ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਟਰੰਪ ਟਾਵਰ 'ਚ 2016 'ਚ ਰੂਸੀ ਨਾਗਰਿਕਾਂ ਤੇ ਉਨ੍ਹਾਂ ਦੇ ਬੇਟੇ ਡੋਨਾਲਡ ਜੂਨੀਅਰ ਸਣੇ ਚੋਣ ਅਭਿਆਨ ਕਰਮਚਾਰੀਆਂ ਦੇ ਵਿਚਾਲੇ ਹੋਈ ਬੈਠਕ ਦੇ ਬਾਰੇ 'ਚ ਕੁਝ ਵੀ ਨਹੀਂ ਜਾਣਦੇ। ਜ਼ਿਕਰਯੋਗ ਹੈ ਕਿ ਰੂਸੀ ਨਾਗਰਿਕਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਬੈਠਕ 'ਚ ਟਰੰਪ ਦੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਲੈ ਕੇ ਨੁਕਸਾਨਦਾਇਕ ਸੂਚਨਾਵਾਂ ਦੀ ਪੇਸ਼ਕਸ਼ ਕੀਤੀ ਸੀ।
ਟਰੰਪ ਨੇ ਆਪਣੇ ਵਕੀਲ ਮਾਈਕਲ ਕੋਹੇਨ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਟਵੀਟ ਕੀਤਾ ਕਿ ਮੈਨੂੰ ਆਪਣੇ ਬੇਟੇ ਡੋਨਾਲਡ ਜੂਨੀਅਰ ਦੀ ਇਸ ਬੈਠਕ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ ਸ਼੍ਰੀ ਟਰੰਪ ਦੇ ਲੰਬੇ ਸਮੇਂ ਤੋਂ ਵਕੀਲ ਰਹੇ ਕੋਹੇਨ ਨੇ ਕਿਹਾ ਸੀ ਕਿ ਟਰੰਪ ਨੂੰ ਬੈਠਕ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ।
ਇਜ਼ਰਾਇਲ ਦੀ ਸਰਕਾਰੀ ਏਅਰਲਾਈਨਜ਼ ਨੇ ਏਅਰ ਇੰਡੀਆ ਦੀਆਂ ਉਡਾਣਾਂ ਵਿਰੁੱਧ ਦਾਇਰ ਪਟੀਸ਼ਨ ਲਈ ਵਾਪਸ
NEXT STORY