ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਜ਼ਿਆਦਤਰ ਹਿੱਸਿਆਂ 'ਤੇ ਕਬਜ਼ਾ ਕਰਦਾ ਜਾ ਰਿਹਾ ਤਾਲਿਬਾਨ ਭਾਵੇਂ ਆਪਣੀਆਂ ਕੱਟੜਪੰਥੀ ਨੀਤੀਆਂ ਵਿਚ ਢਿੱਲ ਦੇਣ ਦਾ ਦਾਅਵਾ ਕਰਦਾ ਹੈ ਪਰ ਉਸ ਦੀਆਂ ਹਰਕਤਾਂ ਕੁਝ ਹੋਰ ਹੀ ਬਿਆਨ ਕਰਦੀਆਂ ਹਨ। ਤਾਜ਼ਾ ਹਮਲੇ ਵਿਚ ਤਾਲਿਬਾਨੀ ਲੜਾਕਿਆਂ ਨੇ ਪਕਤੀਆ ਸੂਬੇ ਵਿਚ ਪਵਿੱਤਰ ਗੁਰਦੁਆਰਾ ਥਾਲਾ ਸਾਹਿਬ ਦੀ ਛੱਤ 'ਤੇ ਲਗਾਇਆ ਧਾਰਮਿਕ ਝੰਡਾ ਮਤਲਬ ਨਿਸ਼ਾਨ ਸਾਹਿਬ ਹਟਾ ਦਿੱਤਾ ਹੈ। ਤਾਲਿਬਾਨ ਇਸ ਖੇਤਰ ਵਿਚ ਤਬਾਹੀ ਮਚਾਉਂਦੇ ਹੋਏ ਅੱਗੇ ਵੱਧ ਰਿਹਾ ਹੈ ਪਰ ਉਸ ਨੇ ਨਿਸ਼ਾਨ ਸਾਹਿਬ ਹਟਾਉਣ ਦੇ ਦੋਸ਼ ਦਾ ਖੰਡਨ ਕੀਤਾ ਹੈ।

ਤਾਲਿਬਾਨ ਨੇ ਹਟਾਇਆ ਝੰਡਾ
ਪਕਤੀਆ ਦੇ ਚਮਕਨੀ ਵਿਚ ਸਥਿਤ ਇਹ ਗੁਰਦੁਆਰਾ ਸਿੱਖ ਭਾਈਚਾਰੇ ਵਿਚ ਬਹੁਤ ਮਹੱਤਤਾ ਰੱਖਦਾ ਹੈ। ਇਸ ਇਤਿਹਾਸਿਕ ਗੁਰਦੁਆਰੇ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਆ ਚੁੱਕੇ ਹਨ। ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਇਸ ਦੀ ਛੱਤ 'ਤੇ ਲੱਗੇ ਨਿਸ਼ਾਨ ਸਾਹਿਬ ਨੂੰ ਤਾਲਿਬਾਨ ਨੇ ਹਟਾ ਦਿੱਤਾ ਹੈ। ਭਾਵੇਂਕਿ ਸੰਗਠਨ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ। ਤਾਲਿਬਾਨ 'ਤੇ ਇਸਲਾਮਿਕ ਕੱਟੜਪੰਥ ਦੀ ਰਾਹ 'ਤੇ ਤੁਰਦੇ ਹੋਏ ਦੂਜੇ ਧਰਮਾਂ ਦੇ ਅਪਮਾਨ ਦੇ ਦੋਸ਼ ਲੱਗਦੇ ਰਹੇ ਹਨ ਪਰ ਸੰਗਠਨ ਨੇ ਹਾਲ ਵਿਚ ਖੁਦ ਦੇ ਬਦਲਣ ਦਾ ਦਾਅਵਾ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਨੇ ਓਕ ਗੁਰਦੁਆਰਾ ਗੋਲੀਬਾਰੀ ਪੀੜਤਾਂ ਨੂੰ ਕੀਤਾ ਯਾਦ
ਇਲਾਕੇ ਵਿਚ ਦਹਿਸ਼ਤ
ਅਫਗਾਨਿਤਾਨ ਦੇ ਯੁੱਧ ਪੀੜਤ ਇਲਾਕਿਆਂ ਵਿਚ ਦਹਿਸ਼ਤ ਨਾਲ ਘੱਟ ਗਿਣਤੀ ਅਫਗਾਨ ਸਿੱਖ ਅਤੇ ਹਿੰਦੂਆਂ 'ਤੇ ਅੱਤਿਆਚਾਰ ਜਾਰੀ ਹਨ। ਖਾਸ ਕਰ ਕੇ ਪਕਤੀਆ ਦਾ ਇਲਾਕਾ 1980 ਦੇ ਦਹਾਕੇ ਤੋਂ ਮੁਜਾਹੀਦੀਨ ਅਤੇ ਤਾਲਿਬਾਨ/ਹੱਕਾਨੀ ਸਮੂਹ ਦਾ ਗੜ੍ਹ ਹੋਇਆ ਕਰਦਾ ਸੀ। ਤਾਲਿਬਾਨ ਦੀ ਦਹਿਸ਼ਤ ਇੱਥੇ ਇਸ ਕਦਰ ਸੀ ਕਿ ਅਫਗਾਨਿਸਤਾਨ ਦੀ ਸਰਕਾਰ ਦਾ ਇੱਥੇ ਕੋਈ ਦਖਲ ਨਹੀਂ ਸੀ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਦੇ ਬਲੋਚਿਸਤਾਨ 'ਚ ਮਿਲੀ ਲਾਪਤਾ ਪਸ਼ਤੂਨ ਨੇਤਾ ਦੀ ਲਾਸ਼
ਪਕਤੀਆ ਵਿਚ ਜਾਰੀ ਹਮਲੇ
ਪਿਛਲੇ ਸਾਲ ਹੀ ਇੱਥੋਂ ਨਿਦਾਨ ਸਿੰਘ ਸਚਦੇਵ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਸਾਵਨ ਦੇ ਮਹੀਨੇ ਤੋਂ ਪਹਿਲਾਂ ਸੇਵਾ ਲਈ ਗੁਰਦੁਆਰੇ ਪਹੁੰਚਿਆ ਸੀ। ਬਾਅਦ ਵਿਚ ਉਹਨਾਂ ਨੂੰ ਛੱਡ ਦਿੱਤਾ ਗਿਆ। ਅਮਰੀਕਾ ਸੈਨਾ ਦੇ ਜਾਣ ਮਗਰੋਂ ਤਾਲਿਬਾਨ ਦਾ ਅੱਤਿਆਚਾਰ ਹੋਰ ਵੀ ਵੱਧ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਲੜਾਕਿਆਂ ਨੇ ਪਕਤੀਆ ਵਿਚ ਸਰਕਾਰੀ ਸਲਾਮ ਟੇਲੀਕਮਿਊਨੀਕੇਸ਼ਨ ਨੈੱਟਵਰਕ ਦੇ 11 ਟਾਵਰਾਂ ਨੂੰ ਤਬਾਹ ਕਰ ਦਿੱਤਾ। ਇੱਥੇ ਲੱਗੇ ਤਕਨੀਕੀ ਉਪਕਰਨ ਵੀ ਜ਼ਬਤ ਕਰ ਲਏ।
ਤਾਲਿਬਾਨ ’ਚ ਕਹਿਰ ਬਣ ਕੇ ਟੁੱਟ ਰਹੀ ਅਫਗਾਨ ਫੌਜ, 300 ਦੇ ਕਰੀਬ ਅੱਤਵਾਦੀ ਕੀਤੇ ਢੇਰ
NEXT STORY