ਡੈਨਮਾਰਕ— ਡੈਨਮਾਰਕ ਵਿਚ 25 ਸਾਲ ਦਾ ਨੌਜਵਾਨ ਪਰੰਪਰਾ ਨਿਭਾਉਣ ਦੇ ਚੱਕਰ ਵਿਚ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ, ਹਾਲਾਂਕਿ ਉਹ ਜ਼ਿਆਦਾ ਜ਼ਖਮੀ ਨਹੀਂ ਹੋਇਆਂ ਹੈ । ਇਹ ਵੀਡੀਓ ਇੰਟਰਨੈੱਟ ਉੱਤੇ ਬਹੁਤ ਵਾਇਰਲ ਹੋ ਰਹੀ ਹੈ । ਦਰਅਸਲ ਡੈਨਮਾਰਕ ਵਿਚ ਇਕ ਪਰੰਪਰਾ ਹੈ ਕਿ ਜੇਕਰ 25 ਸਾਲ ਦੀ ਉਮਰ ਤੱਕ ਮੁੰਡੇ ਜਾਂ ਕੁੜੀ ਦਾ ਵਿਆਹ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਉੱਤੇ ਸਿਰ ਤੋਂ ਪੈਰ ਤੱਕ ਮਸਾਲੇ ਪਾਏ ਜਾਂਦੇ ਹਨ।
ਇਸ ਮੁੰਡੇ ਨਾਲ ਵੀ ਉਸ ਦੇ ਦੋਸਤ ਇਹੀ ਕਰ ਰਹੇ ਸਨ । ਉਨ੍ਹਾਂ ਨੇ ਮੁੰਡੇ ਦੇ ਦੋਵੇਂ ਹੱਥ ਪਿੱਛੇ ਬੰਨ੍ਹ ਦਿੱਤੇ । ਮੁੰਡੇ ਨੇ ਡਸਟ ਮਾਸਕ ਵੀ ਪਾਇਆ ਹੋਇਆ ਸੀ । ਦੋਸਤਾਂ ਨੇ ਮਸਾਲਿਆਂ ਦਾ ਪਾਊਡਰ ਪਾਉਣ ਤੋਂ ਪਹਿਲਾਂ ਉਸ ਉੱਤੇ ਪਾਣੀ ਪਾਇਆ ਅਤੇ ਉਸ ਤੋਂ ਬਾਅਦ ਦਾਲਚੀਨੀ ਦਾ ਮਸਾਲਾ ਪਾਉਣਾ ਸ਼ੁਰੂ ਕਰ ਦਿੱਤਾ ।
ਇਹ ਸਭ ਚੱਲ ਹੀ ਰਿਹਾ ਸੀ ਕਿ ਅਚਾਨਕ ਹੀ ਅੱਗ ਦੀਆਂ ਲਪਟਾਂ ਉਠੀਆਂ ਅਤੇ ਮੁੰਡੇ ਨੂੰ ਆਪਣੀ ਲਪੇਟ ਵਿਚ ਲੈ ਲਿਆ । ਅਚਾਨਕ ਹੋਏ ਇਸ ਹਾਦਸੇ ਨਾਲ ਪੈਦਾ ਹੋਈ ਬੇਚੈਨੀ ਅਤੇ ਡਰ ਕਾਰਨ ਮੁੰਡਾ ਜ਼ਮੀਨ ਉੱਤੇ ਡਿੱਗ ਗਿਆ । ਦੋਸਤਾਂ ਨੂੰ ਵੀ ਇਹ ਮਾਜਾਰਾ ਸੱਮਝ ਵਿਚ ਆਉਣ ਵਿਚ ਕੁਝ ਸੈਕੰਡ ਦਾ ਸਮਾਂ ਲੱਗਾ । ਉਸ ਤੋਂ ਬਾਅਦ ਉਨ੍ਹਾਂ ਨੇ ਮੁੰਡੇ ਨੂੰ ਚੁੱਕਿਆ । ਗਨੀਮਤ ਰਹੀ ਕਿ ਪਾਣੀ ਪਿਆ ਹੋਣ ਅਤੇ ਡਸਟ ਮਾਸਕ ਲੱਗਾ ਹੋਣ ਕਾਰਨ ਮੁੰਡਾ ਅੱਗ ਨਾਲ ਬੁਰੀ ਤਰ੍ਹਾਂ ਨਹੀਂ ਸੜਿਆ । ਉਸ ਦੇ ਪੈਰ ਥੋੜ੍ਹੇ-ਬਹੁਤ ਸੜ ਗਏ ਹਨ ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੁੰਡੇ ਦੇ ਆਲੇ-ਦੁਆਲੇ ਮਾਹੌਲ ਵਿਚ ਮੌਜੂਦ ਡਸਟ ਕਲਾਉਡਸ ਵਿਚ ਮਸਾਲਿਆਂ ਦੇ ਚੱਲਦੇ ਅੱਗ ਲੱਗ ਗਈ, ਜਿਸ ਨੇ ਮੁੰਡੇ ਨੂੰ ਆਪਣੀ ਲਪੇਟ ਵਿਚ ਲੈ ਲਿਆ । ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ।

ਡੈਨਮਾਰਕ ਵਿਚ ਇਹ ਪਰੰਪਰਾ 16ਵੀ ਸ਼ਤਾਬਦੀ ਤੋਂ ਚੱਲਦੀ ਆ ਰਹੀ ਹੈ । ਉਦੋਂ ਇਹ ਸਿਰਫ ਮਸਾਲੇ ਵੇਚਣ ਵਾਲੇ ਮੁੰਡੇ-ਕੁੜੀਆਂ ਤੱਕ ਸੀਮਿਤ ਸੀ । ਅਜਿਹਾ ਮੰਨਿਆ ਜਾਂਦਾ ਸੀ ਕਿ ਇਹ ਕੰਮ ਵਿਚ ਇੰਨੇ ਰੁੱਝੇ ਰਹਿੰਦੇ ਹਨ ਕਿ ਇਨ੍ਹਾਂ ਨੂੰ ਪਿਆਰ ਦੇ ਚੱਕਰ ਵਿਚ ਪੈਣ ਦਾ ਸਮਾਂ ਹੀ ਨਹੀਂ ਮਿਲਦਾ । ਇਹ ਲੋਕ ਜਦੋਂ ਬਿਨਾਂ ਵਿਆਹ ਦੇ 25 ਸਾਲ ਦੀ ਉਮਰ ਤੱਕ ਪਹੁੰਚ ਜਾਂਦੇ ਸਨ ਤਾਂ ਇਨ੍ਹਾਂ ਨੂੰ ਸਿਰ ਤੋਂ ਪੈਰ ਤੱਕ ਮਸਾਲਿਆ ਨਾਲ ਕਵਰ ਕਰ ਦਿੱਤਾ ਜਾਂਦਾ ਸੀ । ਹੌਲੀ-ਹੌਲੀ ਇਹ ਪਰੰਪਰਾ ਬਾਕੀ ਲੋਕ ਵੀ ਫਾਲੋ ਕਰਨ ਲੱਗੇ ।
ਜਸਟਿਨ ਬੀਬਰ ਨੇ ਕੈਂਸਲ ਕੀਤਾ 'ਪਰਪਜ਼ ਵਰਲਡ ਟੂਰ', ਭਾਰਤ 'ਚ ਦਰਸ਼ਕਾਂ ਨੂੰ ਬਣਾ ਚੁੱਕਾ ਹੈ ਉੱਲੂ
NEXT STORY