ਇਸਲਾਮਾਬਾਦ- ਪਾਬੰਦੀਸ਼ੁਦਾ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੀ ਕੇਂਦਰੀ ਕਮੇਟੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਅੰਦਰੂਨੀ ਮੰਤਰੀ ਸ਼ੇਖ ਰਾਸ਼ਿਦ ਨੇ ਝੂਠ ਬੋਲਿਆ ਹੈ ਕਿ ਇਸ ਦੇ ਅਤੇ ਸਰਕਾਰ ਵਿਚਾਲੇ ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ। ਡਾਨ ਦੀ ਰਿਪੋਰਟ ਅਨੁਸਾਰ ਕਮੇਟੀ ਨੇ ਅੱਗੇ ਕਿਹਾ ਕਿ ਪ੍ਰਦਰਸ਼ਨਕਾਰੀ ਹੁਣ ਜਲਦ ਹੀ ਮੁਰੀਦਕੇ ਤੋਂ ਇਸਲਾਮਾਬਾਦ ਦੀ ਆਪਣੀ ਐਲਾਨ ਮੰਜ਼ਲ ਲਈ ਰਵਾਨਾ ਹੋਣਗੇ ਤਾਂ ਕਿ ਸਰਕਾਰ ਦੇ ਸੀਨੀਅਰ ਨੇਤਾਵਾਂ ਅਤੇ ਵਰਕਰਾਂ ਵਿਰੁੱਧ ਦਰਜ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਸਕੇ। ਸਮੂਹ ਦੀ ਕੇਂਦਰੀ ਕਮੇਟੀ ਵਲੋਂ ਜਾਰੀ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਟੀ.ਐੱਲ.ਪੀ. ਨੇਤਾ ਸਈਅਦ ਸਰਵਰ ਸ਼ਾਹ ਸੈਫੀ ਨੇ ਦੱਸਿਆ ਕਿ ਸ਼ੇਖ ਰਾਸ਼ਿਦ ਨੇ ਝੂਠ ਬੋਲਿਆ ਕਿ ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਰਾਤ 8 ਵਜੇ ਸੰਪਰਕ ਬਾਰੇ ਵੀ ਝੂਠ ਬੋਲਿਆ। ਉਨ੍ਹਾਂ ਨਾਲ ਸ਼ੇਖ ਸਮੇਤ ਕਿਸੇ ਵੀ ਸਰਕਾਰੀ ਅਧਿਾਕਰੀ ਨੇ ਸੰਪਰਕ ਨਹੀਂ ਕੀਤਾ ਹੈ।’’
ਬਿਆਨ ’ਚ ਕਿਹਾ ਗਿਆ ਕਿ ਪੂਰਾ ਦੇਸ਼ ਸਰਕਾਰ ਦੀ ਮੰਦਭਾਗੀ ਮੰਸ਼ਾ ਨੂੰ ਦੇਖ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਸ਼ਿਦ ਨੇ ਇਕ ਦਿਨ ਪਹਿਲਾਂ ਗੱਲਬਾਤ ਦੌਰਾਨ ਸਰਕਾਰ ਵਲੋਂ ਟੀ.ਐੱਲ.ਪੀ. ਨਾਲ ਕੀਤੀਆਂ ਗਈਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਊਦੀ ਅਰਬ ਤੋਂ ਪਰਤਣ ਤੋਂ ਬਾਅਦ ਇਸ ਮਾਮਲੇ ’ਤੇ ਬੁੱਧਵਾਰ ਨੂੰ ਇਕ ਸੰਘੀਏ ਕੈਬਨਿਟ ਬੈਠਕ ਦੌਰਾਨ ਚਰਚਾ ਕੀਤੀ ਜਾਵੇਗੀ।
TTP ਦੇ ਮਾਮਲੇ 'ਚ ਮਲਾਲਾ ਯੂਸਫ਼ਜ਼ਈ ਨੇ ਪਾਕਿ ਸਰਕਾਰ ਨੂੰ ਕੀਤੀ ਇਹ ਅਪੀਲ
NEXT STORY