ਵਾਸ਼ਿੰਗਟਨ (ਰਾਜ ਗੋਗਨਾ)— ਰੀਪਬਲਿਕਨ ਰਾਸ਼ਟਰੀ ਕਮੇਟੀ ਵਲੋਂ ਰਾਸ਼ਟਰਪਤੀ ਟਰੰਪ ਦੇ ਜਿੱਤਣ ਤੋਂ ਬਾਅਦ ਇਕ ਫੰਡ ਇਕੱਠ ਰਾਤਰੀ ਭੋਜ ਦਾ ਆਯੋਜਨ ਟਰੰਪ ਅੰਤਰ-ਰਾਸ਼ਟਰੀ ਹੋਟਲ ਵਾਸ਼ਿੰਗਟਨ ਡੀ. ਸੀ. ਵਿਖੇ ਕੀਤਾ ਗਿਆ ਹੈ। ਜਿੱਥੇ ਇਸ ਫੰਡ ਨੂੰ ਇਕੱਠਾ ਕਰਨ ਲਈ ਟਰੰਪ ਦੇ ਕਰੀਬੀ ਦੋਸਤਾਂ ਅਤੇ ਟੀਮ ਮੈਂਬਰਾਂ ਨੇ ਖੁੱਲ੍ਹ ਕੇ ਹਮਾਇਤ ਕੀਤੀ। ਉੱਥੇ ਟਰੰਪ ਐਡਮਨਿਸਟ੍ਰੇਸ਼ਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਕਿ ਭਵਿੱਖ ਵਿੱਚ ਟਰੰਪ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ।
ਮੁੱਖ ਤੌਰ ਤੇ ਇਸ ਰਾਤਰੀ ਭੋਜ ਵਿੱਚ ਮਾਈਕਲ ਕੋਹਨ ਰਾਸ਼ਟਰਪਤੀ ਟਰੰਪ ਦੇ ਵਕੀਲ, ਵਿਲਬੂਰ ਸੈਕਟਰੀ ਕਾਂਗਰਸ, ਰਿਵਨਸ਼ ਪਡੀਬਸ ਰਾਸ਼ਟਰਪਤੀ ਦੇ ਚੀਫ ਆਫ ਸਟਾਫ, ਕੈਲਾਨੀ ਕੋਨਵੇ ਰਾਸ਼ਟਰਪਤੀ ਦੇ ਸਪੈਸ਼ਲ ਕੌਂਸਲ, ਸੈਨੇਟਰ ਪਾਲ ਰੈਡ, ਉਮਰੋਮਾ ਮਿੰਗਲੁਟ ਵਾਈਟ ਹਾਊਸ ਦੇ ਪ੍ਰਸਾਰ ਡਾਇਰੈਕਟਰ ਸ਼ਾਮਲ ਹੋਏ। ਇਨ੍ਹਾਂ ਵਲੋਂ ਪੂਰੀ ਰੂਪ ਰੇਖਾ ਦੀ ਜਾਣਕਾਰੀ ਨੂੰ ਵਿਚਾਰਿਆ ਅਤੇ ਭਵਿੱਖ ਦੀ ਨੀਤੀ ਨੂੰ ਨਿਪਟਣ ਅਤੇ ਸੁਧਾਰਨ ਤੇ ਜ਼ੋਰ ਦਿੱਤਾ ਗਿਆ ਹੈ।
ਟਰੰਪ ਦੀ ਰਾਸ਼ਟਰੀ ਟੀਮ ਦੇ ਸਿੱਖ ਆਗੂ ਜਸਦੀਪ ਸਿੰਘ ਜੱਸੀ ਸਿੰਘ ਨੇ ਕਿਹਾ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਜਿਸ ਲਈ ਵਾਈਟ ਹਾਊਸ ਦੇ ਸਟਾਫ ਅਤੇ ਅਹਿਮ ਅਹੁਦਿਆਂ ਤੇ ਬੈਠੇ ਦਿੱਗਜਾਂ ਨੂੰ ਤਬਦੀਲ ਕਰਨ ਤੋਂ ਬਗੈਰ ਟਰੰਪ ਪ੍ਰਸਾਸ਼ਨ ਵਧੀਆ ਕਰਨ ਵਿੱਚ ਸਫਲ ਨਹੀਂ ਹੋ ਸਕਦੇ ਹਨ। ਸੋ ਇਸ ਸਬੰਧੀ ਗੰਭੀਰਤਾ ਨਾਲ ਫੈਸਲਾ ਲੈਣਾ ਸਮੇਂ ਦੀ ਲੋੜ ਹੈ।
ਸਾਜਿਦ ਤਰਾਰ ਨੇ ਕਿਹਾ ਕਿ ਪਹਿਲਾਂ ਅਮਰੀਕਾ ਦੀ ਅਵਾਮ ਦੀਆਂ ਆਸਾਂ ਤੇ ਉਤਰਨਾ ਜ਼ਰੂਰੀ ਹੈ । ਜੋ ਵਾਅਦੇ ਰਾਸ਼ਟਰਪੀ ਚੋਣ ਸਮੇਂ ਕੀਤੇ ਸਨ, ਉਨ੍ਹਾਂ ਨੂੰ ਨੇਪਰੇ ਚਾੜ੍ਹਨ ਤੋਂ ਬਗੈਰ ਅੱਗੇ ਨਹੀਂ ਤੁਰਿਆ ਜਾ ਸਕਦਾ। ਸਮੁੱਚੀ ਟੀਮ ਨੇ ਸਹਿਮਤੀ ਪ੍ਰਗਟਾਈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਕਾਫੀ ਕੁਝ ਕਰਨਾ ਜ਼ਰੂਰੀ ਹੈ। ਜਿਸ ਲਈ ਨੀਤੀ ਬਣਾ ਲਈ ਹੈ। ਪਰ ਅੱਜ ਦਾ ਰਾਤਰੀ ਭੋਜ ਆਰ. ਐੱਨ. ਸੀ. ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਗਿਆ। ਜਿਸ ਨਾਲ ਭਵਿੱਖ ਦੀਆਂ ਪਾਰਟੀ ਨੀਤੀਆਂ ਨੂੰ ਬਲ ਦੇਣ ਵਿੱਚ ਮਦਦ ਮਿਲੇਗੀ।
ਨੇਪਾਲ 'ਚ ਚਾਰ ਲੱਖ ਦੀ ਅਣਐਲਾਨੀ ਰਾਸ਼ੀ ਨਾਲ ਭਾਰਤੀ ਗ੍ਰਿਫਤਾਰ
NEXT STORY