ਟੋਕੀਓ : ਜਾਪਾਨ ਦੇ ਉੱਤਰੀ ਖੇਤਰ ਨੂੰ 8 ਦਸੰਬਰ 2025 ਦੀ ਰਾਤ 11:15 ਵਜੇ ਇੱਕ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨੇ ਹਿਲਾ ਕੇ ਰੱਖ ਦਿੱਤਾ। ਜਪਾਨ ਮੌਸਮ ਵਿਗਿਆਨ ਏਜੰਸੀ (Japan Meteorological Agency) ਅਨੁਸਾਰ, ਇਸ ਭੂਚਾਲ ਦੀ ਸ਼ੁਰੂਆਤੀ ਤੀਬਰਤਾ 7.2 ਮਾਪੀ ਗਈ ਹੈ।
ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ (Epicenter) ਅਓਮੋਰੀ ਪ੍ਰੀਫੈਕਚਰ ਤੋਂ ਦੂਰ ਸਮੁੰਦਰ ਵਿੱਚ ਸੀ, ਜਿਸਦੀ ਡੂੰਘਾਈ 50 ਕਿਲੋਮੀਟਰ ਦਰਜ ਕੀਤੀ ਗਈ ਹੈ। ਭੂਚਾਲ ਦੀ ਤੀਬਰਤਾ, ਜੋ ਕਿ ਵੱਧ ਤੋਂ ਵੱਧ 7 ਦੇ ਪੈਮਾਨੇ 'ਤੇ ਮਾਪੀ ਜਾਂਦੀ ਹੈ। ਇਸ ਜ਼ਬਰਦਸਤ ਕੁਦਰਤੀ ਆਫ਼ਤ ਦੇ ਮੱਦੇਨਜ਼ਰ, ਅਧਿਕਾਰੀਆਂ ਨੇ ਤੁਰੰਤ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਸੁਨਾਮੀ ਦੀ ਇਹ ਚਿਤਾਵਨੀ ਹੋਕਾਈਡੋ, ਅਓਮੋਰੀ ਅਤੇ ਇਵਾਟੇ ਪ੍ਰੀਫੈਕਚਰ ਦੇ ਪ੍ਰਸ਼ਾਂਤ ਖੇਤਰਾਂ ਲਈ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਭੂਚਾਲ ਦੇ ਆਉਣ ਤੋਂ ਪਹਿਲਾਂ ਹੀ, ਭੂਚਾਲ ਅਰਲੀ ਚਿਤਾਵਨੀ (Earthquake Early Warning) ਜਾਰੀ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ ਹੈ।
ਮਿਆਂਮਾਰ 'ਚ ਸਾਈਬਰ ਅਪਰਾਧ ਦੇ ਦੋਸ਼ੀ 1,178 ਚੀਨੀ ਨਾਗਰਿਕਾਂ ਨੂੰ ਭੇਜਿਆ ਗਿਆ ਵਾਪਸ
NEXT STORY