ਮਾਸਕੋ—ਰੂਸ ਨੇ ਹੁਣ ਤਕ ਆਪਣੀ ਸਭ ਤੋਂ ਖ਼ਤਰਨਾਕ 'ਨਿਊਕਲੀਅਰ ਪਣਡੁਬੀ' ਸਮੁੰਦਰ 'ਚ ਉਤਾਰ ਦਿੱਤੀ ਹੈ। ਇਹ ਪਣਡੁੱਬੀ 1500 ਮੀਲ ਲਗਭਗ 2500 ਕਿਲੋਮੀਟਰ ਦੇ ਟਾਰਗੇਟ ਨੂੰ ਭੇਦ ਲੈਂਦੀ ਹੈ। ਇਹ ਰੂਸ ਕਿ 'ਕਜਾਨ ਨਿਊਕਲੀਅਰ ਪਣਡੁੱਬੀ' ਦਾ ਚੌਥਾ ਵਰਜਨ ਹੈ ਜਿਸ 'ਤੇ 2009 ਤੋਂ ਕੰਮ ਚੱਲ ਰਿਹਾ ਸੀ ਅਤੇ ਹੁਣ ਇਸ ਨੂੰ ਉੱਤਰੀ ਰੂਸ ਦੇ ਸੇਵੇਰੋਵਿੰਕਸ ਸ਼ਿਪਯਾਰਡ ਤੋਂ ਸਮੁੰਦਰ 'ਚ ਉਤਾਰਿਆ ਗਿਆ ਹੈ।
ਇਹ ਪੁਣਡੁੱਬੀ 70 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵੱਧ ਸਕਦੀ ਹੈ। ਇਸ ਤੋਂ ਇਲਾਵਾ ਆਰਮੀ ਦਾ ਹੈੱਡ ਆਫਿਸ ਇਸ ਦੇ ਵਿਚਾਲੇ ਬਣਾਇਆ ਗਿਆ ਹੈ ਇੱਥੋਂ ਜਵਾਨ ਹਰ ਪਾਸੇ 'ਚ ਨਜ਼ਰ ਰੱਖ ਸਕਦੇ ਹਨ। ਇਸ 'ਚ ਇਕ ਵਾਰ 'ਚ 24 'ਓਨਿਕਸ' ਮਿਜ਼ਾਇਲ ਤੈਨਾਤ ਕੀਤੀਆਂ ਜਾ ਸਕਦੀਆਂ ਹਨ। ਮਿਜ਼ਾਇਲ ਦ ਅੱਠ ਹਿੱਸਿਆਂ 'ਤੇ ਤਿੰਨ-ਤਿੰਨ ਮਿਜ਼ਾਇਲਾਂ ਲਗਾਈਆਂ ਜਾ ਸਕਦੀਆਂ ਹਨ ਜਿਸ ਨਾਸ ਇਕ ਬਾਰ 'ਚ ਹਰ ਦਿਸ਼ਾ 'ਚ ਮਿਜ਼ਾਇਲਾਂ ਦਾਗੀਆਂ ਜਾ ਸਕਣ।
ਨਿਊਕਲੀਅਰ ਪਣਡੁੱਬੀ 'ਚ ਦੋ ਹੀ ਨਿਊਕਲੀਅਰ ਰਿਐਕਟਰ ਹੁੰਦੇ ਹਨ ਫਰ ਇਕ ਹੀ ਰਿਐਕਟਰ ਲੱਗਾ ਹੋਇਆ ਹੈ ਇਸ ਨਾਲ ਸਮੁੰਦਰ ਦੇ ਅੰਦਰ ਇਸ ਦੇ ਚੱਲਣ ਦੀ ਆਵਾਜ਼ ਵੀ ਬਹੁਤ ਘੱਟ ਹੋਵੇਗੀ। ਰੂਸੀ ਫੌਜ ਵਿਗਿਆਨ ਅਕਾਦਮੀ ਦੇ ਪ੍ਰੋਫਸਰ ਵਦੀਮ ਕਜੂਲਿਨ ਮੁਤਾਬਕ ਇਸ ਨੂੰ ਤਿਆਰ ਕਰਨ ਤੋਂ ਪਹਿਲਾਂ ਹੁਣ ਤਕ ਸਾਰੀਆਂ ਪਣਡੁੱਬੀਆਂ ਦੀਆਂ ਕਮਜ਼ੋਰੀਆਂ ਅਤੇ ਉਨ੍ਹ੍ਹਾਂ ਦੀ ਤਾਕਤ ਦਾ ਅੰਦਾਜ਼ਾ ਕੀਤਾ ਗਿਆ ਸੀ।
ਭਾਰਤ ਦੇ ਵਾਧੇ 'ਚ ਚੀਨ ਨੂੰ ਸ਼ਾਂਤ ਰਹਿਣਾ ਚਾਹੀਦਾ : ਚੀਨੀ ਮੀਡੀਆ
NEXT STORY