ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਚੀਨ ਆਸਟ੍ਰੇਲੀਆਈ ਕੋਲੇ ‘ਤੇ ਪਾਬੰਦੀ ਲਗਾਉਂਦਾ ਹੈ ਤਾਂ ਉਹ ਵਿਸ਼ਵ ਵਪਾਰ ਸੰਗਠਨ (WTO) ਦੇ ਨਿਯਮਾਂ ਦੀ ਉਲੰਘਣਾ ਦੇ ਨਾਲ-ਨਾਲ ਦੁਵੱਲੇ ਮੁਕਤ ਵਪਾਰ ਸਮਝੌਤੇ ਦੀ ਵੀ ਉਲੰਘਣਾ ਕਰੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਚੀਨੀ ਸਰਕਾਰੀ ਮਲਕੀਅਤ ਵਾਲੇ ਗਲੋਬਲ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਦਾ ਜਵਾਬ ਦੇ ਰਹੇ ਸਨ ਕਿ ਚੀਨੀ ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ ਨੇ ਆਸਟ੍ਰਲੀਆਈ ਕੋਲੇ ਨੂੰ ਛੱਡ ਕੇ ਪਾਵਰ ਪਲਾਂਟਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਕੋਲਾ ਦਰਾਮਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਮੌਰੀਸਨ ਨੇ ਕਿਹਾ ਕਿ ਉਹ ਇਸ ਰਿਪੋਰਟ ਨੂੰ 'ਮੀਡੀਆ ਅਟਕਲਾਂ' ਮੰਨ ਰਹੇ ਹਨ ਕਿਉਂਕਿ ਚੀਨ ਸਰਕਾਰ ਨੇ ਹਾਲੇ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਮੌਰੀਸਨ ਨੇ ਪੱਤਰਕਾਰਾਂ ਨੂੰ ਕਿਹਾ,“ਜੇਕਰ ਅਜਿਹਾ ਹੁੰਦਾ ਤਾਂ ਸਪੱਸ਼ਟ ਤੌਰ ‘ਤੇ ਇਹ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਉਲੰਘਣਾ ਹੁੰਦੀ। ਇਹ ਸਪੱਸ਼ਟ ਤੌਰ 'ਤੇ ਸਾਡੇ ਮੁਕਤ ਵਪਾਰ ਸਮਝੌਤੇ' ਤੇ ਸਾਡੀ ਉਲੰਘਣਾ ਦੇ ਰੂਪ ਵਿਚ ਹੋਵੇਗਾ ਅਤੇ ਇਸ ਲਈ ਅਸੀਂ ਉਮੀਦ ਕਰਾਂਗੇ ਕਿ ਅਜਿਹਾ ਬਿਲਕੁਲ ਨਹੀਂ ਹੈ।” ਕੋਲਾ ਅਤੇ ਲੋਹੇ ਦਾ ਕਾਰੋਬਾਰ ਆਸਟ੍ਰੇਲੀਆ ਦਾ ਸਭ ਤੋਂ ਵੱਧ ਮੁਨਾਫਾ ਵਾਲਾ ਬਰਾਮਦ ਹੈ ਪਰ ਆਸਟ੍ਰੇਲੀਆ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਦੀ ਸੁਤੰਤਰ ਜਾਂਚ ਦੀ ਮੰਗ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੈ ਜਿਸ ਨਾਲ ਆਸਟ੍ਰੇਲੀਆਈ ਨਿਰਯਾਤ ਨੂੰ ਨੁਕਸਾਨ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਮੂਲ ਦੇ ਵਿਅਕਤੀ 'ਤੇ 56 ਲੱਖ ਡਾਲਰ ਦੇ ਕਰਜ਼ ਸਬੰਧੀ ਧੋਖਾਧੜੀ ਦਾ ਦੋਸ਼
ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਕਿਹਾ ਕਿ ਆਸਟ੍ਰੇਲੀਆ ਜੌਂ ਉੱਤੇ ਲਗਾਏ ਗਏ ਚੀਨੀ ਟੈਰਿਫਾਂ ਬਾਰੇ ਵਿਸ਼ਵ ਵਪਾਰ ਸੰਗਠਨ ਨੂੰ ਸ਼ਿਕਾਇਤ ਨੂੰ ਅੰਤਮ ਰੂਪ ਦੇਣ ਦੇ ਨੇੜੇ ਹੈ। ਬਰਮਿੰਘਮ ਨੇ ਆਸਟ੍ਰੇਲੀਆ ਦੇ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਅਸੀਂ ਇਹਨਾਂ ਰਿਪੋਰਟਾਂ ਨੂੰ ਦੇਖ ਰਹੇ ਹਾਂ ਅਤੇ ਜ਼ਾਹਰ ਤੌਰ 'ਤੇ ਕਾਫੀ ਪਰੇਸ਼ਾਨ ਹਾਂ। ਉਹਨਾਂ ਨੇ ਕਿਹਾ,“ਜੇਕਰ ਇਹ ਸੱਚ ਹੈ ਤਾਂ ਚੀਨੀ ਅਧਿਕਾਰੀਆਂ ਵੱਲੋਂ ਤਾਇਨਾਤ ਕੀਤੇ ਜਾ ਰਹੇ ਵਿਤਕਰੇਵਾਦੀ ਵਪਾਰਕ ਅਭਿਆਸਾਂ ਦਾ ਸੰਕੇਤ ਕੀਤਾ ਜਾਵੇਗਾ ਅਤੇ ਅਸੀਂ ਤੇਜ਼ੀ ਨਾਲ ਕਾਰਵਾਈ ਕਰਾਂਗੇ।”
ਨੋਟ- ਚੀਨ ਵੱਲੋਂ ਕੋਲਾ ਪਾਬੰਦੀ WTO ਦੇ ਨਿਯਮਾਂ ਦੀ ਉਲੰਘਣਾ ਹੋਵੇਗੀ : ਮੌਰੀਸਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਅਮਰੀਕੀ ਏਜੰਸੀਆਂ ਕਰ ਰਹੀਆਂ ਹਨ ਸਰਕਾਰੀ ਨੈਟਵਰਕਿੰਗ ਹੈਕਿੰਗ ਦੀ ਜਾਂਚ
NEXT STORY