ਕਾਰਾਕਸ - ਕਦੇ ਤੇਲ ਨਾਲ ਭਰਪੂਰ ਦਿੱਖਣ ਵਾਲੇ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿਚ ਹੁਣ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਇਸ ਦੇਸ਼ ਦੀ ਆਰਥਿਕ ਹਾਲਾਤ ਹੋਰ ਰੋਜ਼ ਖਰਾਬ ਹੁੰਦੀ ਜਾ ਰਹੀ ਹੈ। ਇਥੇ ਮਹਿੰਗਾਈ ਦਾ ਆਲਮ ਇਹ ਹੈ ਕਿ ਲੋਕ ਬੈਗ ਅਤੇ ਬੋਰਿਆਂ ਵਿਚ ਭਰ ਕੇ ਨੋਟ ਲੈ ਕੇ ਜਾਂਦੇ ਹਨ ਅਤੇ ਹੱਥ ਵਿਚ ਟੰਗੇ ਲਿਫਾਫਿਆਂ ਵਿਚ ਘਰ ਲਈ ਸਮਾਨ ਖਰੀਦ ਕੇ ਲਿਆਉਂਦੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਨੋਟ ਦੇ ਇੰਨੇ ਵੱਡੇ ਡੀਵੈਲਯੂਏਸ਼ਨ (ਕਮੀ) ਕਾਰਣ ਇਹ ਦੇਸ਼ ਹੁਣ ਵੱਡੇ ਮੁੱਲਾਂ ਵਾਲੇ ਨੋਟਾਂ ਨੂੰ ਛਾਪਣ ਦੀ ਯੋਜਨਾ ਬਣਾ ਰਿਹਾ ਹੈ।
1 ਲੱਖ ਦਾ ਨੋਟ ਛਾਪਣ ਜਾ ਰਿਹਾ ਵੈਨੇਜ਼ੁਏਲਾ
ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵੈਨੇਜ਼ੁਏਲਾ ਦੀ ਸਰਕਾਰ ਹੁਣ 1 ਲੱਖ ਬੋਲੀਵਰ (ਉਥੇ ਦਾ ਰੁਪਿਆ) ਦਾ ਨੋਟ ਛਾਪਣ ਜਾ ਰਹੀ ਹੈ। ਇਸ ਦੇ ਲਈ ਇਟਲੀ ਦੀ ਇਕ ਫਰਮ ਤੋਂ 71 ਟਨ ਸਕਿਓਰਿਟੀ ਪੇਪਰ ਦਾ ਆਯਾਤ ਕੀਤਾ ਗਿਆ ਹੈ। ਇਸ ਫਰਮ ਦਾ ਮਾਲਕੀ ਇਟਲੀ ਦੀ ਕੰਪਨੀ ਬੈਨ ਕੈਪੀਟਲ ਕੋਲ ਹੈ, ਜੋ ਦੁਨੀਆ ਦੇ ਕਈ ਦੇਸ਼ਾਂ ਨੂੰ ਸਕਿਓਰਿਟੀ ਪੇਪਰ ਦਾ ਨਿਰਯਾਤ ਕਰਦੀ ਹੈ। ਕਸਟਮ ਦੀ ਰਿਪੋਰਟ ਵਿਚ ਸਕਿਓਰਿਟੀ ਪੇਪਰ ਨੂੰ ਮੰਗਾਏ ਜਾਣ ਦੀ ਗੱਲ ਦਾ ਖੁਲਾਸਾ ਹੋਇਆ ਹੈ।
1 ਲੱਖ ਦੇ ਨੋਟ ਵਿਚ ਆਉਣਗੇ ਅੱਧਾ ਕਿਲੋ ਚਾਵਲ
