਨ 'ਤੇ ਦਬਾਅ ਬਣਾਉਣ ਲਈ ਲਗਾਤਾਰ ਤਾਲਿਬਾਨ ਦਾ ਅਨਿਖੜਵਾਂ ਅੰਗ ਬਣਿਆ ਹੋਇਆ ਹੈ। ਪੈਂਟਾਗਨ ਨੇ ਕਿਹਾ ਕਿ ਅਫਗਾਨਿਸਤਾਨ ਤੇ ਪਾਕਿਸਤਾਨ 'ਚ ਮੌਜੂਦ 20 ਤੋਂ ਜ਼ਿਆਦਾ ਅੱਤਵਾਦੀ ਤੇ ਕੱਟੜਪੰਥੀ ਸਮੂਹਾਂ ਦੀ ਨਿਗਰਾਨੀ ਤੇ ਉਨ੍ਹਾਂ ਤੋਂ ਪੈਦਾ ਹੋਏ ਖਤਰਿਆਂ ਤੋਂ ਨਿਪਟਣ ਲਈ ਅਫਗਾਨ ਸਮਰਥਿਤ ਅਮਰੀਕੀ ਪਲੇਟਫਾਰਨ ਬਣਾਉਣ ਦੀ ਲੋੜ ਹੈ।
ਮਨੁੱਖੀ ਤਸਕਰੀ ਦੇ ਦੋਸ਼ੀ ਨੂੰ ਅਮਰੀਕੀ ਸਰਕਾਰ ਨੇ ਭੇਜਿਆ ਪਾਕਿਸਤਾਨ
NEXT STORY