ਕਾਬੁਲ-ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਨੇੜੇ ਐਤਵਾਰ ਸ਼ਾਮ ਨੂੰ ਇਕ ਰਿਹਾਇਸ਼ੀ ਇਲਾਕੇ 'ਚ ਹਵਾਈ ਹਮਲਾ ਕੀਤਾ ਗਿਆ। ਇਸ 'ਚ ਇਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਹਮਲੇ ਦੇ ਕੁਝ ਦੇਰ ਬਾਅਦ ਤਾਲਿਬਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਹਵਾਈ ਹਮਲਾ ਕੀਤਾ ਹੈ। ਤਾਲਿਬਾਨ ਨੇ ਕਿਹਾ ਕਿ ਇਕ ਅਮਰੀਕੀ ਹਵਾਈ ਹਮਲੇ ਨੇ ਇਕ ਵਾਹਨ 'ਚ ਇਕ ਆਤਮਘਾਤੀ ਹਮਲਾਵਾਰ ਨੂੰ ਨਿਸ਼ਾਨਾ ਬਣਾਇਆ ਜੋ ਅਮਰੀਕੀ ਫੌਜ ਦੀ ਨਿਕਾਸੀ ਦਰਮਿਆਨ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਮਲਾ ਕਰਨਾ ਚਾਹੁੰਦਾ ਸੀ।ਇਕ ਨਿਊਜ਼ੀ ਏਜੰਸੀ ਮੁਤਾਬਕ ਅਮਰੀਕਾ ਨੇ ਜੋ ਹਵਾਈ ਹਮਲਾ ਕੀਤਾ ਹੈ ਉਸ 'ਚ ਇਕ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਨੇ ਇਹ ਹਵਾਈ ਹਮਲਾ ਉਸ ਸਮੇਂ ਕੀਤਾ ਜਦ ਕਾਬੁਲ ਹਵਾਈ ਅੱਡੇ 'ਤੇ ਉਸ ਦੀ ਬਚਾਅ ਮੁਹਿੰਮ ਜਾਰੀ ਹੈ। 31 ਅਗਸਤ ਨੂੰ ਅਮਰੀਕਾ ਦੀ ਇਹ ਮੁਹਿੰਮ ਖਤਮ ਹੋ ਜਾਵੇਗੀ ਅਤੇ ਹੁਣ ਤੱਕ ਉਸ ਨੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਲਿਆ ਹੈ।
ਇਹ ਵੀ ਪੜ੍ਹੋ : ਜਰਮਨੀ ਦੀ ਨਿੱਜੀ ਕੰਪਨੀ ਨੇ 147 ਲੋਕਾਂ ਨੂੰ ਕਾਬੁਲ ਤੋਂ ਕੱਢਣ 'ਚ ਕੀਤੀ ਮਦਦ
ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਦੇ ਬਾਹਰ ਲੜੀਵਾਰ ਕਈ ਧਮਾਕੇ ਹੋਏ ਸਨ। ਇਸ 'ਚ ਅਫਗਾਨਿਸਤਾਨ ਦੇ 169 ਨਾਗਰਿਕ ਮਾਰੇ ਗਏ ਸਨ ਜਦਕਿ ਅਮਰੀਕਾ ਨੂੰ ਵੀ ਤਗੜਾ ਝਟਕਾ ਲੱਗਿਆ ਸੀ। ਆਤਮਘਾਤੀ ਹਮਲੇ 'ਚ ਅਮਰੀਕਾ ਦੇ 13 ਫੌਜੀ ਮਾਰੇ ਗਏ ਸਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਮਲੇ ਤੋਂ ਬਾਅਦ ਜਲਦ ਤੋਂ ਜਲਦ ਬਦਲਾ ਲੈਣ ਦੀ ਗੱਲ ਵੀ ਕਹੀ ਸੀ।
ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ
ਬਾਈਡੇਨ ਨੇ ਜਤਾਇਆ ਫਿਰ ਤੋਂ ਅੱਤਵਾਦੀ ਹਮਲੇ ਦਾ ਖ਼ਦਸ਼ਾ
ਅਮਰੀਕਾ ਨੇ ਵੀਰਵਾਰ ਨੂੰ ਅੱਤਵਾਦੀ ਹਮਲਾ ਕਰਨ ਵਾਲੇ ਆਈ.ਐੱਸ.ਆਈ.ਐੱਸ.-ਖੁਰਾਸਾਨ ਦੇ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ। ਧਮਾਕੇ ਦੇ ਸਿਰਫ 48 ਘੰਟਿਆਂ ਹਵਾਈ ਹਮਲੇ ਰਾਹੀਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਉਥੇ, ਦੂਜੇ ਪਾਸੇ ਹਮਲੇ ਤੋਂ ਬਾਅਦ ਅਮਰੀਕਾ ਨੇ ਫਿਰ ਤੋਂ 24-36 ਘੰਟਿਆਂ 'ਚ ਅੱਤਵਾਦੀ ਹਮਲਾ ਹੋਣ ਦਾ ਖ਼ਦਸ਼ਾ ਜਤਾਇਆ ਸੀ। ਹੁਣ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਹਵਾਈ ਹਮਲਾ ਕਰ ਕੇ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਜਾ ਰਹੇ ਅੱਤਵਾਦੀ ਨੂੰ ਮਾਰ ਸੁੱਟਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਰਮਨੀ ਦੀ ਨਿੱਜੀ ਕੰਪਨੀ ਨੇ 147 ਲੋਕਾਂ ਨੂੰ ਕਾਬੁਲ ਤੋਂ ਕੱਢਣ 'ਚ ਕੀਤੀ ਮਦਦ
NEXT STORY