ਬ੍ਰਾਜ਼ੀਲ (ਬਿਊਰੋ)— ਅਕਸਰ ਲੋਕ ਕਿਸੇ ਦੇ ਹੱਥ ਜਾਂ ਪੈਰਾਂ ਦੀਆਂ 6 ਉਂਗਲੀਆਂ ਦੇਖ ਲੈਂਦੇ ਹਨ ਤਾਂ ਉਨ੍ਹਾਂ ਦਾ ਰਵੱਈਆਂ ਉਨ੍ਹਾਂ ਲੋਕਾਂ ਪ੍ਰਤੀ ਬਦਲ ਜਾਂਦਾ ਹੈ। ਇੱਥੋਂ ਤੱਕ ਕਿ ਕਈ ਤਰ੍ਹਾਂ ਦੇ ਸਵਾਲ ਵੀ ਪੁੱਛਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਕ ਘਰ ਵਿਚ ਮੌਜੂਦ ਸਾਰੇ ਲੋਕਾਂ ਦੀਆਂ ਉਂਗਲੀਆਂ 6 ਹੋਣ? ਅੱਜ ਅਸੀਂ ਤੁਹਾਨੂੰ ਇਸ ਅਜੁਬੇ ਦੀ ਜਿਊਂਦੀ ਜਾਗਦੀ ਤਸਵੀਰ ਦਿਖਾਉਣ ਜਾ ਰਹੇ ਹਾਂ। ਬ੍ਰਾਜ਼ੀਲ ਦੇ De Silva ਪਰਿਵਾਰ ਵਿਚ 14 ਮੈਂਬਰ ਹਨ। ਖਾਸ ਗੱਲ ਇਹ ਹੈ ਕਿ ਪਰਿਵਾਰ ਵਿਚ ਮੌਜੂਦ ਸਾਰੇ ਮੈਬਰਾਂ ਦੇ ਹੱਥਾਂ ਵਿਚ 5 ਨਹੀਂ ਸਗੋਂ 6 ਉਂਗਲੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਸਾਰੇ ਲੋਕਾਂ ਦੇ ਸਿਰਫ ਹੱਥ ਹੀ ਨਹੀਂ ਸਗੋਂ ਪੈਰ ਦੀਆਂ ਉਂਗਲੀਆਂ ਵੀ 6 ਹੀ ਹਨ। ਆਪਣੇ ਪਰਿਵਾਰ ਦੀ ਇਸ ਅਨੋਖੀ ਖੂਬੀ ਨੂੰ ਪਰਿਵਾਰ ਦੇ ਲੋਕਾਂ ਨੇ Family of Six ਦਾ ਨਾਮ ਦਿੱਤਾ ਹੈ। ਬੀਤੇ ਕਾਫੀ ਦਿਨਾਂ ਤੋਂ ਉਹ ਇਸ ਸੋਚ ਵਿਚ ਡੂਬੇ ਸਨ ਕਿ ਪਰਿਵਾਰ ਵਿਚ ਆਉਣ ਵਾਲਾ ਨਵਾਂ ਮੈਂਬਰ ਵੀ ਇਸ ਖੂਬੀ ਨੂੰ ਅੱਗੇ ਲੈ ਕੇ ਜਾਵੇ ਅਤੇ ਹੋਇਆ ਵੀ ਅਜਿਹਾ ਹੀ। ਉਨ੍ਹਾਂ ਦੇ ਪਰਿਵਾਰ ਵਿਚ ਨਵਜੰਮੇ ਬੱਚੇ ਦੇ ਹੱਥਾਂ ਅਤੇ ਪੈਰਾਂ ਦੀਆਂ 6-6 ਉਂਗਲੀਆਂ ਹਨ। ਪਿਤਾ Alessandro ਇਸ ਗੱਲ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੀ ਇਸ ਬਹਿਤਰੀਨ ਖੂਬੀ ਦੀ ਵਜ੍ਹਾ ਨਾਲ ਅਸੀਂ ਲੋਕ ਭੀੜ ਵਿਚ ਵੀ ਵੱਖ ਤੋਂ ਦਿਖਾਈ ਦਿੰਦੇ ਹਾਂ। Alessandro ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਵਿਚ ਸਾਰਿਆਂ ਦੇ ਪੈਰਾਂ ਅਤੇ ਹੱਥਾਂ ਵਿਚ 6-6 ਉਂਗਲੀਆਂ ਹਨ ਪਰ ਮੇਰੀ ਪਤਨੀ ਦੇ ਹੱਥਾਂ ਦੀਆਂ ਉਂਗਲੀਆਂ ਬਾਕੀ ਸਾਰੇ ਲੋਕਾਂ ਦੀ ਤਰ੍ਹਾਂ 5 ਹੀ ਹਨ।
ਆਬੂ ਧਾਬੀ ਦੇ ਜਹਾਜ਼ 'ਚ ਖਰਾਬੀ ਕਾਰਨ ਯਾਤਰੀ ਪਰੇਸ਼ਾਨ, ਕੀਤੀ ਗਈ ਐਮਰਜੈਂਸੀ ਲੈਂਡਿੰਗ
NEXT STORY