ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅੱਜ ਸਵੇਰੇ ਇਕ ਜ਼ੋਰਦਾਰ ਧਮਾਕੇ ਨਾਲ ਕੰਬ ਗਈ ਹੈ। ਕਾਬੁਲ ਦੇ ਦੇਹਮਾਜ਼ਾਂਗ ਚੌਂਕ ਦੇ ਕੋਲ ਇਸ ਧਮਾਕੇ 'ਚ ਕਿੰਨੇ ਲੋਕਾਂ ਨੂੰ ਨੁਕਸਾਨ ਹੋਇਆ ਹੈ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਤਾਲਿਬਾਨ ਪ੍ਰਸ਼ਾਸਨ ਨੇ ਨੁਕਸਾਨ ਅਤੇ ਮ੍ਰਿਤਕਾਂ ਦੀ ਗਿਣਤੀ ਦੱਸਣ ਤੋਂ ਫਿਲਹਾਲ ਮਨ੍ਹਾ ਕਰ ਦਿੱਤਾ ਹੈ। ਸਮਾਚਾਰ ਏਜੰਸੀ ਮੁਤਾਬਕ ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਦੇਹਮਾਜਾਂਗ ਇਲਾਕੇ 'ਚ ਸਵੇਰੇ 7.50 ਵਜੇ ਇਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ ਅਤੇ ਇਸ ਆਵਾਜ਼ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਉਧਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰ ਬੰਬ ਧਮਾਕਾ ਹੋ ਸਕਦਾ ਹੈ। ਕੁਝ ਸੂਤਰਾਂ ਨੇ ਧਮਾਕੇ 'ਚ ਦੋ ਲੋਕ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਤਾਲਿਬਾਨ ਫੋਰਸਾਂ ਨੂੰ ਸੰਭਾਵਿਤ ਹਮਲੇ ਦੇ ਬਾਰੇ 'ਚ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਮੰਗਲਵਾਰ ਨੂੰ ਕਾਬੁਲ ਸ਼ਹਿਰ 'ਚ ਕਈ ਚੌਂਕੀਆਂ ਦੀ ਸਥਾਪਨਾ ਕੀਤੀ ਅਤੇ ਸ਼ਹਿਰ 'ਚ ਵੱਖ-ਵੱਖ ਸਥਾਨਾਂ 'ਤੇ ਮੁੱਖ ਸੜਕਾਂ ਤੋਂ ਲੰਘਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ ਸੀ। ਹਾਲਾਂਕਿ ਤਾਲਿਬਾਨ ਪ੍ਰਸ਼ਾਸਨ ਨੇ ਇਸ ਘਟਨਾ 'ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਅਗਸਤ ਦੇ ਮੱਧ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਪੂਰੇ ਅਫਗਾਨਿਸਤਾਨ 'ਚ ਸੁਰੱਖਿਆ ਸਥਿਤੀ ਆਮ ਰੂਪ ਨਾਲ ਸ਼ਾਂਤ ਪਰ ਅਨਿਸ਼ਚਿਤ ਬਣੀ ਹੋਈ ਹੈ। ਹਾਲਾਂਕਿ ਹਾਲ ਦੇ ਹਫਤਿਆਂ 'ਚ ਕਈ ਅਫਗਾਨ ਪ੍ਰਾਂਤਾਂ 'ਚ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ਵਲੋਂ ਘਾਤਕ ਬੰਬ ਹਮਲਿਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਜੇ ਆ ਜਾਵੇ ਮਰਦਾਨਾ ਕਮਜ਼ੋਰੀ ਤਾਂ ਨਾ ਹੋਵੋ ਪ੍ਰੇਸ਼ਾਨ, ਇੰਝ ਕਰੋ ਸਮਾਧਾਨ
NEXT STORY