ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਘੇਰਣ ਲਈ ਹਰ ਤਰ੍ਹਾਂ ਦੇ ਦਾਅ ਚੱਲ ਰਹੇ ਹਨ। ਟਰੰਪ ਨੇ ਹੁਣ ਚੀਨ ਦੀ ਅਹਿਮ 'ਵਨ ਬੈਲਟ ਵਨ ਰੋਡ' (ਓ. ਬੀ. ਓ. ਆਰ.) ਪ੍ਰਾਜੈਕਟ ਕੱਟ ਅਤੇ ਪੇਇਚਿੰਗ ਦੇ ਜਿਓਪਾਲਿਟਕ ਪ੍ਰਭਾਵ 'ਚ ਛਾਲ ਮਾਰਨ ਲਈ ਇਕ ਅਹਿਮ ਬਿੱਲ 'ਚ ਹਸਤਾਖਰ ਕੀਤੇ ਹਨ। ਇਸ ਦੇ ਤਹਿਤ ਹੁਣ ਇਕ ਨਵੀਂ ਫਾਰੇਨ ਐਂਡ ਏਜੰਸੀ ਬਣੇਗੀ, ਜਿਹੜੇ ਕਿ ਅਫਰੀਕਾ, ਏਸ਼ੀਆ ਅਤੇ ਅਮਰੀਕੀ ਦੇਸ਼ਾਂ 'ਚ ਬੁਨਿਆਦੀ ਪ੍ਰਾਜੈਕਟਾਂ ਨੂੰ ਆਰਥਿਕ ਮਦਦ ਦੇਵੇਗੀ।
ਨਿਊਯਾਰਕ ਟਾਈਮਜ਼ ਮੁਤਾਬਕ ਯੂ. ਐਸ. ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨਾਂਸ ਕਾਰਪ ਨਾਂ ਦੀ ਇਹ ਕੰਪਨੀ ਅਫਰੀਕਾ, ਏਸ਼ੀਆ ਅਤੇ ਅਮਰੀਕੀ ਦੇਸ਼ਾਂ ਦੇ 60 ਅਰਬ ਡਾਲਰ ਦੇ ਲੋਨ, ਲੋਨ ਗਾਰੰਟੀ ਦੇ ਸਕਦੀ ਹੈ। ਇਸ ਤੋਂ ਇਲਾਵਾ ਜੋ ਕੰਪਨੀਆਂ ਇਨ੍ਹਾਂ ਵਿਕਾਸਸ਼ੀਲ ਦੇਸ਼ਾਂ 'ਚ ਬਿਜਨਸ ਲਈ ਇਛੁੱਖ ਹੋਣਗੀਆਂ ਤਾਂ ਉਸ ਨੂੰ ਇੰਸ਼ੋਰੈਂਸ ਦਿੱਤੀ ਜਾ ਸਕਦੀ ਹੈ। ਟਰੰਪ ਨੇ ਪਿਛਲੇ ਹਫਤੇ ਇਸ ਬਿੱਲ 'ਤੇ ਹਸਤਾਖਰ ਕੀਤੇ ਹਨ ਹਾਲਾਂਕਿ ਟਰੰਪ ਦਾ ਇਹ ਕਦਮ ਉਨ੍ਹਾਂ ਦੇ 2015 ਦੇ ਚੋਣ ਪ੍ਰਚਾਰ ਦੌਰਾਨ ਦਿੱਤੇ ਗਏ ਬਿਆਨ ਦੇ ਇਕਦਮ ਉਲਟ ਹਨ। ਉਸ ਦੌਰਾਨ ਟਰੰਪ ਆਪਣੇ ਭਾਸ਼ਣਾਂ 'ਚ ਵਿਦੇਸ਼ੀ ਐਡ ਦੀ ਨਿੰਦਾ ਕਰਦੇ ਸਨ।
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਟੈਂਡ 'ਚ ਬਦਲਾਅ ਦੇ ਪਿੱਛੇ ਉਨ੍ਹਾਂ ਦਾ ਚੀਨ ਨੂੰ ਆਰਥਿਕ, ਤਕਨੀਕ ਅਤੇ ਰਾਜਨੀਤਕ ਤੌਰ 'ਤੇ ਅਲਗ-ਥਲਗ ਕਰਨ ਦੀ ਕੋਸ਼ਿਸ਼ ਹੈ। ਚੀਨ ਏਸ਼ੀਆ, ਪੂਰਬੀ ਯੂਰਪ ਅਤੇ ਅਫਰੀਕਾ 'ਚ ਹਕੂਮਤ ਹਾਸਲ ਕਰਨ ਲਈ ਇਥੇ ਵੱਡੇ ਪੈਮਾਨੇ 'ਚੇ ਨਿਵੇਸ਼ ਕਰ ਰਿਹਾ ਹੈ। ਰਿਪਬਲਿਕਨ ਨੁਮਾਇੰਦੇ ਟੇਡ ਯੋਹੋ ਨੇ ਆਖਿਆ ਕਿ ਹੁਣ ਟਰੰਪ ਅੱਗ ਦੇ ਨਾਲ ਅੱਗ ਨਾਲ ਹੀ ਖੇਡਣਾ ਚਾਹੁੰਦੇ ਹਨ। ਮੈਂ ਵੀ ਬਦਲ ਚੁੱਕਿਆ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਉਹ (ਟਰੰਪ) ਵੀ ਬਦਲ ਚੁੱਕੇ ਹਨ। ਇਹ ਸਭ ਕੁਝ ਚੀਨ ਦੇ ਲਈ ਹੋ ਰਿਹਾ ਹੈ।
