ਕੋਲੰਬੋ (ਵਾਰਤਾ)- ਸ੍ਰੀਲੰਕਾ ਵਿਚ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਅਤੇ ਲੰਬੇ ਸਮੇਂ ਤੱਕ ਬਿਜਲੀ ਉਪਲੱਬਧ ਨਾ ਰਹਿਣ ਦੇ ਚਲਦੇ ਲੋਕਾਂ ਵਿਚ ਗੁੱਸਾ ਹੈ। ਵੀਰਵਾਰ ਦੇਰ ਰਾਤ ਨੂੰ ਰਾਜਧਾਨੀ ਵਿਚ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੀ ਨਿੱਜੀ ਰਿਹਾਇਸ਼ ਦੇ ਬਾਹਰ ਹਜ਼ਾਰਾਂ ਦੀ ਸੰਖਿਆ ਵਿਚ ਪ੍ਰਦਰਸ਼ਨਕਾਰੀ ਜਮ੍ਹਾ ਹੋਏ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਬੱਸ ਨੂੰ ਵੀ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ: ਰੂਸ ਪਿੱਛੇ ਨਹੀਂ ਹਟ ਰਿਹਾ, ਅਸੀਂ ਉਸਨੂੰ ਪਿੱਛੇ ਧੱਕਿਆ : ਜੇਲੇਂਸਕੀ
ਉਥੇ ਹੀ ਭੀੜ ਨੂੰ ਖਿੰਡਾਉਣ ਲਈ ਪੁਲਸ ਨੂੰ ਅੱਥਰੂ ਗੈਸ ਦੇ ਗੋਲੇ ਛਡਣੇ ਪਏ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨੀ ਪਈ। ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਹੱਥਾਂ ਵਿਚ ਤਖ਼ਤੀਆਂ ਲੈ ਕੇ 'ਗੋਟਾ ਘਰ ਵਾਪਸ ਜਾਓ' ਸਮੇਤ ਸਰਕਾਰ ਵਿਰੋਧੀ ਕਈ ਨਾਅਰੇ ਲਗਾਏ ਅਤੇ ਸਰਕਾਰ ਤੋਂ ਅਸਤੀਫੇ ਦੀ ਮੰਗ ਕੀਤੀ, ਕਿਉਂਕਿ ਉਨ੍ਹਾਂ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਸਹੀ ਤਰ੍ਹਾਂ ਨਹੀਂ ਸੰਭਾਲਿਆ ਜਾ ਰਿਹਾ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਦਾ ਛਲਕਿਆ ਦਰਦ, ਕਿਹਾ-ਰੂਸ ਨੂੰ ਰੋਕਣ ਲਈ ਸਾਨੂੰ ਹੋਰ ਮਦਦ ਦੀ ਲੋੜ
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਸ੍ਰੀਲੰਕਾ ਵਿਚ ਆਰਥਿਕ ਸੰਕਟ ਇੰਨਾ ਡੂੰਘਾ ਹੋ ਗਿਆ ਹੈ ਕਿ ਇੱਥੇ ਖਾਣ-ਪੀਣ ਦੀਆਂ ਚੀਜ਼ਾਂ, ਤੇਲ ਅਤੇ ਰਸੋਈ ਗੈਸ ਦੀ ਭਾਰੀ ਕਮੀ ਹੋ ਗਈ ਹੈ। ਆਸਮਾਨ ਛੂੰਹਦੀ ਮਹਿੰਗਾਈ ਕਾਰਨ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਸ੍ਰੀਲੰਕਾ ਕੋਲ ਵਿਦੇਸ਼ੀ ਮੁਦਰਾ ਦੀ ਕਮੀ ਹੋ ਗਈ ਹੈ, ਜਿਸ ਕਾਰਨ ਉਹ ਪੁਰਾਣੇ ਕਰਜ਼ੇ ਮੋੜਨ ਵਿਚ ਅਸਮਰਥ ਹੈ। ਕਰਜ਼ਾ ਚੁਕਾਉਣ ਲਈ ਸ੍ਰੀਲੰਕਾ ਕੋਲ ਡਾਲਰ ਵੀ ਨਹੀਂ ਹੈ। ਸ੍ਰੀਲੰਕਾ ਵਿਚ ਇਹ ਆਰਥਿਕ ਸੰਕਟ ਇਸ ਸਾਲ ਦੀ ਸ਼ੁਰੂਆਤ ਤੋਂ ਡੂੰਘਾ ਹੋਇਆ ਹੈ, ਜਿਸ ਨਾਲ ਇਥੋਂ ਦੇ ਲੋਕ ਕਾਫ਼ੀ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ: 14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਐਲਾਨਣ ਲਈ ਅਮਰੀਕੀ ਕਾਂਗਰਸ 'ਚ ਮਤਾ ਪੇਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੈਲਬੌਰਨ 'ਚ ਹੈਲੀਕਾਪਟਰ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ
NEXT STORY