ਪੈਰਿਸ — ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨੇ ਬੁੱਧਵਾਰ ਨੂੰ ਆਖਿਆ ਕਿ ਸਹਿਯੋਗੀਆਂ ਨੂੰ ਇਕ ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ। ਪਹਿਲੇ ਵਿਸ਼ਵ ਯੁੱਧ ਦੇ ਸਮਾਪਤੀ ਪ੍ਰੋਗਰਾਮ ਦੀ 100ਵੀਂ ਵਰ੍ਹੇਗੰੰਢ ਪੂਰੇ ਹੋਣ ਮੌਕੇ ਫਰਾਂਸ ਦੀ ਯਾਤਰਾ 'ਤੇ ਆਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ 'ਤੇ ਮੈਕਰੋਨ ਦੀ ਨਿੰਦਾ ਕੀਤੀ ਸੀ, ਉਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਅਜਿਹਾ ਕਿਹਾ ਹੈ। ਭੂ-ਮੱਧ ਸਾਗਰ 'ਚ ਫਰਾਂਸ ਦੇ ਜੰਗੀ ਬੇੜੇ ਚਾਰਲਸ ਡੇ ਗੌਲੇ ਮੈਕਰੋਨ ਨੇ ਟੀ. ਵੀ. 'ਤੇ ਪ੍ਰਸਾਰਿਤ ਇਕ ਇੰਟਰਵਿਊ 'ਚ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਟਰੰਪ ਇਹ ਸਭ ਕੁਝ ਅਮਰੀਕੀ ਸਿਆਸਤ ਲਈ ਕਰ ਰਹੇ ਹਨ।
ਅਮਰੀਕੀ ਸੁਤੰਤਰਤਾ ਸੰਗ੍ਰਾਮ 'ਚ ਫਰਾਂਸ ਦੀ ਭੂਮਿਕਾ, ਦੋਹਾਂ ਵਿਸ਼ਵ ਯੁੱਧਾਂ 'ਚ ਅਮਰੀਕਾ ਦੀ ਹਿੱਸੇਦਾਰੀ ਅਤੇ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਜਿਹਾਦੀਆਂ ਖਿਲਾਫ ਸੰਯੁਕਤ ਲੜਾਈ ਆਦਿ ਦਾ ਹਵਾਲਾ ਦਿੰਦੇ ਹੋਏ ਮੈਕਰੋਨ ਨੇ ਕਿਹਾ ਕਿ ਇਤਿਹਾਸ ਦੇ ਹਰ ਇਕ ਅਹਿਮ ਮੋੜ 'ਤੇ ਅਸੀਂ ਸਹਿਯੋਗੀ ਰਹੇ ਹਾਂ। ਉਨ੍ਹਾਂ ਨੇ ਆਖਿਆ ਕਿ ਸਹਿਯੋਗੀਆਂ ਨੂੰ ਇਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਮੈਂ ਕੁਝ ਵੀ ਸੁਣਨਾ ਨਹੀਂ ਚਾਹੁੰਦਾ।
ਟਰੰਪ ਵਿਰੋਧੀ ਸਟਾਰਮੀ ਦੇ ਵਕੀਲ ਐਵਨੇਟੀ ਘਰੇਲੂ ਹਿੰਸਾ ਦੇ ਸ਼ੱਕ 'ਚ ਗ੍ਰਿਫਤਾਰ
NEXT STORY