ਵੈਨੇਜ਼ੁਏਲੇ ਵਿਚ ਜੇਕਰ 1 ਲੱਖ ਬੋਲੀਵਰ ਦੇ ਨੋਟ ਛਾਪੇ ਜਾਣਦੇ ਹਨ ਤਾਂ ਇਹ ਸਭ ਤੋਂ ਵੱਡੇ ਮੁੱਲ ਵਰਗ ਦਾ ਨੋਟ ਬਣ ਜਾਵੇਗਾ। ਹਾਲਾਂਕਿ ਇਸ ਦੀ ਕੀਮਤ ਉਦੋਂ ਵੀ 0.23 ਯੂ. ਐੱਸ. ਹੀ ਹੋਵੇਗੀ। ਇੰਨੇ ਰੁਪਏ ਵਿਚ ਇਥੇ ਸਿਰਫ 2 ਕਿਲੋ ਆਲੂ ਜਾਂ ਅੱਧਾ ਕਿਲੋ ਚਾਵਲ ਹੀ ਖਰੀਦ ਪਾਉਣਗੇ। ਉਥੇ ਸਰਕਾਰ ਲੋਕਾਂ ਨੂੰ ਸਹੂਲੀਅਤ ਦੇਣ ਲਈ ਵੱਡੇ ਮੁੱਲ ਵਰਗ ਦੇ ਨੋਟਾਂ ਨੂੰ ਛਾਪਣ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਆਮ ਲੋਕ ਵੱਡੀ ਗਿਣਤੀ ਵਿਚ ਨਕਦੀ ਨੂੰ ਲੈ ਕੇ ਜਾਣ ਤੋਂ ਬਚਣਗੇ।
ਲਗਾਤਾਰ 7ਵੇਂ ਸਾਲ ਮੰਦੀ ਦੀ ਲਪੇਟ ਵਿਚ ਅਰਥ ਵਿਵਸਥਾ
ਕੋਰੋਨਾਵਾਇਰਸ ਲਾਕਡਾਊਨ ਅਤੇ ਤੇਲ ਤੋਂ ਮਿਲਣ ਵਾਲੇ ਪੈਸਿਆਂ ਦੇ ਖਤਮ ਹੋਣ ਨਾਲ ਵੈਨੇਜ਼ੁਏਲਾ ਦੀ ਅਰਥ ਵਿਵਸਥਾ ਲਗਾਤਾਰ 7ਵੇਂ ਸਾਲ ਮੰਦੀ ਵਿਚ ਹੈ। ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਸਾਲ ਦੇ ਆਖਿਰ ਤੱਕ ਇਸ ਦੇਸ਼ ਦੀ ਅਰਥ ਵਿਵਸਥਾ 20 ਫੀਸਦੀ ਸੁੰਗੜ ਜਾਵੇਗੀ। ਭ੍ਰਿਸ਼ਟਾਚਾਰ ਕਾਰਣ ਇਸ ਦੇਸ਼ ਦੀ ਅਰਥ ਵਿਵਸਥਾ ਹੋਰ ਬਦਤਰ ਹੁੰਦੀ ਜਾ ਰਹੀ ਹੈ। ਇਸ ਵੇਲੇ ਵੈਨੇਜ਼ੁਏਲਾ ਵਿਚ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੈ ਕਿ ਤੁਹਾਨੂੰ ਪੈਦਲ ਚੱਲਣ ਲਈ ਰਿਸ਼ਵਤ ਵੀ ਦੇਣੀ ਪੈ ਸਕਦੀ ਹੈ।
ਲਗਾਤਾਰ ਕਮਜ਼ੋਰ ਹੋ ਰਹੀ ਵੈਨੇਜ਼ੁਏਲਾ ਦੀ ਅਰਥ ਵਿਵਸਥਾ
ਵੈਨੇਜ਼ੁਏਲਾ ਦੀ ਅਰਥ ਵਿਵਸਥਾ ਦੀ ਹਾਲਤ ਹੁਣ ਇਹ ਹੋ ਗਈ ਹੈ ਕਿ ਦੇਸ਼ ਨੂੰ ਸੋਨਾ ਵੇਚ ਕੇ ਸਮਾਨ ਖਰੀਦਣਾ ਪੈ ਰਿਹਾ ਹੈ। ਵੈਨੇਜ਼ੁਏਲਾ ਵਿਚ ਲੱਖਾਂ ਲੋਕ ਭੁੱਖੇ ਸੋਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਕੋਲ ਖਾਣ ਲਈ ਭੋਜਨ ਨਹੀਂ ਹੈ। ਇਕ ਰਿਪੋਰਟ ਮੁਤਾਬਕ, ਵੈਨੇਜ਼ੁਏਲਾ ਵਿਚ ਕਰੀਬ 7,00,000 ਲੋਕ ਅਜਿਹੇ ਹਨ ਜਿਨ੍ਹਾਂ ਕੋਲ 2 ਵਕਤ ਦੀ ਰੋਟੀ ਖਾਣ ਲਈ ਪੈਸੇ ਨਹੀਂ ਹਨ। ਯੂਨਾਈਟਡ ਨੈਸ਼ਨ ਫੂਡ ਪ੍ਰੋਗਰਾਮ ਏਜੰਸੀ ਨੇ ਫਰਵਰੀ ਵਿਚ ਕਿਹਾ ਸੀ ਕਿ ਵੈਨੇਜ਼ੁਏਲਾ ਦੇ ਹਰ 3 ਵਿਚੋਂ ਇਕ ਨਾਗਰਿਕ ਕੋਲ ਖਾਣ ਲਈ ਭੋਜਨ ਨਹੀਂ ਹੈ। ਮੌਜੂਦਾ ਸਮੇਂ ਵਿਚ ਕੋਰੋਨਾ ਕਾਰਨ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਗਏ ਹਨ।
ਦੇਸ਼ ਛੱਡ ਰਹੇ ਵੈਨੇਜ਼ੁਏਲਾ ਦੇ ਲੋਕ
ਰਿਪੋਰਟ ਮੁਤਾਬਕ, 2013 ਤੋਂ ਬਾਅਦ ਕਰੀਬ 30 ਲੱਖ ਲੋਕ ਆਪਣਾ ਦੇਸ਼ ਛੱਡ ਕੇ ਗੁਆਂਢੀ ਮੁਲਕ ਬ੍ਰਾਜ਼ੀਲ, ਕੰਬੋਡੀਆ, ਇਕਵਾਡੋਰ ਅਤੇ ਪੇਰੂ ਵਿਚ ਪਨਾਹ ਲਏ ਹੋਏ ਹਨ। ਹਾਲਾਤ ਇਥੋਂ ਤੱਕ ਖਰਾਬ ਹਨ ਕਿ ਇਨ੍ਹਾਂ ਦੇਸ਼ਾਂ ਵਿਚ ਵੈਨੇਜ਼ੁਏਲਾ ਦੀ ਸਰਹੱਦ 'ਤੇ ਆਪਣੀ ਫੌਜ ਨੂੰ ਤਾਇਨਾਤ ਕੀਤਾ ਹੋਇਆ ਹੈ। ਮੌਜੂਦਾ ਵੇਲੇ ਵਿਚ ਇਹ ਦੁਨੀਆ ਦੇ ਕਿਸੇ ਦੇਸ਼ ਵਿਚ ਹੋਇਆ ਸਭ ਤੋਂ ਵੱਡਾ ਉਜਾੜਾ ਹੈ।
ਵੈਨੇਜ਼ੁਏਲਾ ਦਾ ਰਾਸ਼ਟਰਪਤੀ ਅਸਲੀ ਕੌਣ
ਅੱਜ ਦੀ ਤਰੀਕ ਵਿਚ ਇਹ ਸਾਫ ਨਹੀਂ ਹੈ ਕਿ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਕੌਣ ਹੈ। 2019 ਦੀ ਸ਼ੁਰੂਆਤ ਵਿਚ ਇਥੇ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਏ ਸਨ, ਜਿਸ ਵਿਚ ਪਹਿਲਾਂ ਤੋਂ ਸੱਤਾਧਾਰੀ ਨਿਕੋਲਸ ਮਾਦੁਰੋ ਚੋਣਾਂ ਜਿੱਤ ਗਏ, ਪਰ ਉਨ੍ਹਾਂ 'ਤੇ ਵੋਟਾਂ ਵਿਚ ਗੜਬੜੀ ਕਰਨ ਦਾ ਦੋਸ਼ ਲੱਗਾ। ਚੋਣਾਂ ਵਿਚ ਮਾਦੁਰੋ ਸਾਹਮਣੇ ਖੁਆਨ ਗੋਇਦੋ ਸਨ, ਜੋ ਇਸ ਮਹੀਨੇ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਰਲਡ ਪਾਲਿਟਿਕਸ ਵਿਚ ਕੋਈ ਨਹੀਂ ਜਾਣਦਾ ਸੀ ਪਰ ਅੱਜ ਉਹ ਖੁਦ ਨੂੰ ਰਾਸ਼ਟਰਪਤੀ ਦੱਸ ਰਹੇ ਹਨ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮਾਦੁਰੋ ਨੇ ਕੁਰਸੀ ਛੱਡਣ ਤੋਂ ਇਨਕਾਰ ਕਰ ਦਿੱਤਾ, ਉਥੇ ਗੁਇਦੋ ਦਾ ਆਖਣਾ ਹੈ ਕਿ ਉਨ੍ਹਾਂ ਕੋਲ ਅਗਲੀਆਂ ਚੋਣਾਂ ਤੱਕ ਆਖਰੀ ਰਾਸ਼ਟਰਪਤੀ ਬਣਨ ਦਾ ਸੰਵਿਧਾਨਕ ਅਧਿਕਾਰ ਹੈ।
ਵੈਨੇਜ਼ੁਏਲਾ ਦੀ ਅਜਿਹੀ ਹਾਲਤ ਕਿਉਂ ਹੋਈ ਹੈ
ਵੈਨੇਜ਼ੁਏਲਾ ਇਕ ਵੇਲੇ ਲੈਟਿਨ ਅਮਰੀਕਾ ਦਾ ਸਭ ਤੋਂ ਅਮੀਰ ਦੇਸ਼ ਸੀ। ਕਾਰਨ, ਇਸ ਦੇ ਕੋਲ ਸਾਊਦੀ ਅਰਬ ਤੋਂ ਵੀ ਜ਼ਿਆਦਾ ਤੇਲ ਹੈ। ਸੋਨੇ ਅਤੇ ਹੀਰੇ ਦੀਆਂ ਖਦਾਨਾਂ ਵੀ ਹਨ, ਪਰ ਅਰਥ ਵਿਵਸਥਾ ਪੂਰੀ ਤਰ੍ਹਾਂ ਨਾਲ ਤੇਲ 'ਤੇ ਟਿਕੀਆਂ ਹਨ। ਸਰਕਾਰ ਦੀ 95 ਫੀਸਦੀ ਆਮਦਨ ਤੇਲ ਤੋਂ ਹੀ ਹੁੰਦੀ ਰਹੀ। 1998 ਵਿਚ ਰਾਸ਼ਟਰਪਤੀ ਬਣੇ ਹਿਊਗੋ ਸ਼ਾਵੇਜ ਨੇ ਲੰਬੇ ਸਮੇਂ ਤੱਕ ਕੁਰਸੀ 'ਤੇ ਬਣੇ ਰਹਿਣ ਲਈ ਦੇਸ਼ ਦੇ ਸਿਸਟਮ ਵਿਚ ਤਮਾਮ ਬਦਲਾਅ ਕੀਤੇ। ਸਰਕਾਰੀ ਅਤੇ ਸਿਆਸੀ ਬਦਲਾਅ ਤੋਂ ਇਲਾਵਾ ਸ਼ਾਵੇਜ ਨੇ ਉਦਯੋਗਾਂ ਦਾ ਸਰਕਾਰੀਕਰਣ ਕੀਤਾ, ਪ੍ਰਾਈਵੇਟ ਸੈਕਟਰ ਖਿਲਾਫ ਹੱਲਾ ਬੋਲ ਦਿੱਤਾ, ਜਿਥੇ ਵੀ ਪੈਸੇ ਘੱਟ ਪਿਆ ਤਾਂ ਖੂਬ ਕਰਜ਼ ਲਿਆ ਅਤੇ ਹੌਲੀ-ਹੌਲੀ ਕਰਜ਼ ਵਿਚ ਡੁੱਬਦਾ ਗਿਆ। ਤੇਲ ਕੰਪਨੀਆਂ ਤੋਂ ਪੈਸੇ ਲੈ ਕੇ ਜ਼ਰੂਰਤਮੰਦ ਤਬਕੇ 'ਤੇ ਖੁੱਲ੍ਹ ਕੇ ਖਰਚ ਕਰਨ ਨਾਲ ਸ਼ਾਵੇਜ ਮਸੀਹਾ ਤਾਂ ਬਣ ਗੇ ਪਰ ਵੈਨੇਜ਼ੁਏਲਾ ਦੀ ਇਕਾਨਮੀ ਹੇਠਾਂ ਆਉਣੀ ਸ਼ੁਰੂ ਹੋ ਗਈ।
