ਜਿਨੇਵਾ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦਾ ਆਖਣਾ ਹੈ ਕਿ ਕੋਵਿਡ-19 ਦੇ ਇਲਾਜ ਨੂੰ ਲੈ ਕੇ ਵਿਸ਼ਵ ਭਰ ਵਿਚ ਵੱਡੇ ਪੱਧਰ 'ਤੇ ਕੀਤੇ ਗਏ ਅਲੱਗ-ਅਲੱਗ ਅਧਿਐਨ ਨਾਲ ਇਸ ਗੱਲ ਦੇ ਠੋਸ ਸਬੂਤ ਮਿਲੇ ਹਨ ਕਿ ਗੰਭੀਰ ਰੂਪ ਤੋਂ ਬੀਮਾਰ ਲੋਕਾਂ 'ਤੇ ਰੈਮਡੇਸਿਵਰ ਦਵਾਈ ਦਾ ਬੇਹੱਦ ਘੱਟ ਪ੍ਰਭਾਵ ਰਿਹਾ ਹੈ ਅਤੇ ਇਹ ਬਿਲਕੁਲ ਵੀ ਕਾਰਗਰ ਸਾਬਿਤ ਨਹੀਂ ਹੋਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੀਮਾਰ ਪੈਣ 'ਤੇ ਇਲਾਜ ਲਈ ਇਸ ਦਵਾਈ ਦਾ ਇਸਤੇਮਾਲ ਕੀਤਾ ਸੀ।
ਡਬਲਯੂ. ਐੱਚ. ਓ. ਨੇ ਸ਼ੁੱਕਰਵਾਰ ਨੂੰ ਆਪਣੇ 6 ਮਹੀਨੇ ਲੰਬੇ ਚੱਲੇ ਇਕ ਮੈਡੀਕਲ ਵਿਗਿਆਨ ਪ੍ਰੀਖਣ ਦੇ ਨਤੀਜਿਆਂ ਦਾ ਐਲਾਨ ਕੀਤਾ। ਇਸ ਪ੍ਰੀਖਣ ਦਾ ਮਕਸਦ ਇਹ ਜਾਣਨਾ ਸੀ ਕਿ ਇਸ ਵੇਲੇ ਉਪਲੱਬਧ ਦਵਾਈਆਂ ਕੋਰੋਨਾਵਾਇਰਸ ਲਾਗ ਦੇ ਇਲਾਜ ਵਿਚ ਕਿੰਨੀਆਂ ਪ੍ਰਭਾਵੀ ਹੋ ਸਕਦੀਆਂ ਹਨ। ਅਧਿਐਨ ਵਿਚ ਸਾਹਮਣੇ ਆਇਆ ਕਿ ਇਲਾਜ ਵਿਚ ਇਸਤੇਮਾਲ ਕੀਤੀਆਂ ਗਈਆਂ ਦਵਾਈਆਂ ਰੈਮਡੇਸਿਵਰ, ਹਾਈਡ੍ਰਾਕਸੀਕਲੋਰੋਕਵਿਨ, ਲੋਪੀਨਾਵਿਰ/ਰਿਟੋਨਾਵਿਰ ਅਤੇ ਇੰਟਰਫੇਰੋਨ ਦਾ ਕੋਰੋਨਾ ਮਰੀਜ਼ਾਂ 'ਤੇ ਜਾਂ ਤਾਂ ਬੇਹੱਦ ਘੱਟ ਅਸਰ ਹੋਇਆ ਜਾਂ ਬਿਲਕੁਲ ਵੀ ਕਾਰਗਰ ਸਾਬਿਤ ਨਹੀਂ ਹੋਈ।
ਅਮਰੀਕਾ ਨੇ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਰੈਮਡੇਸਿਵਰ ਦਵਾਈ ਨੂੰ ਵਿਸ਼ੇਸ਼ ਹਾਲਾਤਾਂ ਵਿਚ ਕੋਵਿਡ-19 ਦੇ ਇਲਾਜ ਵਿਚ ਇਸਤੇਮਾਲ ਲਈ ਸੰਭਾਲ ਰੱਖਿਆ ਹੈ। ਨਾਲ ਹੀ ਬ੍ਰਿਟੇਨ ਅਤੇ ਯੂਰਪੀ ਸੰਘ ਨੇ ਵੀ ਕੋਰੋਨਾਵਾਇਰਸ ਲਾਗ ਦੇ ਇਲਾਜ ਲਈ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਟਿਨ ਲੇਂਡ੍ਰੇ ਨੇ ਆਖਿਆ ਕਿ ਹਾਈਡ੍ਰਾਕਸੀਕਲੋਰੋਕਵਿਨ ਅਤੇ ਲੋਪੀਨਾਵਿਰ ਨੂੰ ਲੈ ਕੇ ਡਬਲਯੂ. ਐੱਚ. ਓ. ਵੱਲੋਂ ਕੀਤੇ ਗਏ ਅਧਿਐਨ ਦੇ ਨਤੀਜੇ ਕਰੀਬ ਉਸ ਦਿਸ਼ਾ ਵਿਚ ਹਨ, ਜਿਵੇਂ ਕਿ ਬ੍ਰਿਟੇਨ ਵਿਚ ਉਨ੍ਹਾਂ ਦੀ ਸਹਿ-ਅਗਵਾਈ ਵਿਚ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਏ ਸਨ। ਉਨ੍ਹਾਂ ਨੇ ਇਕ ਬਿਆਨ ਵਿਚ ਆਖਿਆ ਕਿ ਡਬਲਯੂ. ਐੱਚ. ਓ. ਦੇ ਅਧਿਐਨ ਨਾਲ ਸਭ ਤੋਂ ਅਹਿਮ ਸਿੱਟਾ ਇਹ ਨਿਕਲ ਕੇ ਆਇਆ ਹੈ ਕਿ ਕੋਵਿਡ-19 ਦੇ ਇਲਾਜ ਵਿਚ ਰੈਮਡੇਸਿਵਰ ਦਾ ਕੋਈ ਖਾਸ ਪ੍ਰਭਾਵ ਨਹੀਂ ਹੈ।
ਭਾਸ਼ਣ ਦੌਰਾਨ ਕਈ ਵਾਰ ਖੰਘੇ ਚੀਨੀ ਰਾਸ਼ਟਰਪਤੀ ਜਿਨਪਿੰਗ, ਲੋਕਾਂ ਕਿਹਾ, 'ਹੋ ਗਿਆ ਕੋਰੋਨਾ'
NEXT STORY