ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਣ ਦੇ ਬਾਵਜੂਦ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਦੀ ਮੁਹਿੰਮ ਨੇ ਤੇਜ਼ੀ ਫੜ ਲਈ ਹੈ ਅਤੇ ਰਾਸ਼ਟਰਪਤੀ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਨ੍ਹਾਂ ਦੇ ਮੁੱਖ ਵਿਰੋਧੀ ਉਮੀਦਵਾਰ ਜੋਅ ਬਿਡੇਨ ਇਕ-ਦੂਜੇ 'ਤੇ ਨਿਸ਼ਾਨੇ ਵਿੰਨ੍ਹਦੇ ਨਜ਼ਰ ਆ ਰਹੇ ਹਨ।
ਟਰੰਪ ਨੇ ਵੀਰਵਾਰ ਨੂੰ ਬਿਡੇਨ ਨੂੰ ਅਜਿਹਾ ਉਮੀਦਵਾਰ ਦੱਸਿਆ ਜੋ ਅਮਰੀਕਾ ਨੂੰ ਬਰਬਾਦ ਕਰ ਦੇਵੇਗਾ। ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਅਜਿਹੇ ਉਮੀਦਵਾਰ ਹਨ ਜੋ ਦੇਸ਼ ਨੂੰ ਬਰਬਾਦ ਕਰਨਗੇ ਤੇ ਸ਼ਾਇਦ ਖੁਦ ਅਜਿਹਾ ਨਾ ਕਰਨ। ਉਨ੍ਹਾਂ ਨੂੰ ਮੂਰਖਾਂ ਦਾ ਛੋਟਾ ਕੱਟੜਪੰਥੀ ਸਮੂਹ ਚਲਾਵੇਗਾ ਜੋ ਸਾਡੇ ਦੇਸ਼ ਨੂੰ ਬਰਬਾਦ ਕਰ ਦੇਵੇਗਾ ਅਤੇ ਲੋਕਾਂ ਨੂੰ ਇਹ ਸਮਝਣਾ ਪਵੇਗਾ।
ਟਰੰਪ ਨੇ ਤੰਜ ਕੱਸਦਿਆਂ ਕਿਹਾ ਕਿ ਇਕ ਵਿਅਕਤੀ ਜੋ ਗੱਲਬਾਤ ਤੱਕ ਨਹੀਂ ਕਰ ਸਕਦਾ। ਉਸ ਨੂੰ ਦੋ ਵਾਕ ਇਕੱਠੇ ਬੋਲਣੇ ਨਹੀਂ ਆਉਂਦੇ ਤੇ ਉਹ ਰਾਸ਼ਟਰਪਤੀ ਬਣਨਾ ਚਾਹੁੰਦਾ ਹੈ ਕਿਉਂਕਿ ਕੁਝ ਲੋਕ ਸ਼ਾਇਦ ਮੈਨੂੰ ਪਸੰਦ ਨਹੀਂ ਕਰਦੇ।
77 ਸਾਲਾ ਬਿਡੇਨ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਰੀਪਬਲਿਕਨ ਪਾਰਟੀ ਵਿਚ ਮੌਜੂਦਾ ਰਾਸ਼ਟਰਪਤੀ ਟਰੰਪ (74) ਨੂੰ ਚੁਣੌਤੀ ਦੇ ਰਹੇ ਹਨ।
ਉੱਥੇ ਹੀ, ਪੇਨਸਿਲਵੇਨੀਆ ਵਿਚ ਬਿਡੇਨ ਨੇ ਟਰੰਪ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਉਹ ਨਹੀਂ ਝੱਲ ਰਹੇ ਸਗੋਂ ਅਸੀਂ ਝੱਲ ਰਹੇ ਹਾਂ। ਉਨ੍ਹਾਂ ਦਾ ਕੰਮ ਹੈ ਕਿ ਉਹ ਇਸ ਦੇ ਲਈ ਕੁਝ ਕਰਨ।
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਖਤਰੇ ਕਾਰਨ ਇਸ ਬਿਆਨਬਾਜ਼ੀ ਨੂੰ ਟੀ. ਵੀ. 'ਤੇ ਆਨਲਾਈਨ ਦਿਖਾਇਆ ਗਿਆ।
ਵਿਗਿਆਨੀਆਂ ਨੇ ਕੋਵਿਡ-19 ਲਈ 6 ਸੰਭਾਵਿਤ ਮੈਡੀਕਲ ਟੀਚਿਆਂ ਦੀ ਕੀਤੀ ਪਛਾਣ
NEXT STORY