ਇੰਝ ਵਿਗੜੇ ਹਾਲਾਤ
2013 ਵਿਚ ਸ਼ਾਵੇਜ ਨੇ ਮਾਦੁਰੋ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ, ਜਿਨ੍ਹਾਂ ਨੂੰ ਵਿਰਾਸਤ ਵਿਚ ਕਾਫੀ ਕਰਜ਼ ਮਿਲਿਆ। ਸਿਆਸਤ ਤਾਂ ਠੋਲ ਹੀ ਰਹੀ ਸੀ, ਨਾਲ ਹੀ ਤੇਲ ਦੀਆਂ ਕੀਮਤਾਂ ਵੀ ਡਿੱਗ ਰਹੀਆਂ ਸਨ। ਤੇਲ ਸਸਤਾ ਹੋਣ 'ਤੇ ਆਮਦਨ ਘਟੀ ਅਤੇ ਗਰੀਬੀ ਵਧੀ, ਤਾਂ ਮਾਦੁਰੋ ਨੇ ਕਰੰਸੀ ਦੀ ਕੀਮਤ ਡਿਗਾ ਦਿੱਤੀ। ਇਸ ਕਦਮ ਨਾਲ ਭਾਂਵੇ ਹੋਇਆ ਕੁਝ ਨਹੀਂ ਪਰ ਮਹਿੰਗਾਈ ਜ਼ਰੂਰ ਵੱਧਣ ਲੱਗੀ। ਜਨਤਾ ਦੀ ਜੇਬ ਤਾਂ ਪਹਿਲਾਂ ਤੋਂ ਹਲਕੀ ਰਹੀ ਸੀ, ਹੁਣ ਉਸ ਦੇ ਢਿੱਡ 'ਤੇ ਵੀ ਲੱਤ ਪੈਣ ਲੱਗੀ। ਇਥੋਂ ਦੇਸ਼ ਦਾ ਆਰਥਿਕ ਅਤੇ ਸਿਆਸੀ ਵੰਡ ਹੋਣ ਲੱਗੀ।
ਵੈਨੇਜ਼ੁਏਲਾ ਦੀਆਂ ਵਧੀਆਂ ਦਿੱਕਤਾਂ
ਕਰੰਸੀ ਦੀ ਕੀਮਤ ਘੱਟਣੀ, ਬਿਜਲੀ ਕਟੌਤੀ ਅਤੇ ਮੂਲਭੂਤ ਜ਼ਰੂਰਤਾਂ ਵਾਲੀਆਂ ਚੀਜ਼ਾਂ ਮਹਿੰਗੀ ਹੋਣਾ। ਵੈਨੇਜ਼ੁਏਲਾ ਵਿਚ ਹਾਈਡ੍ਰੋ-ਪਾਵਰ ਦਾ ਬਹੁਤ ਯੂਜ਼ ਹੁੰਦਾ ਹੈ। 2015 ਵਿਚ ਪਏ ਸੋਕੇ ਕਾਰਨ ਇਥੇ ਬਿਜਲੀ ਦਾ ਉਤਪਾਦਨ ਡਿੱਗ ਗਿਆ। ਬਿਜਲੀ ਦਾ ਸੰਕਟ ਇੰਨਾ ਵਧ ਗਿਆ ਸੀ ਕਿ ਅਪ੍ਰੈਲ 2016 ਵਿਚ ਸਰਕਾਰ ਨੇ ਫੈਸਲਾ ਲਿਆ ਕੀ ਹੁਣ ਤੋਂ ਸਰਕਾਰੀ ਦਫਤਰ ਸਿਰਫ ਸੋਮਵਾਰ ਅਤੇ ਮੰਗਲਵਾਰ ਨੂੰ ਹੀ ਚੱਲਣਗੇ। ਨੈਸ਼ਨਲ ਅਸੈਂਬਲੀ ਦੇ ਅੰਕੜੇ ਦੱਸਦੇ ਹਨ ਕਿ ਬੀਤੇ 1 ਸਾਲ ਵਿਚ ਇਨਫਲੇਸ਼ਨ ਦਰ 13,00,000 ਫੀਸਦੀ ਹੋ ਗਈ ਹੈ।
ਆਸਟ੍ਰੇਲੀਆ 'ਚ ਮਿਲੀ 8 ਅੱਖਾਂ ਵਾਲੀ 'ਖਤਰਨਾਕ ਮੱਕੜੀ', ਦਹਿਸ਼ਤ 'ਚ ਆਈ ਮਹਿਲਾ
NEXT STORY