ਵਾਸ਼ਿੰਗਟਨ- ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਵਿਚ ਹਨ। ਅਮਰੀਕੀ ਚੋਣਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੀ-ਇਲੈਕਸ਼ਨ ਮੁਹਿੰਮ ਨੇ 'ਆਪਰੇਸ਼ਨ ਮਾਗਾ' ਲਾਂਚ ਕੀਤਾ ਹੈ। ਰਾਸ਼ਟਰਪਤੀ ਟਰੰਪ ਦੀ ਗੈਰ-ਮੌਜੂਦਗੀ ਵਿਚ ਇਹ ਮੁਹਿੰਮ ਅੱਗੇ ਵਧਾਈ ਜਾਵੇਗੀ।
ਇਸ ਆਪਰੇਸ਼ਨ ਤਹਿਤ ਕਈ ਪ੍ਰੋਗਰਾਮ ਕੀਤੇ ਜਾਣਗੇ, ਜਿਸ 'ਚ ਵਰਚੁਅਲ ਪ੍ਰੋਗਰਾਮ ਵੀ ਸ਼ਾਮਲ ਹਨ। ਸ਼ਨੀਵਾਰ ਨੂੰ ਇਸ ਮੁਹਿੰਮ ਦੇ ਮੈਨੇਜਰ ਬਿਲ ਸਟੇਪਿਅਨ ਨੇ ਕਿਹਾ ਕਿ ਜਦ ਤਕ ਸਾਡੇ ਕਮਾਂਡਰ-ਇਨ-ਚੀਫ਼ ਠੀਕ ਹੋ ਕੇ ਵਾਪਸ ਆਉਂਦੇ ਹਨ ਤਦ ਤੱਕ ਪੂਰੇ ਜ਼ੋਰ-ਸ਼ੋਰ ਦੇ ਨਾਲ ਆਪਰੇਸ਼ਨ ਜਾਰੀ ਰਹੇਗਾ।
ਤੁਹਾਨੂੰ ਦੱਸ ਦਈਏ ਕਿ ਟਰੰਪ ਦੀ ਪਤਨੀ ਮੇਲਾਨੀਆ ਵੀ ਕੋਰੋਨਾ ਦੀ ਸ਼ਿਕਾਰ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਉਪ ਰਾਸ਼ਟਰਪਤੀ ਮਾਈਕ ਪੇਂਸ, ਸਾਡੇ ਗਠਜੋੜ ਤੇ ਸਾਡੇ ਸਮਰਥਕ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਪੂਰੇ ਉਤਸ਼ਾਹ ਤੇ ਪੂਰੀ ਤਾਕਤ ਨਾਲ ਜੁਟੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਰੇ ਲੋਕ ਹਮੇਸ਼ਾ ਦੀ ਤਰ੍ਹਾਂ ਚੋਣਾਂ ਨੂੰ ਲੈ ਕੇ ਪੂਰੀ ਮਿਹਨਤ ਕਰ ਰਹੇ ਹਨ। ਇਸ ਜ਼ਰੀਏ ਰਾਸ਼ਟਰਪਤੀ ਦੇ ਸਮਰਥਕਾਂ ਨੂੰ ਉਤਸ਼ਾਹ ਕੀਤਾ ਜਾਵੇਗਾ ਤਾਂਕਿ ਉਹ ਹੋਰ ਉਤਸ਼ਾਹ ਨਾਲ ਚੋਣਾਂ 'ਚ ਰਾਸ਼ਟਰਪਤੀ ਟਰੰਪ ਦਾ ਸਮਰਥਨ ਕਰਨ। ਇਸ ਦੇ ਇਲਾਵਾ ਬਿਲ ਨੇ ਜਾਣਕਾਰੀ ਦਿੱਤੀ ਕਿ ਕੈਂਪੇਨ ਦੌਰਾਨ ਕੁਝ ਵਰਚੁਅਲ ਸਮਾਗਮ ਵੀ ਕੀਤੇ ਜਾਣਗੇ।
ਚੀਨ ਨੇ ਬੰਗਲਾ ਦੇਸ਼ ਨਾਲ ਵਧਾਈ ਨੇੜਤਾ, ਕੀਤੀ BRI ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਅਪੀਲ
NEXT STORY