ਲਾਸ ਵੇਗਾਸ-ਲਾਸ ਵੇਗਾਸ ਦੇ ਇਕ ਅਪਾਰਟਮੈਂਟ ਕੰਪਲੈਕਸ 'ਚ ਸੱਤ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਉਥੇ, ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ। ਕੇ.ਵੀ.ਵੀ.ਯੂ.-ਟੀ.ਵੀ. ਦੀ ਖਬਰ ਮੁਤਾਬਕ ਪੁਲਸ ਲੈਫਟੀਨੈਂਟ ਜੇਸਨ ਜੋਹਾਨਸਨ ਨੇ ਦੱਸਿਆ ਕਿ ਇਹ ਗੋਲੀਬਾਰੀ ਵੀਰਵਾਰ ਰਾਤ ਕਰੀਬ ਸਾਢੇ 11 ਵਜੇ ਗੁਆਂਢੀਆਂ ਦਰਮਿਆਨ ਇਕ ਵਿਵਾਦ ਤੋਂ ਬਾਅਦ ਹੋਈ।
ਇਹ ਵੀ ਪੜ੍ਹੋ :ਰੂਸੀ ਇੰਟੈਲੀਜੈਂਸੀ ਦੀ ਚਿਤਾਵਨੀ, ਯੂਕ੍ਰੇਨ ’ਚ ਅੱਤਵਾਦੀ ਲੜਾਕੇ ਭੇਜ ਰਹੇ ਹਨ NATO ਦੇਸ਼
ਨੇਵਾਦਾ ਯੂਨੀਵਰਸਿਟੀ, ਲਾਸ ਵੇਗਾਸ ਕੰਪਲੈਕਸ ਨੇੜੇ ਘਟਨਾ ਵਾਲੀ ਥਾਂ 'ਤੇ ਪੁਲਸ ਜਾਂਚਕਰਤਾ ਨਿਗਰਾਨੀ ਵੀਡੀਓ ਦੀ ਜਾਂਚ ਕਰ ਰਹੀ ਹੈ। ਜਾਂਚਕਰਤਾ ਗੋਲੀਬਾਰੀ ਦੇ ਹਾਲਾਤ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਇਸ ਘਟਨਾ ਨਾਲ ਜੁੜੇ ਸ਼ੱਕੀ ਜਾਂ ਸ਼ੱਕੀ ਪੀੜਤਾਂ ਦੀ ਪਛਾਣ ਦੇ ਬਾਰੇ 'ਚ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਉਦੇ ਦੀਪ ਸਿੰਘ ਤੇ ਸਮੂਹ ਸਿੱਧੂ ਪਰਿਵਾਰ ਨੂੰ ਸਦਮਾ-ਮਾਤਾ ਮਹਿੰਦਰ ਕੌਰ ਦਾ ਅਕਾਲ ਚਲਾਣਾ
NEXT STORY