ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਉੱਤਰ-ਪੂਰਬੀ ਹਿੱਸੇ ਵਿਚ ਸ਼ਨੀਵਾਰ ਨੂੰ ਬਰਫ਼ੀਲੇ ਤੂਫ਼ਾਨ ਕਾਰਨ ਬਿਜਲੀ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਲਗਭਗ 8 ਲੱਖ ਦੀ ਆਬਾਦੀ ਨੂੰ ਹਨ੍ਹੇਰੇ ਵਿਚ ਰਹੀ। ਤੂਫ਼ਾਨ ਨੇ ਮਿਸ਼ੀਗਨ ਦੇ ਜ਼ਿਆਦਾਤਰ ਹਿੱਸੇ ਨੂੰ ਪ੍ਰਭਾਵਿਤ ਕੀਤਾ, ਜਿੱਥੇ ਸਥਾਨਕ ਸਮੇਂ ਅਨੁਸਾਰ ਸ਼ਾਮ 7:24 ਵਜੇ ਤੱਕ ਲਗਭਗ 730,000 ਲੋਕਾਂ ਨੇ ਬਿਜਲੀ ਦੀ ਭਾਰੀ ਕਟੌਤੀ ਦਾ ਸਾਹਮਣਾ ਕੀਤਾ।
ਇਹ ਵੀ ਪੜ੍ਹੋ: ਆਪਣੇ ਹੀ ਵਿਆਹ ਦੀ ਰਿਸੈਪਸ਼ਨ 'ਚ 2 ਘੰਟੇ ਦੇਰੀ ਨਾਲ ਪਹੁੰਚਿਆ ਜੋੜਾ, ਉਡੀਕਦੇ ਰਹੇ ਮਹਿਮਾਨ, ਲਿਫਟ 'ਚ ਅਟਕੀ ਜਾਨ

ਵਿਸਕਾਨਸਿਨ, ਨਿਊਯਾਰਕ ਅਤੇ ਇਲੀਨੋਇਸ ਵਿੱਚ ਵੀ ਵੱਡੇ ਪੱਧਰ 'ਤੇ ਬਲੈਕਆਊਟ ਦੀ ਰਿਪੋਰਟ ਦਰਜ ਕੀਤੀ ਗਈ ਹੈ। ਮਿਸ਼ੀਗਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਦੌਰਾਨ ਬੁੱਧਵਾਰ ਰਾਤ ਨੂੰ ਬਿਜਲੀ ਦੀ ਲਾਈਨ ਡਿੱਗਣ ਕਾਰਨ ਇਕ ਫਾਇਰਫਾਈਟਰ ਦੀ ਮੌਤ ਹੋ ਗਈ। ਦੇਸ਼ ਦਾ ਪੱਛਮੀ ਹਿੱਸਾ ਵੀ ਭਾਰੀ ਬਰਫਬਾਰੀ ਨਾਲ ਪ੍ਰਭਾਵਿਤ ਹੋਇਆ ਹੈ। ਕੈਲੀਫੋਰਨੀਆ ਵਿੱਚ ਲਗਭਗ 30,000 ਗਾਹਕ ਬਿਜਲੀ ਤੋਂ ਬਿਨਾਂ ਹਨ। FlightAware ਦੇ ਅੰਕੜਿਆਂ ਅਨੁਸਾਰ ਖ਼ਰਾਬ ਮੌਸਮ ਅਤੇ ਬਰਫ਼ੀਲੇ ਤੂਫ਼ਾਨ ਕਾਰਨ ਵੀਰਵਾਰ ਰਾਤ ਨੂੰ ਅਮਰੀਕਾ ਵਿੱਚ 1,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ: ਪੂਲ ਗੇਮ ਹਾਰਨ 'ਤੇ 2 ਵਿਅਕਤੀਆਂ ਨੇ ਕੀਤੀ ਫਾਇਰਿੰਗ, 12 ਸਾਲਾ ਬੱਚੀ ਸਣੇ 7 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ
ਆਪਣੇ ਹੀ ਵਿਆਹ ਦੀ ਰਿਸੈਪਸ਼ਨ 'ਚ 2 ਘੰਟੇ ਦੇਰੀ ਨਾਲ ਪਹੁੰਚਿਆ ਜੋੜਾ, ਉਡੀਕਦੇ ਰਹੇ ਮਹਿਮਾਨ, ਲਿਫਟ 'ਚ ਅਟਕੀ ਜਾਨ
NEXT STORY