ਦੁਬਈ — ਮੰਗਲਵਾਰ ਨੂੰ ਯੂਨਾਈਟੇਡ ਅਰਬ ਅਮੀਰਾਤ ਦੇ ਇਕ ਸਥਾਨਕ ਵਪਾਰੀ ਨੂੰ ਅਬੂ-ਧਾਬੀ ਕੋਰਟ ਵੱਲੋਂ ਉਸ ਵੇਲੇ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਜਦੋਂ ਉਸ ਨੇ ਅਬੂ ਧਾਬੀ ਦੀ 1 ਨੰਬਰ ਪਲੇਟ ਖਰੀਦਣ ਲਈ ਧੋਖਾਧੜੀ ਕਰ ਇਕ ਗਲਤ ਚੈੱਕ 'ਤੇ 31 ਮਿਲੀਅਨ ਡਰਹਮ ਭਰ ਕੇ ਕੰਪਨੀ ਨੂੰ ਦੇ ਦਿੱਤਾ।
ਜਾਣਕਾਰੀ ਮੁਤਾਬਕ 33 ਸਾਲਾਂ ਸਥਾਨਕ ਵਪਾਰੀ ਨੇ ਅਬੂ-ਧਾਬੀ ਦੀ 1 ਨੰਬਰ ਪਲੇਟ ਨਵੰਬਰ 2016 ਨੂੰ ਅਬੂ-ਧਾਬੀ ਦੇ ਗੋਲਡਨ ਜੁਬਲੀ 'ਚ ਲੱਗ ਰਹੀ ਬੋਲੀ 'ਚ 31 ਮਿਲੀਅਨ ਡਰਹਮ 'ਚ ਖਰੀਦੀ ਸੀ। ਦੋਸ਼ੀ ਵਪਾਰੀ ਦੀ ਪਛਾਣ ਅਬਦੁਲਾ ਅਲ ਮਾਹਰੀ ਵੱਜੋਂ ਕੀਤੀ ਗਈ ਹੈ। ਪਬਲਿਕ ਫੰਡ ਪ੍ਰੌਸ਼ੀਕਿਊਸ਼ਨ ਵੱਲੋਂ ਉਸ ਵਪਾਰੀ ਵੱਲੋਂ ਦਿੱਤੇ ਚੈੱਕ ਨੂੰ ਜਦੋਂ ਅੱਗੇ ਬੈਂਕ 'ਚ ਲਾਇਆ ਗਿਆ ਤਾਂ ਬੈਂਕ ਵਾਲਿਆਂ ਨੇ ਇਸ ਚੈੱਕ ਨੂੰ ਗਲਤ ਕਰਾਰ ਦਿੱਤਾ, ਜਿਸ ਤੋਂ ਬਾਅਦ ਉਸ ਪ੍ਰੌਸ਼ੀਕਿਊਸ਼ਨ ਨੇ ਉਸ ਵਪਾਰੀ ਖਿਲਾਫ ਸ਼ਿਕਾਇਤ ਦਰਜ ਕਰਾਈ ਸੀ।
ਬੈਂਕ ਵੱਲੋਂ ਉਸ ਵਪਾਰੀ ਦਾ ਚੈੱਕ ਬਾਓਸ ਹੋਣ 'ਤੇ ਪ੍ਰੌਸ਼ੀਕਿਊਸ਼ਨ ਨੂੰ ਇਸ ਚੈੱਕ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪ੍ਰੌਸ਼ੀਕਿਊਸ਼ਨ ਵੱਲੋਂ ਉਸ ਵਪਾਰੀ 'ਤੇ ਕਾਰਵਾਈ ਕਰਨ ਲਈ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ ਗਈ।
ੁਜਿਸ ਤੋਂ ਬਾਅਦ ਉਸ ਵਪਾਰੀ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਮੰਗਲਵਾਰ ਨੂੰ ਉਸ ਕੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਕੋਰਟ ਵੱਲੋਂ ਉਸ ਨੂੰ 3 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ।
ਮਾਲਦੀਵ ਸੰਕਟ : ਸੁਪਰੀਮ ਕੋਰਟ ਨੇ 9 ਕੈਦੀਆਂ ਦੀ ਰਿਹਾਈ ਦਾ ਆਦੇਸ਼ ਕੀਤਾ ਰੱਦ
NEXT STORY