ਸਿਡਨੀ (ਸਨੀ ਚਾਂਦਪੁਰੀ):- ਵਿਸਾਖੀ ਦੇ ਦਿਹਾੜੇ ਨੂੰ ਸਿਡਨੀ ਵਿਚ ਮਨਾਉਂਦੇ ਹੋਏ ਫੋਕ ਐਂਡ ਫੰਕ ਭੰਗੜਾ ਗਰੁੱਪ ਦੇ ਮੈਂਬਰਾਂ ਵੱਲੋਂ ਬੱਚਿਆਂ ਲਈ ਇਕ ਭੰਗੜੇ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਸਿਡਨੀ ਦੇ ਜੰਮਪਲ ਬੱਚਿਆਂ ਨੇ ਹਿੱਸਾ ਲਿਆ। ਇਸ ਕੈਂਪ ਵਿਚ 4 ਤੋਂ 14 ਸਾਲ ਦੇ ਬੱਚਿਆਂ ਨੇ ਹਿੱਸਾ ਲਿਆ।
ਇਸ ਦੀ ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫੋਕ ਐਂਡ ਭੰਗੜਾ ਗਰੁੱਪ ਵੱਲੋਂ ਇਹ ਕੈਂਪ ਵਿਸਾਖੀ ਦੇ ਪਾਵਨ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਿਡਨੀ ਦੇ ਡੂਨਸਾਈਡ ਇਲਾਕੇ ਦੇ ਨੂਰਾਜਿੰਜੀ ਪਾਰਕ ਵਿਚ ਲਗਾਇਆ ਗਿਆ, ਜਿਸ ਵਿਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਵਿਚ ਵੀ ਇਹ ਉਤਸ਼ਾਹ ਦੇਖਿਆ ਜਾ ਰਿਹਾ ਸੀ, ਕਿਉਂਕਿ ਭੰਗੜੇ ਨੂੰ ਪੰਜਾਬ ਦਾ ਇਕ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ ਅਤੇ ਜੋ ਕਿ ਹੁਣ ਵਿਦੇਸ਼ਾਂ ਵਿਚ ਵੀ ਪ੍ਰਫੁੱਲਿਤ ਹੋ ਰਿਹਾ ਹੈ।
ਇੱਥੋਂ ਦੇ ਜੰਮਪਲ ਬੱਚਿਆਂ ਵਿਚ ਵੀ ਦਿਨ ਪ੍ਰਤੀ ਦਿਨ ਭੰਗੜਾ ਸਿੱਖਣ ਦਾ ਉਤਸ਼ਾਹ ਵਿਖ ਰਿਹਾ ਹੈ ਅਤੇ ਬੱਚੇ ਇਸ ਵਿਚ ਦਿਲਚਸਪੀ ਲੈ ਰਹੇ ਹਨ । ਜੋ ਕਿ ਵਧੀਆ ਗੱਲ ਹੈ। ਉਹਨਾਂ ਅੱਗੇ ਦੱਸਿਆ ਕਿ ਭੰਗੜਾ ਗਰੁੱਪ ਵੱਲੋਂ ਹਰ ਸਾਲ ਭੰਗੜੇ ਦੇ ਚਾਰ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਦਾ ਮਕਸਦ ਪੰਜਾਬੀ ਕਲਚਰ ਨੂੰ ਵੱਧ ਤੋਂ ਵੱਧ ਇੱਥੋਂ ਦੀ ਨਵੀਂ ਪੀੜੀ ਵਿਚ ਉਤਸ਼ਾਹਿਤ ਕਰਨਾ ਹੈ ਅਤੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜੀ ਰੱਖਣ ਲਈ ਇਕ ਉਪਰਾਲਾ ਹੈ ਜੋ ਕੇ ਫੋਕ ਐਂਡ ਫੰਕ ਗਰੁੱਪ ਵੱਲੋਂ ਕੀਤਾ ਜਾਂਦਾ ਹੈ ।
ਜਾਪਾਨ ਅਗਲੇ ਦੋ ਸਾਲਾਂ ’ਚ ਫੁਕੁਸ਼ਿਮਾ ਪਲਾਂਟ ਤੋਂ ਦੂਸ਼ਿਤ ਪਾਣੀ ਸਮੁੰਦਰ ’ਚ ਛੱਡਣਾ ਕਰੇਗਾ ਸ਼ੁਰੂ
NEXT STORY