ਰਿਆਦ - ਸਾਊਦੀ ਅਰਬ ਦੇ ਕਿੰਗ ਸਲਮਾਨ ਹਿਊਮੈਟੇਰੀਅਨ ਐਂਡ ਰਿਲੀਫ ਸੈਂਟਰ (KSRelief) ਨੇ ਬਿਨਾਂ ਕਿਸੇ ਵਿਤਕਰੇ ਦੇ ਦੁਨੀਆ ਭਰ ਦੇ ਲੋਕਾਂ ਦੀ ਮਦਦ ਕਰਨ ਲਈ ਇਕ ਫੰਡ ਇਕੱਠਾ ਕਰਨ ਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅਰਬ ਨਿਊਜ਼ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਖਾਦ, ਸਿੱਖਿਆ, ਸਿਹਤ ਅਤੇ ਖੇਤੀਬਾੜੀ ਜਿਹੇ ਖੇਤਰਾਂ ਵਿਚ ਕੇਂਦਰ ਦੇ ਚੱਲ ਰਹੇ ਮਾਨਵਤਾ ਸਬੰਧੀ ਪ੍ਰੋਗਰਾਮਾਂ ਦਾ ਸਮਰਥਨ ਕਰਨਾ ਹੈ। ਇਛੁੱਕ ਲੋਕ ਕੇ. ਐੱਸ. ਰਿਲੀਫ ਨਾਲ ਆਪਣੇ 50 ਦਿਨੀਂ ਮੁਹਿੰਮ ਵਿਚ ਕਈ ਚੈਨਲਾਂ ਜਿਵੇਂ ਕਿ ਕੇਂਦਰ ਦੇ ਦਾਨ ਪੋਰਟਲ, ਅਹਿਸਾਨ ਮੰਚ ਜ਼ਰੀਏ 5565 'ਤੇ ਸੰਦੇਸ਼ ਭੇਜ ਕੇ ਜਾਂ ਜਲਦ ਹੀ ਕਿੰਗਡਮ ਵਿਚ ਲਾਂਚ ਕੀਤੇ ਗਏ ਕੇ. ਐੱਸ. ਰਿਲੀਫ ਦੇ ਦਾਨ ਬਿੰਦੂਆਂ ਰਾਹੀਂ ਮਨੁੱਖਤਾ ਦੀ ਮਦਦ ਕਰਨ ਲਈ ਹੱਥ ਮਿਲਾ ਸਕਦੇ ਹਨ।
ਇਹ ਵੀ ਪੜੋ - ਪਾਕਿ ਨੇ ਭਾਰਤ ਨਾਲ ਮੁੜ ਬਹਾਲ ਕੀਤੇ 'ਵਪਾਰਕ ਰਿਸ਼ਤੇ', ਖਰੀਦੇਗਾ ਖੰਡ ਤੇ ਕਪਾਹ
ਵਿਸ਼ੇਸ਼ ਰੂਪ ਨਾਲ ਸਾਊਦੀ ਅਰਬ ਕੇਂਦਰ ਰਾਹੀਂ ਦੁਨੀਆ ਭਰ ਵਿਚ ਕਈ ਮਾਨਵਤਾਵਾਦੀ ਪ੍ਰਾਜੈਕਟ ਵਿਚ ਸਰਗਰਮ ਰੂਪ ਨਾਲ ਸ਼ਾਮਲ ਹੈ। ਕੇ. ਐੱਸ. ਰਿਲੀਫ ਨੇ ਮਈ 2015 ਵਿਚ ਆਪਣੀ ਸਥਾਪਨਾ ਤੋਂ ਬਾਅਦ 59 ਮੁਲਕਾਂ ਵਿਚ ਲਗਭਗ 5 ਬਿਲੀਅਨ ਡਾਲਰ ਦੇ 1536 ਪ੍ਰਾਜੈਕਟਾਂ ਨੂੰ ਲਾਗੂ ਕੀਤਾ ਹੈ। ਹਾਲ ਹੀ ਵਿਚ ਕੇ. ਐੱਸ. ਰਿਲੀਫ ਦੀ ਇਕ ਰਿਪੋਰਟ ਮੁਤਾਬਕ ਯਮਨ ਨੂੰ ਸਭ ਤੋਂ ਵਧ ਸਹਾਇਤਾ (3.47 ਬਿਲੀਅਨ ਡਾਲਰ) ਮਿਲੀ ਹੈ, ਉਸ ਤੋਂ ਬਾਅਦ ਫਿਲੀਸਤੀਨ (363 ਮਿਲੀਅਨ ਡਾਲਰ), ਸੀਰੀਆ (305 ਮਿਲੀਅਨ ਡਾਲਰ) ਅਤੇ ਸੋਮਾਲੀਆ (202 ਬਿਲੀਅਨ ਡਾਲਰ)। ਕੇ. ਐੱਸ. ਰਿਲੀਫ ਆਪਣੇ ਮੁਲਕ ਵਿਚ ਯਮਨ ਦੇ ਲੋਕਾਂ ਲਈ ਤੁਰੰਤ ਇਲਾਜ ਪ੍ਰਦਾਨ ਕਰਦਾ ਹੈ ਅਤੇ ਜਿਨ੍ਹਾਂ ਲੋਕਾਂ ਲਈ ਯਮਨ ਵਿਚ ਇਲਾਜ ਸੰਭਵ ਨਹੀਂ ਹੈ ਉਨ੍ਹਾਂ ਨੂੰ ਸਾਊਦੀ ਅਰਬ ਅਤੇ ਇਸ ਖੇਤਰ ਦੇ ਹੋਰਨਾਂ ਮੁਲਕਾਂ ਵਿਚ ਰੈਫਰ ਕੀਤਾ ਜਾਂਦਾ ਹੈ।
ਇਹ ਵੀ ਪੜੋ - ਦੋਸਤ ਦੇ ਵਿਆਹ 'ਚ ਪਹੁੰਚੇ ਡੋਨਾਲਡ ਟਰੰਪ, ਰੋਣ ਲੱਗੇ ਆਪਣੇ ਦੁੱਖੜਾ
ਕੇਂਦਰ ਨੇ ਓ. ਈ. ਸੀ. ਡੀ. ਵਿਕਾਸ ਸਹਾਇਤਾ ਕਮੇਟੀ, ਸੰਯੁਕਤ ਰਾਸ਼ਟਰ ਵਿੱਤੀ ਟ੍ਰੈਕਿੰਗ ਸੇਵਾ ਅਤੇ ਅੰਤਰਰਾਸ਼ਟਰੀ ਸਹਾਇਤਾ ਪਾਰਦਰਸ਼ਿਤਾ ਪਹਿਲ ਦੇ ਸਿਧਾਤਾਂ ਵੱਲੋਂ ਅਪਣਾਈ ਗਈ ਅੰਤਰਰਾਸ਼ਟਰੀ ਦਸਤਾਵੇਜ਼ ਦੇ ਮਿਆਰਾਂ ਮੁਤਾਬਕ ਮਾਨਵਤਾ, ਵਿਕਾਸ ਅਤੇ ਦਾਨ ਪ੍ਰਾਜੈਕਟਾਂ ਦੀ ਰਿਕਾਰਡਿੰਗ ਅਤੇ ਯੋਗਦਾਨ ਲਈ ਇਲੈਕਟ੍ਰਾਨਿਕ ਮਾਡਲ ਵਿਕਸਤ ਕੀਤੇ ਹਨ। ਆਪਣੀ ਸਥਾਪਨਾ ਤੋਂ ਬਾਅਦ ਕੇਂਦਰ ਆਪਣੇ ਸਾਰੇ ਰਾਜਪਾਲਾਂ ਨੂੰ ਕਵਰ ਕਰਨ, ਪਨਾਹ, ਭੋਜਨ, ਸਿਹਤ ਅਤੇ ਸਿੱਖਿਆ ਸਣੇ ਯਮਨੀ ਭੈਣ-ਭਰਾਵਾਂ ਨੂੰ ਮਨੁੱਖੀ ਸਹਾਇਤਾ ਦੇ ਵੱਖ-ਵੱਖ ਰੂਪਾਂ ਨੂੰ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਸਿਹਤ ਕੇਂਦਰ ਯਮਨ ਦੇ ਆਲੇ-ਦੁਆਲੇ ਦੇ ਕਈ ਖੇਤਰਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਕੇ. ਐੱਸ. ਰਿਲੀਫ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹੋਦੇਇਦਾਹ ਵਿਚ ਕੇਂਦਰ ਇਕ ਜਲ ਅਤੇ ਸਵੱਛਤਾ ਪ੍ਰਾਜੈਕਟ ਚਲਾ ਰਿਹਾ ਹੈ।
ਇਹ ਵੀ ਪੜੋ - ਦੁਨੀਆ ਦੀ ਕਰੀਬ ਅੱਧੀ ਵ੍ਹਿਸਕੀ ਦੀ ਖਪਤ ਭਾਰਤ 'ਚ, ਸਭ ਤੋਂ ਵਧ ਵਿਕਣ ਵਾਲੇ 10 'ਚੋਂ 7 ਬ੍ਰਾਂਡ ਭਾਰਤ ਦੇ
ਐਸਟ੍ਰਾਜੇਨੇਕਾ ਦੇ ਟੀਕੇ ਦੀ ਵਰਤੋਂ 'ਤੇ ਪਾਬੰਦੀ ਲਾਉਣ ਦਾ ਕੋਈ ਸਬੂਤ ਨਹੀਂ : ਯੂਰਪੀਨ ਯੂਨੀਅਨ
NEXT STORY