ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੰਘੀ ਪੱਧਰ 'ਤੇ ਕਾਗਜ਼ ਦੇ ਸਟ੍ਰਾਅ ਦੀ ਵਰਤੋਂ 'ਤੇ ਪਾਬੰਦੀ ਲਗਾ ਰਹੇ ਹਨ, ਕਿਉਂਕਿ ਇਹ "ਟਿਕਾਊ" ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਸਾਨੂੰ ਪਲਾਸਟਿਕ ਦੀ ਵਰਤੋਂ ਵੱਲ ਵਧਣਾ ਚਾਹੀਦਾ ਹੈ। ਟਰੰਪ ਨੇ ਸੰਘੀ ਖਰੀਦ ਨੀਤੀਆਂ ਨੂੰ ਉਲਟਾਉਣ ਲਈ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਉਹ ਨੀਤੀ ਪਲਟ ਦਿੱਤੀ ਹੈ, ਜਿਸ ਤਹਿਤ ਕਾਗਜ਼ ਦੇ ਸਟ੍ਰਾਆ ਦੀ ਖਰੀਦ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਅਤੇ ਪਲਾਸਟਿਕ ਦੇ ਸਟ੍ਰਾਅ 'ਤੇ ਪਾਬੰਦੀ ਸੀ।
ਇਹ ਵੀ ਪੜ੍ਹੋ: ਕੀ ਬਿਨਾਂ ਪੁਰਸ਼ ਤੇ ਔਰਤ ਦੇ ਪੈਦਾ ਹੋ ਸਕਦਾ ਹੈ ਬੱਚਾ? ਵਿਗਿਆਨੀਆਂ ਦੇ ਇਸ ਦਾਅਵੇ ਨਾਲ ਹਿੱਲੀ ਦੁਨੀਆ!
ਇਹ ਹੁਕਮ ਸੰਘੀ ਏਜੰਸੀਆਂ ਨੂੰ ਕਾਗਜ਼ ਦੇ ਸਟ੍ਰਾਅ ਖਰੀਦਣਾ ਬੰਦ ਕਰਨ ਦਾ ਨਿਰਦੇਸ਼ ਦਿੰਦਾ ਹੈ। ਸਰਕਾਰੀ ਏਜੰਸੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦਫ਼ਤਰਾਂ ਦੇ ਅੰਦਰ ਕਾਗਜ਼ ਦੇ ਸਟ੍ਰਾਅ ਉਪਲਬਧ ਨਾ ਹੋਣ। ਟਰੰਪ ਲੰਬੇ ਸਮੇਂ ਤੋਂ ਕਾਗਜ਼ ਦੇ ਸਟ੍ਰਾਅ ਦੇ ਵਿਰੁੱਧ ਬੋਲਦੇ ਆ ਰਹੇ ਹਨ। ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਟਰੰਪ-ਬ੍ਰਾਂਡ ਵਾਲੇ ਮੁੜ ਵਰਤੋਂ ਯੋਗ ਪਲਾਸਟਿਕ ਸਟ੍ਰਾਅ ਵੀ ਵੇਚੇ ਗਏ ਸਨ। ਟਰੰਪ ਦੇ ਇਸ ਹੁਕਮ ਨਾਲ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਦੇ ਫੈਸਲੇ ਨੂੰ ਪਲਟ ਦਿੱਤਾ ਗਿਆ ਹੈ, ਜਿਸ ਵਿਚ 2027 ਤੱਕ ਫੂਡ ਸਰਵਿਸ ਓਪਰੇਸ਼ਨਾਂ, ਸਮਾਗਮਾਂ ਅਤੇ ਪੈਕੇਜਿੰਗ ਤੋਂ ਸਟ੍ਰਾਅ ਸਮੇਤ ਸਿੰਗਲ-ਯੂਜ਼ ਪਲਾਸਟਿਕ ਦੀ ਸੰਘੀ ਖਰੀਦ ਨੂੰ ਸਮਾਪਤ ਕਰਨਾ ਅਤੇ 2035 ਤੱਕ ਸਾਰੇ ਸੰਘੀ ਓਪਰੇਸ਼ਨਾਂ ਨੂੰ ਸਮਾਪਤ ਕਰਨਾ ਸ਼ਾਮਲ ਸੀ।
ਇਹ ਵੀ ਪੜ੍ਹੋ : ਭਾਰ ਘਟਾਉਣ ਵਾਲੀਆਂ ਦਵਾਈਆਂ ਕਾਰਨ ਅੰਨੇ ਹੋ ਰਹੇ ਲੋਕ! ਡਾਕਟਰਾਂ ਨੇ ਜਤਾਈ ਚਿੰਤਾ
ਟਰੰਪ ਨੇ ਹਫਤੇ ਦੇ ਅੰਤ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੀ ਨੀਤੀ ਨੂੰ "ਮ੍ਰਿਤਕ" ਕਰਾਰ ਦਿੱਤਾ। ਪਲਾਸਟਿਕ ਸਟ੍ਰਾਅ ਨੂੰ ਸਮੁੰਦਰਾਂ ਨੂੰ ਪ੍ਰਦੂਸ਼ਿਤ ਕਰਨ ਅਤੇ ਸਮੁੰਦਰੀ ਜੀਵਨ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਟਰੰਪ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਇਨ੍ਹਾਂ ਦੀ ਵਰਤੋਂ ਜਾਰੀ ਰੱਖਣਾ "ਠੀਕ" ਹੈ। ਮੈਨੂੰ ਨਹੀਂ ਲੱਗਦਾ ਕਿ ਪਲਾਸਟਿਕ ਸ਼ਾਰਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਵਾਲਾ ਹੈ, ਕਿਉਂਕਿ ਉਹ ਸਮੁੰਦਰ ਵਿੱਚੋਂ ਆਪਣਾ ਰਸਤਾ ਬਣਾ ਕੇ ਭੋਜਨ ਖਾਦੀਆਂ ਹਨ।" ਕਈ ਅਮਰੀਕੀ ਰਾਜਾਂ ਅਤੇ ਸ਼ਹਿਰਾਂ ਨੇ ਪਲਾਸਟਿਕ ਸਟ੍ਰਾਅ 'ਤੇ ਪਾਬੰਦੀ ਲਗਾ ਦਿੱਤੀ ਹੈ, ਅਤੇ ਕੁਝ ਰੈਸਟੋਰੈਂਟ ਹੁਣ ਉਨ੍ਹਾਂ ਨੂੰ ਗਾਹਕਾਂ ਨੂੰ ਨਹੀਂ ਦਿੰਦੇ ਹਨ।
ਇਹ ਵੀ ਪੜ੍ਹੋ: ਹੁਣ ਇਸ ਦੇਸ਼ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੱਸੀ ਕਮਰ, ਵੱਡੀ ਗਿਣਤੀ 'ਚ ਰਹਿੰਦੇ ਨੇ ਭਾਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਪਿੱਛੋਂ ਐਕਸ਼ਨ 'ਚ UK, 609 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫਤਾਰ, ਹੋਣਗੇ ਡਿਪੋਰਟ
NEXT STORY