ਹਿਊਸਟਨ (ਏਪੀ) : ਦੱਖਣੀ ਅਮਰੀਕਾ 'ਚ ਹਫਤੇ ਦੇ ਅੰਤ 'ਚ ਇੱਕ ਸ਼ਕਤੀਸ਼ਾਲੀ ਤੂਫਾਨ ਦੀ ਲਪੇਟ 'ਚ ਆਉਣ ਨਾਲ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੌਸਮ ਵਿਗਿਆਨੀ ਬ੍ਰਾਇਨ ਹਰਲੇ ਨੇ ਕਿਹਾ ਕਿ ਟੈਕਸਾਸ, ਲੁਈਸਿਆਨਾ, ਮਿਸੀਸਿਪੀ, ਅਲਾਬਾਮਾ ਅਤੇ ਜਾਰਜੀਆ ਵਿੱਚ ਤੂਫਾਨ ਦੇ ਨੁਕਸਾਨ ਦੀਆਂ ਘੱਟੋ-ਘੱਟ 45 ਰਿਪੋਰਟਾਂ ਹਨ। ਉਨ੍ਹਾਂ ਦੱਸਿਆ ਕਿ ਟੀਮਾਂ ਨੁਕਸਾਨ ਦਾ ਸਰਵੇ ਕਰਨਗੀਆਂ। ਵਿਅਸਤ ਛੁੱਟੀਆਂ ਦੇ ਮੌਸਮ ਦੌਰਾਨ ਆਏ ਤੂਫਾਨ ਨੇ ਕੁਝ ਸੜਕਾਂ 'ਤੇ ਖਤਰਨਾਕ ਸਥਿਤੀਆਂ ਪੈਦਾ ਕੀਤੀਆਂ ਅਤੇ ਅਮਰੀਕਾ ਦੇ ਕੁਝ ਵਿਅਸਤ ਹਵਾਈ ਅੱਡਿਆਂ 'ਤੇ ਉਡਾਣਾਂ ਦੇਰੀ ਜਾਂ ਰੱਦ ਹੋਣ ਦਾ ਕਾਰਨ ਬਣੀਆਂ।
ਫਲਾਈਟ ਟ੍ਰੈਕਰ ਫਲਾਈਟ ਅਵੇਅਰ ਦੇ ਅਨੁਸਾਰ, ਐਤਵਾਰ ਦੁਪਹਿਰ ਤੱਕ ਹਾਰਟਸਫੀਲਡ-ਜੈਕਸਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 600 ਤੋਂ ਵੱਧ ਉਡਾਣਾਂ ਦੇਰੀ ਨਾਲ ਉੱਡੀਆਂ। ਹਿਊਸਟਨ ਖੇਤਰ ਵਿੱਚ ਰਾਸ਼ਟਰੀ ਮੌਸਮ ਸੇਵਾ ਦੀ ਤੂਫਾਨ ਸਰਵੇਖਣ ਟੀਮ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਨੂੰ ਸ਼ਹਿਰ ਦੇ ਉੱਤਰ ਅਤੇ ਦੱਖਣ ਵਿੱਚ ਘੱਟੋ-ਘੱਟ ਪੰਜ ਤੂਫਾਨ ਆਏ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ।
ਬ੍ਰਾਜ਼ੋਰੀਆ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਮੈਡੀਸਨ ਪੋਲਸਟਨ ਨੇ ਦੱਸਿਆ ਕਿ 48 ਸਾਲਾ ਔਰਤ ਦੀ ਲਾਸ਼ ਹਿਊਸਟਨ ਦੇ ਦੱਖਣ ਵਿਚ ਲਿਵਰਪੂਲ ਖੇਤਰ ਵਿਚ ਉਸ ਦੇ ਘਰ ਤੋਂ ਲਗਭਗ 100 ਫੁੱਟ (30 ਮੀਟਰ) ਦੀ ਦੂਰੀ 'ਤੇ ਮਿਲੀ। ਉਨ੍ਹਾਂ ਦੱਸਿਆ ਕਿ ਔਰਤ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੋਲਸਟਨ ਨੇ ਕਿਹਾ ਕਿ ਬ੍ਰਾਜ਼ੋਰੀਆ ਕਾਉਂਟੀ ਵਿੱਚ ਚਾਰ ਹੋਰ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ 40 ਘਰਾਂ ਅਤੇ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕਾਉਂਟੀ ਦੇ ਅਧਿਕਾਰੀ ਜੇਸਨ ਸਮਿਥ ਨੇ ਕਿਹਾ ਕਿ ਹਿਊਸਟਨ ਦੇ ਉੱਤਰ ਵਿੱਚ ਮੋਂਟਗੋਮਰੀ ਕਾਉਂਟੀ ਵਿੱਚ, ਲਗਭਗ 30 ਘਰ ਤਬਾਹ ਹੋ ਗਏ ਅਤੇ ਲਗਭਗ 50 ਹੋਰ ਬਹੁਤ ਜ਼ਿਆਦਾ ਨੁਕਸਾਨੇ ਗਏ।
ਉੱਤਰੀ ਕੈਰੋਲੀਨਾ ਵਿੱਚ ਐਤਵਾਰ ਨੂੰ ਇੱਕ 70 ਸਾਲਾ ਵਿਅਕਤੀ ਦੀ ਉਸਦੀ ਪਿਕਅੱਪ ਗੱਡੀ ਉੱਤੇ ਦਰੱਖਤ ਡਿੱਗਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਿਸੀਸਿਪੀ ਵਿੱਚ ਤੂਫਾਨ ਦੇ ਨਤੀਜੇ ਵਜੋਂ ਦੋ ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਪ੍ਰਬੰਧਨ ਦੇ ਬੁਲਾਰੇ ਨੀਫਾ ਹਾਰਡੀ ਨੇ ਦੱਸਿਆ ਕਿ ਨੈਚੇਜ, ਐਡਮਜ਼ ਕਾਉਂਟੀ ਵਿੱਚ ਸ਼ਨੀਵਾਰ ਰਾਤ ਇੱਕ 18 ਸਾਲਾ ਲੜਕੀ ਦੀ ਉਸ ਦੇ ਘਰ ਉੱਤੇ ਦਰੱਖਤ ਡਿੱਗਣ ਕਾਰਨ ਮੌਤ ਹੋ ਗਈ, ਜਦੋਂ ਕਿ ਘਰ 'ਚ ਮੌਜੂਦ ਦੋ ਹੋਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲੋਵੇਂਡੇਸ ਕਾਉਂਟੀ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ ਰਾਜ ਭਰ ਵਿੱਚ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ।
ਸਿਲੀਕਾਨ ਵੈਲੀ 'ਚ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਮਨਾਇਆ ਵੀਰ ਸਾਹਿਬਜ਼ਾਦੇ ਬਲਿਦਾਨ ਦਿਵਸ
NEXT STORY