ਟਰੰਪ ਦੇ ਇਸ ਯਤਨ ਨੂੰ ਚੀਨ ਦੇ ਦੁਨੀਆ 'ਚ ਵੱਧਦੇ ਆਰਥਿਕ ਤੇ ਸਿਆਸੀ ਪ੍ਰਭਾਵ ਨੂੰ ਘੱਟ ਕਰਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਟਰੰਪ ਟ੍ਰੇਡ ਵਾਰ ਸ਼ੁਰੂ ਕਰਦੇ ਹੋਏ ਚੀਨ 'ਤੇ ਇਸ ਸਾਲ ਹੁਣ ਤੱਕ 250 ਅਰਬ ਡਾਲਰ ਦਾ ਸ਼ੁਲਕ ਲਾ ਚੁੱਕੇ ਹਨ। ਅਮਰੀਕਾ ਨੇ ਪਿਛਲੇ ਹਫਤੇ ਇਹ ਵੀ ਸਾਫ ਕੀਤਾ ਸੀ ਕਿ ਉਹ ਚੀਨ ਨੂੰ ਦਰਾਮਦ ਕੀਤੇ ਜਾਣ ਵਾਲੇ ਸਿਵਲ ਨਿਊਕਲੀਅਰ ਤਕਨੀਕ 'ਚ ਵੀ ਕਟੌਤੀ ਕਰੇਗਾ।
ਚੀਨ ਨੇ ਪਾਕਿਸਤਾਨ, ਨਾਇਜ਼ੀਰੀਆ 'ਚ ਸਭ ਤੋਂ ਜ਼ਿਆਦਾ ਨਿਵੇਸ਼ ਕਰ ਰੱਖਿਆ ਹੈ। ਚੀਨ ਦੇ ਅਹਿਮ ਪ੍ਰਾਜੈਕਟ ਓ. ਬੀ. ਓ. ਆਰ. ਪਾਕਿਸਤਾਨ ਤੋਂ ਹੋ ਕੇ ਲੰਘਦਾ ਹੈ। ਦਰਅਸਲ ਚੀਨ ਆਪਣੇ ਨਿਵੇਸ਼ ਦੇ ਜ਼ਰੀਏ ਜਿਓਪਾਲਿਟਕਲ ਪ੍ਰਭਾਵ ਅਤੇ ਕੁਦਰਤੀ ਸਰੋਤਾਂ ਅਤੇ ਤੇਲ 'ਤੇ ਅਧਿਕਾਰ ਜਮਾਉਣ ਦਾ ਹੈ। ਚੀਨ ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ 'ਚ ਕਈ ਪ੍ਰਾਜੈਕਟਾਂ 'ਤੇ ਅਰਬਾਂ ਖਰਚ ਕਰ ਰਿਹਾ ਹੈ ਜਦਕਿ ਉਸ ਨੂੰ ਪਤਾ ਹੈ ਕਿ ਇਥੋਂ ਉਸ ਨੂੰ ਕੁਝ ਨਹੀਂ ਮਿਲਣ ਵਾਲਾ ਹੈ। ਪਿਛਲੇ ਮਹੀਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਖਿਆ ਸੀ ਕਿ ਉਹ ਅਫਰੀਕਾ ਨੂੰ 60 ਅਰਬ ਡਾਲਰ ਦੀ ਨਿੱਤ ਮਦਦ ਪ੍ਰਦਾਨ ਕਰੇਗਾ।
ਸੈਨੇਟ ਫਾਰੇਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਰਿਪਬਲਿਕਨ ਸੈਨੇਟਰ ਬਾਬ ਕ੍ਰਾਕਰ ਨੇ ਆਖਿਆ ਕਿ ਇਹ ਯਤਨ ਕਰ ਤਰ੍ਹਾਂ ਤੋਂ ਰਣਨੀਤਕ ਸ਼ਿਫਟ ਹੈ। ਟਰੰਪ ਸ਼ਾਇਦ ਸਿਖ ਰਹੇ ਹਨ ਕਿ ਫੌਜੀ ਤਾਕਤ ਹੀ ਇਕੱਲੀ ਤਾਕਤ ਨਹੀਂ ਹੁੰਦੀ ਅਤੇ ਚੀਨ ਨਾਲ ਮੁਕਾਬੇਲ ਲਈ ਇਹ ਕਾਫੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਚੀਨ ਪੂਰੇ ਅਫਰੀਕਾ ਅਤੇ ਦੱਖਣੀ ਅਮਰੀਕਾ 'ਚ ਨਿਵੇਸ਼ ਕਰ ਰਿਹਾ ਹੈ ਅਤੇ ਹੁਣ ਅਸੀਂ ਵੀ ਉਠ ਖੜ੍ਹੇ ਹਾਂ ਅਤੇ ਸਾਨੂੰ ਇਨ੍ਹਾਂ ਦੇਸ਼ਾਂ 'ਚ ਨਿਵੇਸ਼ ਕਰਨਾ ਹੋਵੇਗਾ।
ਗੂਗਲ ਚੀਨ ਲਈ ਬਣਾ ਰਿਹੈ ਸੈਂਸਰਡ ਸਰਚ ਇੰਜਣ, 99 ਫੀਸਦੀ ਸਵਾਲਾਂ ਦੇ ਜਵਾਬ ਦੇਣ 'ਚ ਸਮਰੱਥ
NEXT STORY