ਸਿਓਲ— ਦੱਖਣੀ ਕੋਰੀਆ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉੱਤਰ ਕੋਰੀਆਈ ਕਮਿਊਨਿਸਟ ਪਾਰਟੀ ਦੀ ਸਥਾਪਨਾ ਮੌਕੇ ਉੱਤਰ ਕੋਰੀਆ ਅਗਲੇ ਮਹੀਨੇ ਫਿਰ ਕੁਝ ਨਾ ਕੁਝ ਉਕਸਾਵੇ ਵਾਲੀ ਕਾਰਵਾਈ ਕਰ ਸਕਦਾ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਛੁੰਗ ਉਈ ਯੋਂਗ ਨੇ ਵੀਰਵਾਰ ਨੂੰ ਰਾਸ਼ਟਰਪਤੀ ਮੂਨ ਜਾਈ ਇਨ ਨਾਲ ਬੈਠਕ ਦੌਰਾਨ ਇਹ ਸ਼ੱਕ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ 10 ਤੋਂ 18 ਅਕਤੂਬਰ ਦੇ ਵਿਚਕਾਰ ਹੋ ਸਕਦੀ ਹੈ ਪਰ ਉਨ੍ਹਾਂ ਨੇ ਇਸ ਬਾਰੇ ਵਿਸਥਾਰ 'ਚ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ।
ਸੱਤਾਧਾਰੀ ਲੋਕਤਾਂਤਰਿਕ ਪਾਰਟੀ ਦੇ ਮੁੱਖ ਬੁਲਾਰੇ ਤੇ ਸੰਸਦ ਮੈਂਬਰ ਪਾਰਕ ਵਾਨ ਜੂ ਨੇ ਦੱਸਿਆ ਕਿ ਸੁਰੱਖਿਆ ਸਲਾਹਕਾਰ ਦੀ ਰਿਪੋਰਟ 'ਚ ਅਚਾਨਕ ਹਾਦਸੇ ਨਾਲ ਫੌਜੀ ਟਕਰਾਅ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਮਰੀਕਾ ਫੌਜੀ ਤੇ ਡਿਪਲੋਮੈਟਿਕ ਵਿਕਲਪਾਂ ਦੀ ਗੱਲ ਕਰ ਰਿਹਾ ਹੈ ਪਰ ਦੱਖਣੀ ਕੋਰੀਆ ਇਕ ਵਾਰ ਫਿਰ ਜੰਗ ਦੀ ਅੱਗ 'ਚ ਨਹੀਂ ਸੜਨਾ ਚਾਹੁੰਦਾ।
ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਨੇ ਇਸ ਦੌਰਾਨ ਕਿਹਾ ਕਿ ਦੱਖਣੀ ਕੋਰੀਆ ਤੇ ਅਮਰੀਕਾ 'ਚ ਇਸ ਗੱਲ ਨੂੰ ਲੈ ਕੇ ਸਹਿਮਤੀ ਹੈ ਕਿ ਉੱਤਰ ਕੋਰੀਆ 'ਤੇ ਦਬਾਅ ਬਣਾਉਣ ਦੀ ਲੋੜ ਹੈ ਤੇ ਗੱਲਬਾਤ ਦੇ ਦਰਵਾਜ਼ੇ ਅਜੇ ਖੁੱਲੇ ਰੱਖੇ ਜਾਣੇ ਚਾਹੀਦੇ ਹਨ। ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਤੇ ਮਿਜ਼ਾਈਲਾਂ ਦੇ ਵਿਕਾਸ ਪ੍ਰੋਗਰਾਮਾਂ ਦੇ ਚੱਲਦੇ ਅਮਰੀਕਾ ਤੇ ਉਸ ਦੇ ਵਿਚਕਾਰ ਬਹੁਤ ਭੜਕਾਊ ਬਿਆਨਬਾਜ਼ੀ ਹੋਈ ਹੈ, ਜਿਸ ਨਾਲ ਸਥਿਤੀ ਬਹੁਤ ਗੰਭੀਰ ਬਣ ਗਈ ਹੈ। ਚੀਨ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਫੌਜੀ ਵਿਕਲਪ ਇਸ ਦਾ ਹੱਲ ਨਹੀਂ ਹੈ ਤੇ ਇਸ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੂ ਕਿਆਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਤੇ ਹਕੂਮਤ ਦੀ ਰੱਖਿਆ ਦੇ ਲਈ ਚੀਨੀ ਫੌਜ ਹਰ ਮੁਮਕਿਨ ਤਿਆਰੀ ਕਰੇਗੀ।
ਮਿਆਂਮਾਰ ਸਰਕਾਰ ਨੇ ਰੋਹਿੰਗਿਆ ਮੁਸਲਮਾਨਾਂ ਦੀ ਵਾਪਸੀ ਦਾ ਬਣਾਇਆ ਮਨ
NEXT STORY